ਮੇਖ ਰਾਸ਼ੀ ਵਾਲਿਆਂ ਲਈ ਸਿਤਾਰਾ ਜਨਰਲ ਤੌਰ ’ਤੇ ਸਟ੍ਰਾਂਗ, ਜੋ ਆਪ ਨੂੰ ਰੱਖੇਗਾ ਵਿਜਈ
Friday, Nov 26, 2021 - 03:45 AM (IST)

ਮੇਖ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਕੋਰਟ-ਕਚਹਿਰੀ ਦਾ ਹੋਵੇ ਜਾਂ ਪ੍ਰਾਪਰਟੀ ਦਾ-ਵਿਜਈ ਰੱਖੇਗਾ, ਵੱਡੇ ਲੋਕਾਂ ’ਚ ਲਿਹਾਜ਼ਦਾਰੀ ਬਣੀ ਰਹੇਗੀ।
ਬ੍ਰਿਖ : ਕਿਸੇ ਵੀ ਕੰਮ ਨੂੰ ਭਾਵੇਂ ਉਹ ਕੰਮਕਾਜੀ ਹੋਵੇ ਜਾਂ ਕੋਈ ਹੋਰ-ਨਿਪਟਾਉਣ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਮਿਥੁਨ : ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਕੰਮਾਂ ਲਈ ਚੰਗਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਕੰਮ ’ਚੋਂ ਕੋਈ ਬਾਧਾ ਮੁਸ਼ਕਿਲ ਹਟੇਗੀ ਪਰ ਢਈਆ ਪ੍ਰੇਸ਼ਾਨੀ ਰੱਖਣ ਵਾਲਾ ਹੈ।
ਕਰਕ : ਕੰਮਕਾਜੀ ਦਸ਼ਾ ਚੰਗੀ, ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਚੰਗਾ ਨਤੀਜਾ ਦੇਵੇਗੀ, ਸਵਛੰਦ ਹੁੰਦੇ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਸਿੰਘ : ਲੈਣ-ਦੇਣ ਅਤੇ ਲਿਖਣ-ਪੜ੍ਹਨ ਦਾ ਕੰਮ ਬਹੁਤ ਸੁਚੇਤ ਹੋ ਕੇ ਕਰਨਾ ਸਹੀ ਰਹੇਗਾ, ਕਿਉਂਕਿ ਜਨਰਲ ਸਿਤਾਰਾ ਨੁਕਸਾਨ-ਪ੍ਰੇਸ਼ਾਨੀ,ਟੈਨਸ਼ਨ ਦੇਣ ਵਾਲਾ ਹੋਵੇਗਾ।
ਕੰਨਿਆ : ਆਮਦਨ ਅਤੇ ਕਾਰੋਬਾਰੀ ਕੰਮਾਂ ਲਈ ਸਿਤਾਰਾ ਮਜ਼ਬੂਤ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ, ਵੈਸੇ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ, ਸਫਲਤਾ ਮਿਲੇਗੀ।
ਤੁਲਾ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ਲਈ ਆਪ ਦੀਆਂ ਕੋਸ਼ਿਸ਼ਾਂ ਸਿਰੇ ਚੜ੍ਹਣਗੀਆਂ ਅਫਸਰਾਂ ਦੀ ਲਿਹਾਜ਼ਦਾਰੀ ਕਰ ਕੇ ਆਪ ਦਾ ਪ੍ਰਭਾਵ ਦਬਦਬਾ ਬਣਿਆ ਰਹੇਗਾ।
ਬ੍ਰਿਸ਼ਚਕ : ਜਨਰਲ ਸਿਤਾਰਾ ਮਜ਼ਬੂਤ ਜਿਹੜਾ ਆਪ ਦੇ ਮੋਰੇਲ ਨੂੰ ਬੁਲੰਦ ਰੱਖੇਗਾ, ਆਪ ਜਿਹੜਾ ਵੀ ਪ੍ਰੋਗਰਾਮ-ਪਲਾਨਿੰਗ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰੀ ਹੋਵੇਗੀ।
ਧਨ : ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਨਾ ਕਰੋ, ਜਿਹੜੀਆਂ ਆਪ ਦੀ ਸਿਹਤ ਨੂੰ ਸੂਟ ਨਾ ਕਰਦੀਆਂ ਹੋਣ, ਵੈਸੇ ਜਨਰਲ ਹਾਲਾਤ ਅਨੁਕੂਲ ਹੀ ਚੱਲਣਗੇ।
ਮਕਰ : ਕਾਰੋਬਾਰੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦਾ ਲਿਹਾਜ਼ ਕਰਨਗੇ ਅਤੇ ਇਕ ਦੂਜੇ ਨੂੰ ਨਾਰਾਜ਼ ਨਾ ਕਰਨਾ ਚਾਹੁਣਗੇ, ਮਾਣ-ਯਸ਼ ਦੀ ਪ੍ਰਾਪਤੀ।
ਕੁੰਭ : ਕਮਜ਼ੋਰ ਸਿਤਾਰੇ ਅਤੇ ਮਨੋਬਲ ’ਚ ਟੁੱਟਣ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਤੇ ਘਬਰਾਓਗੇ, ਨੁਕਸਾਨ ਪ੍ਰੇਸ਼ਾਨੀ ਦਾ ਡਰ।
ਮੀਨ : ਆਪ ਆਪਣੀ ਮਿਹਨਤ ਅਤੇ ਭੱਜਦੌੜ ਕਰ ਕੇ ਆਪਣੀ ਪਲਾਨਿੰਗ ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ’ਚ ਸਫਲ ਹੋ ਸਕਦੇ ਹੋ, ਇੱਜ਼ਤਮਾਣ ਦੀ ਪ੍ਰਾਪਤੀ।
26 ਨਵੰਬਰ 2021, ਸ਼ੁੱਕਰਵਾਰ ਮੱਘਰ ਵਦੀ ਤਿਥੀ ਸਪਤਮੀ (26 ਨਵੰਬਰ ਦਿਨ ਰਾਤ ਅਤੇ ਅਗਲੇ ਦਿਨ (27 ਨਵੰਬਰ) ਸਵੇਰੇ 5.43 ਤੱਕ)
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਕਰਕ ’ਚ
ਮੰਗਲ ਤੁਲਾ ’ਚ
ਬੁੱੱਧ ਬ੍ਰਿਸ਼ਚਕ ’ਚ
ਗੁਰੂ ਕੁੰਭ ’ਚ
ਸ਼ੁੱਕਰ ਧਨ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਮੱਘਰ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 5(ਮੱਘਰ), ਹਿਜਰੀ ਸਾਲ 1443, ਮਹੀਨਾ : ਰਬਿ ਉਲਸਾਨੀ, ਤਰੀਕ : 20, ਸੂਰਜ ਉਦੇ ਸਵੇਰੇ 7.09 ਵਜੇ, ਸੂਰਜ ਅਸਤ ਸ਼ਾਮ 5.21 ਵਜੇ (ਜਲੰਧਰ ਟਾਈਮ) ਨਕਸ਼ੱਤਰ : ਅਸ਼ਲੇਖਾ (ਰਾਤ 8.36 ਤੱਕ) ਅਤੇ ਮਗਰੋਂ ਨਕਸ਼ੱਤਰ ਮੱਘਾ, ਯੋਗ : ਬ੍ਰਹਮ (ਸਵੇਰੇ 8.01 ਤੱਕ) ਅਤੇ ਮਗਰੋਂ ਯੋਗ ਏਂਦਰ, ਚੰਦਰਮਾ : ਕਰਕ ਰਾਸ਼ੀ ’ਤੇ (ਰਾਤ 8.36 ਤੱਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਰਾਤ 8.36 ਤੱਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਭਦਰਾ ਰਵੇਗੀ (ਸ਼ਾਮ 5.14 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ 12 ਵਜੇ ਤੱਕ। ਪੁਰਬ ਦਿਵਸ ਅਤੇ ਤਿਉਹਾਰ : ਲਾਅ ਡੇ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)