ਮਿਥੁਨ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਯਤਨ ਕਰਨ 'ਤੇ ਕੰਮ ’ਚ ਮਿਲੇਗੀ ਸਫਲਤਾ

Thursday, May 19, 2022 - 02:42 AM (IST)

ਮਿਥੁਨ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਯਤਨ ਕਰਨ 'ਤੇ ਕੰਮ ’ਚ ਮਿਲੇਗੀ ਸਫਲਤਾ

ਮੇਖ : ਯਤਨ ਕਰਨ ’ਤੇ ਆਪ ਦਾ ਕੋਈ ਉਲਝਿਆ ਰੁਕਿਆ ਅਤੇ ਪੇਚੀਦਾ ਬਣਿਆ ਕੰਮ ਸਿਰੇ ਚੜ੍ਹਨ ਦੇ ਨੇੜੇ ਪਹੁੰਚੇਗਾ, ਵੈਸੇ ਵੀ ਆਪ ਹਰ ਪੱਖੋਂ ਪ੍ਰਭਾਵੀ-ਵਿਜਈ ਰਹੋਗੇ।

ਬ੍ਰਿਖ : ਪੇਟ ਦੇ ਮਾਮਲੇ ’ਚ ਲਾਪਰਵਾਹ ਨਾ ਰਹੋ, ਇਸ ਲਈ ਸਿਹਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰੋ, ਲੈਣ-ਦੇਣ ਦੇ ਕੰਮ ਵੀ ਸੰਭਲ-ਸੰਭਾਲ ਕੇ ਕਰੋ।

ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦਾ ਲਿਹਾਜ ਕਰਨਗੇ।

ਕਰਕ : ਅਸ਼ਾਂਤ-ਪ੍ਰੇਸ਼ਾਨ ਅਤੇ ਡਾਵਾਂਡੋਲ ਮਨ ਕਰ ਕੇ ਆਪ ਕਿਸੇ ਵੀ ਕੰਮ ਨੂੰ ਉਸਦੇ ਟਾਰਗੈੱਟ ਤਕ ਪਹੁੰਚਾਉਣ ’ਚ ਮੁਸ਼ਕਲ ਮਹਿਸੂਸ ਕਰੋਗੇ।

ਸਿੰਘ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਸੰਤਾਨ ਦੇ ਸੁਪੋਰਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਮਾਣ-ਸਨਮਾਨ ਬਣਿਆ ਰਹੇਗਾ।

ਕੰਨਿਆ : ਪ੍ਰਾਪਰਟੀ ਅਤੇ ਸਮਾਜਿਕ ਕੰਮ ਨੂੰ ਹੱਥ ’ਚ ਲੈਣ ’ਤੇ ਉਤਸ਼ਾਹਜਨਕ ਨਤੀਜਾ ਮਿਲਣ ਦੀ ਆਸ ਪਰ ਰਾਹੂ ਦੀ ਸਥਿਤੀ ਸਿਹਤ ਲਈ ਕਮਜ਼ੋਰ ਬਣ ਗਈ ਹੈ।

ਧਨ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਬਾਈ ਅਤੇ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।

ਮਕਰ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਇਸ ਲਈ ਉਧਾਰੀ ਦੇ ਚੱਕਰ ’ਚ ਵੀ ਫਸਣ ਤੋਂ ਬਚਣਾ ਚਾਹੀਦਾ ਹੈ, ਨੁਕਸਾਨ ਦਾ ਡਰ।

ਕੁੰਭ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਕੰਸਲਟੈਂਸੀ, ਮੈਡੀਸਨ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਸੁਖਦ ਰਹੇਗੀ, ਮਨੋਬਲ ਪ੍ਰਤੀਸ਼ਠਾ ਪੈਠ ਬਣੀ ਰਹੇਗੀ।

ਮੀਨ : ਕਿਸੇ ਅਫਸਰ ਦੇ ਸਾਫਟ ਸੁਪੋਰਟਿਵ ਰੁਖ ਕਰ ਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਰੁਕਾਵਟ ਮੁਸ਼ਕਲ ਹਟ ਸਕਦੀ ਹੈ, ਵੱਡੇ ਲੋਕ ਵੀ ਮਿਹਰਬਾਨ ਰਹਿਣਗੇ।

19 ਮਈ 2022, ਵੀਰਵਾਰ

ਜੇਠ ਵਦੀ ਤਿਥੀ ਚੌਥ (ਰਾਤ 8.24 ਤੱਕ) ਅਤੇ ਮਗਰੋਂ ਤਿਥੀ ਪੰਚਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਧਨ ’ਚ

ਮੰਗਲ ਮੀਨ ’ਚ

ਬੁੱਧ ਬ੍ਰਿਖ ’ਚ

ਗੁਰੂ ਮੀਨ ’ਚ

ਸ਼ੁੱਕਰ ਮੀਨ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਜੇਠ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 29 (ਵਿਸਾਖ) ਹਿਜਰੀ ਸਾਲ 1443, ਮਹੀਨਾ : ਸ਼ਵਾਲ ਤਰੀਕ : 17 , ਸੂਰਜ ਉਦੇ ਸਵੇਰੇ 5.34 ਵਜੇ, ਸੂਰਜ ਅਸਤ ਸ਼ਾਮ 7.14 ਵਜੇ (ਜਲੰਧਰ ਟਾਈਮ) ਨਕਸ਼ੱਤਰ : ਮੂਲਾ (ਸਵੇਰੇ 5.37 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾਖਾੜਾ ਯੋਗ : ਸਾਧਿਆ (ਬਾਅਦ ਦੁਪਹਿਰ 2.57 ਤੱਕ) ਅਤੇ ਮਗਰੋਂ ਯੋਗ ਸ਼ੁਭ, ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਸਵੇਰੇ 5.37 ਤਕ ਜੰਮੇ ਬੱਚੇ ਨੂੰ ਮੂਲਾ ਨਕਸ਼ਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਗਣੇਸ਼ ਚੌਥ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Mukesh

Content Editor

Related News