ਮਿਥੁਨ ਰਾਸ਼ੀ ਵਾਲਿਆਂ ਦਾ ਸਿਤਾਰਾ ਕੰਮਕਾਜੀ ਕੰਮਾਂ ਲਈ ਚੰਗਾ, ਆਪ ਦੇ ਯਤਨ ਦੇਣਗੇ ਪਾਜ਼ੇਟਿਵ ਨਤੀਜਾ

Friday, Jun 03, 2022 - 03:08 AM (IST)

ਮੇਖ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮਾਂ ’ਚ ਵਿਅਸਤ ਰੱਖੇਗਾ, ਤੇਜ ਪ੍ਰਭਾਵ ਵੀ ਬਣਿਆ ਰਹੇਗਾ, ਫਿਰ ਬਾਅਦ ’ਚ ਹਰ ਫ੍ਰੰਟ ’ਤੇ ਆਪ ਦੀਆਂ ਕੋਸ਼ਿਸ਼ਾਂ ਪਾਜ਼ੇਟਿਵ ਨਤੀਜਾ ਦੇਣਗੀਆਂ।

ਬ੍ਰਿਖ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ ਪਰ ਬਾਅਦ ’ਚ ਜਨਰਲ ਸਿਤਾਰਾ ਸਟ੍ਰਾਂਗ ਬਣੇਗਾ।

ਮਿਥੁਨ : ਸਿਤਾਰਾ ਕੰਮਕਾਜੀ ਕੰਮਾਂ ਲਈ ਚੰਗਾ, ਆਪ ਦੇ ਯਤਨ ਪਾਜ਼ੇਟਿਵ ਨਤੀਜਾ ਦੇਣਗੇ, ਕੰਮਕਾਜੀ ਟੂਰਿੰਗ ਵੀ ਫਰੂਟਫੁੱਲ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਕਰਕ : ਸਿਤਾਰਾ ਦੁਪਹਿਰ ਤੱਕ ਅਹਿਤਿਆਤ, ਪ੍ਰੇਸ਼ਾਨੀ ਵਾਲਾ, ਝਮੇਲਿਆਂ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖੋ ਪਰ ਬਾਅਦ ’ਚ ਹਰ ਫ੍ਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ।

ਸਿੰਘ : ਸਿਤਾਰਾ ਦੁਪਹਿਰ ਤੱਕ ਆਮਦਨ ਵਾਲਾ, ਹਰ ਫ੍ਰੰਟ ’ਤੇ ਸਫਲਤਾ ਮਿਲੇਗੀ ਪਰ ਬਾਅਦ ’ਚ ਨਾ ਚਾਹੁੰਦੇ ਹੋਏ ਵੀ ਮੁਸ਼ਕਿਲਾਂ ਝਮੇਲਿਆਂ ਨਾਲ ਨਿਪਟਣਾ ਪੈ ਸਕਦਾ ਹੈ।

ਕੰਨਿਆ : ਸਿਤਾਰਾ ਦੁਪਹਿਰ ਤੱਕ ਸਫਲਤਾ, ਇੱਜ਼ਤਮਾਣ ਦੇਣ ਅਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਪਲਾਨਿੰਗ ਚੰਗਾ ਨਤੀਜਾ ਦੇਵੇਗੀ।

ਬ੍ਰਿਸ਼ਚਕ : ਸਿਤਾਰਾ ਦੁਪਹਿਰ ਤੱਕ ਸਿਹਤ, ਖਾਸ ਕਰ ਕੇ ਪੇਟ ਲਈ ਕਮਜ਼ੋਰ ਹੋਵੇਗਾ, ਲਿਖਣ ਪੜ੍ਹਨ ਦੇ ਕੰਮਾਂ ’ਚ ਵੀ ਲਾਪ੍ਰਵਾਹੀ ਨਾ ਵਰਤੋ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।

ਧਨ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਚੰਗਾ, ਕੋਸ਼ਿਸ਼ਾਂ ’ਚ ਵਿਜੇ ਮਿਲੇਗੀ ਪਰ ਬਾਅਦ ’ਚ ਖਾਣਾ-ਪੀਣਾ ਸੁਚੇਤ ਰਹਿ ਕੇ ਹੀ ਕਰੋ।

ਮਕਰ : ਸਿਤਾਰਾ ਦੁਪਹਿਰ ਤੱਕ ਕਮਜ਼ੋਰ ਹਰ ਮੋਰਚੇ ’ਤੇ ਅਹਿਤਿਆਤ-ਸੰਭਾਲ ਵਰਤਣੀ ਜ਼ਰੂਰੀ ਪਰ ਬਾਅਦ ’ਚ ਕਦਮ ਬਿਹਤਰੀ ਵੱਲ ਰਹੇਗਾ।

ਕੁੰਭ : ਸਿਤਾਰਾ ਦੁਪਹਿਰ ਤੱਕ ਬਿਹਤਰ, ਇਰਾਦਿਆਂ ’ਚ ਸਫਲਤਾ ਮਿਲੇਗੀ, ਇੱਜ਼ਤਮਾਣ ਦੀ ਪ੍ਰਾਪਤੀ ਪਰ ਬਾਅਦ ’ਚ ਹਰ ਕਦਮ ਫੂਕ-ਫੂਕ ਕੇ ਰੱਖਣਾ ਚਾਹੀਦਾ ਹੈ।

ਮੀਨ : ਜਨਰਲ ਸਿਤਾਰਾ ਸਟ੍ਰਾਂਗ, ਉਲਝਣਾਂ -ਮੁਸ਼ਕਲਾਂ ’ਤੇ ਆਪ ਦਾ ਕੰਟ੍ਰੋਲ ਵਧੇਗਾ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ, ਸਕੀਮਾਂ ਵੀ ਸਿਰੇ ਚੜ੍ਹਣਗੀਆਂ।

 

3 ਜੂਨ 2022, ਸ਼ੁੱਕਰਵਾਰ

ਜੇਠ ਸੁਦੀ ਤਿਥੀ ਚੌਥ (3-4 ਮੱਧ ਰਾਤ 2.42 ਤੱਕ) ਅਤੇ ਮਗਰੋਂ ਤਿਥੀ ਪੰਚਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਮਿਥੁਨ ’ਚ

ਮੰਗਲ ਮੀਨ ’ਚ

ਬੁੱਧ ਬ੍ਰਿਖ ’ਚ

ਗੁਰੂ ਮੀਨ ’ਚ

ਸ਼ੁੱਕਰ ਮੇਖ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਜੇਠ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 13 (ਜੇਠ), ਹਿਜਰੀ ਸਾਲ 1443, ਮਹੀਨਾ : ਜ਼ਿਲਕਾਦ, ਤਰੀਕ : 2, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ ਸ਼ਾਮ 7.24 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁਨਰਵਸੁ (ਸ਼ਾਮ 7.05 ਤੱਕ) ਅਤੇ ਮਗਰੋਂ ਨਕਸ਼ੱਤਰ ਪੁੱਖ , ਯੋਗ : ਵ੍ਰਿਧੀ (3-4 ਮੱਧ ਰਾਤ 3.33 ਤੱਕ) ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਮਿਥੁਨ ਰਾਸ਼ੀ ’ਤੇ (ਦੁਪਹਿਰ 12.20 ਤੱਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਦੁਪਹਿਰ 1.30 ਤੋਂ ਲੈ ਕੇ 3-4 ਮੱਧ ਰਾਤ 2.42 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਦਸ ਤੋਂ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਸਿਧੀ ਵਿਨਾਇਕ ਚੌਥ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mukesh

Content Editor

Related News