ਮਿਥੁਨ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ

07/27/2022 2:16:46 AM

ਮੇਖ : ਵੱਡੇ ਲੋਕਾਂ ਨਾਲ ਮੇਲਜੋਲ, ਸਹਿਯੋਗ ਫਰੂਟਫੁੱਲ ਰਹੇਗਾ, ਜ਼ਰੂਰਤ ਦੇ ਹਰ ਮੌਕੇ ’ਤੇ ਉਹ ਲੋਕ ਆਪ ਦਾ ਸਾਥ ਦੇਣਗੇ ਪਰ ਫੈਮਿਲੀ ਫਰੰਟ ’ਤੇ ਖਿਚਾਤਣੀ ਰਹਿਣ ਦਾ ਡਰ।

ਬ੍ਰਿਖ : ਸਿਤਾਰਾ ਆਮਦਨ ਵਾਲਾ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕੰਮਕਾਜੀ ਭੱਜਦੌੜ ਵੀ ਚੰਗਾ ਨਤੀਜਾ ਦੇਵੇਗੀ, ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਮਾਣ-ਸਨਮਾਨ, ਪ੍ਰਤਿਸ਼ਠਾ ਬਣੀ ਰਹੇਗੀ, ਧਾਰਮਿਕ ਕੰਮਾਂ ’ਚ ਧਿਆਨ।

ਕਰਕ : ਸਮਾਂ ਖਰਚਿਆਂ ਨੂੰ ਵਧਾਉਣ, ਅਰਥ ਤੰਗੀ ਜਿਹੀ ਸਥਿਤੀ ਬਣਾਉਣ ਵਾਲਾ, ਲੈਣ-ਦੇਣ ਅਤੇ ਲਿਖਣ-ਪੜ੍ਹਨ ਦਾ ਕੰਮ ਵੀ ਅੱਖਾਂ ਖੋਲ੍ਹ ਕੇ ਕਰਨਾ ਸਹੀ ਰਹੇਗਾ।

ਸਿੰਘ : ਖੇਤੀ ਉਤਪਾਦਾਂ, ਖੇਤੀ ਉਪਕਰਨਾਂ, ਖਾਦਾਂ, ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ,ਕੰਮਕਾਜੀ ਕੰਮਾਂ ’ਚ ਕਦਮ ਬੜ੍ਹਤ ਵੱਲ।

ਕੰਨਿਆ : ਸਟ੍ਰਾਂਗ ਸਿਤਾਰਾ ਆਪ ਨੂੰ ਜਨਰਲ ਤੌਰ ’ਤੇ ਹਰ ਫਰੰਟ ’ਤੇ ਹਾਵੀ-ਪ੍ਰਭਾਵੀ- ਵਿਜਈ ਰੱਖੇਗਾ, ਵੱਡੇ ਲੋਕਾਂ ’ਚ ਆਪ ਦੀ ਪੈਠ, ਲਿਹਾਜ਼ਦਾਰੀ ਵਧੇਗੀ।

ਤੁਲਾ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ਦੇ ਰਸਤੇ ’ਚ ਆਉਣ ਵਾਲੀ ਕੋਈ ਮੁਸ਼ਕਲ ਹਟੇਗੀ, ਸੰਤਾਨ ਸਾਥ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ।

ਬ੍ਰਿਸ਼ਚਕ : ਪੇਟ ਦੀ ਸੰਭਾਲ ਰੱਖਣੀ ਜ਼ਰੂਰੀ, ਮੌਸਮ ਦੇ ਐਕਸਪੋਜ਼ਰ ਕਰ ਕੇ ਤਬੀਅਤ ਕੁਝ ਅਪਸੈੱਟ ਰਹਿਣ ਦਾ ਡਰ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਰਹਿਣਗੇ।

ਧਨ : ਵਪਾਰਕ ਅਤੇ ਕੰਮਕਾਜ ਦੇ ਕੰਮਾਂ ’ਚ ਸਫਲਤਾ ਮਿਲੇਗੀ ਅਤੇ ਬਿਹਤਰੀ ਹੋਵੇਗੀ, ਫੈਮਿਲੀ ਫਰੰਟ ’ਤੇ ਤਾਲਮੇਲ, ਸਦਭਾਅ ਅਤੇ ਸਹਿਯੋਗ ਮਿਲੇਗਾ।

ਮਕਰ : ਵਿਰੋਧੀਆਂ ਦੀਆਂ ਸ਼ਰਾਰਤਾਂ ਅਤੇ ਸਰਗਰਮੀਆਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ, ਮਨ ਟੈਂਸ, ਅਸ਼ਾਂਤ, ਅਸਥਿਰ ਅਤੇ ਡਾਵਾਂਡੋਲ ਜਿਹਾ ਰਹੇਗਾ, ਸਫਰ ਵੀ ਟਾਲ ਦਿਓ।

ਕੁੰਭ : ਇਰਾਦਿਆਂ ’ਚ ਮਜ਼ਬੂਤੀ, ਦੁਸ਼ਮਣ ਆਪ ਦੀ ਪਕੜ ਹੇਠ ਰਹਿਣਗੇ, ਸਕੀਮਾਂ ਪ੍ਰੋਗਰਾਮ ਸਿਰੇ ਚੜ੍ਹਣਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।

ਮੀਨ : ਕੋਰਟ-ਕਚਹਿਰੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਸਟ੍ਰਾਂਗ, ਅਫਸਰ ਮਿਹਰਬਾਨ ਰਹਿਣਗੇ।

27 ਜੁਲਾਈ 2022, ਬੁੱਧਵਾਰ
ਸਾਉਣ ਵਦੀ ਤਿੱਥੀ ਚੌਦਸ (ਰਾਤ 9.12 ਤੱਕ) ਅਤੇ ਮਗਰੋਂ ਤਿੱਥੀ ਮੱਸਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਮਿਥੁਨ ’ਚ

ਮੰਗਲ ਮੇਖ ’ਚ

ਬੁੱਧ ਕਰਕ ’ਚ

ਗੁਰੂ ਮੀਨ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਸਾਉਣ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 5 (ਸਾਉਣ), ਹਿਜਰੀ ਸਾਲ 1443, ਮਹੀਨਾ : ਜ਼ਿਲਹਿਜ, ਤਰੀਕ : 27, ਸੂਰਜ ਉਦੇ ਸਵੇਰੇ 5.45 ਵਜੇ, ਸੂਰਜ ਅਸਤ ਸ਼ਾਮ 7.23 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁਨਰਵਸੁ (ਪੂਰਾ ਦਿਨ ਰਾਤ) ਯੋਗ : ਹਰਸ਼ਣ (ਸ਼ਾਮ 5.06 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਮਿਥੁਨ ਰਾਸ਼ੀ ’ਤੇ (27-28 ਮੱਧ ਰਾਤ 12.12 ਤਕ)ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸਵੇਰੇ 8.01 ’ਤੇ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


Karan Kumar

Content Editor

Related News