ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

Tuesday, Apr 13, 2021 - 02:47 AM (IST)

ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

ਮੇਖ- ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ’ਚ ਕੁਝ ਨਾ ਕੁਝ ਗੜਬੜੀ ਬਣੇ ਰਹਿਣ ਦਾ ਡਰ ਰਹੇਗਾ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖਣਾ ਸਹੀ ਰਹੇਗਾ।

ਬ੍ਰਿਖ- ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ ਰਹੇਗੀ, ਯਤਨ ਕਰਨ ਦੇ ਬਾਵਜੂਦ ਵੀ ਆਪ ਦਾ ਕੋਈ ਕੰਮ ਸਿਰੇ ਨਾ ਚੜ੍ਹੇਗਾ, ਮਨ ਵੀ ਡਰਿਆ-ਡਰਿਆ ਰਹੇਗਾ।

ਮਿਥੁਨ- ਵਿਰੋਧੀਆਂ ਨਾਲ ਹਰ ਤਰ੍ਹਾਂ ਦੇ ਟਕਰਾਅ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਣਗੇ।

ਕਰਕ- ਕਿਉਂਕਿ ਮਨ ’ਤੇ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਗੱਲ ਨਾ ਹੋ ਜਾਵੇ ਪਰ ਜਨਰਲ ਹਾਲਾਤ ਅਨੁਕੂਲ ਰਹਿਣਗੇ।

ਸਿੰਘ- ਸਿਤਾਰਾ ਜ਼ਮੀਨੀ ਜਾਇਦਾਦੀ ਕੰਮ ਨਾਲ ਜੁੜੀ ਕਿਸੇ ਕੋਸ਼ਿਸ਼ ਨੂੰ ਵਿਗਾੜਣ ਅਤੇ ਕਿਸੇ ਬਾਧਾ ਰੁਕਾਵਟ ਨੂੰ ਜਗਾਉਣ ਵਾਲਾ ਹੈ, ਮਨ ਕਿਸੇ ਡਰ ’ਚ ਪੀੜਤ ਰਹੇਗਾ।

ਕੰਨਿਆ- ਮਿੱਤਰ, ਕੰਮਕਾਜੀ ਸਾਥੀ ਨੁਕਸਾਨ ਦੇ ਸਕਦੇ ਹਨ, ਪਰੇਸ਼ਾਨ ਕਰ ਸਕਦੇ ਹਨ, ਇਸ ਲਈ ਉਨ੍ਹਾਂ ਨਾਲ ਜ਼ਿਆਦਾ ਮੇਲ, ਵਾਸਤਾ ਨਾ ਰੱਖੋ, ਮਨ ਵੀ ਟੈਂਸ ਰਹੇਗਾ।

ਤੁਲਾ- ਕੰਮਕਾਜੀ ਕੰਮਾਂ ਨੂੰ ਲਾਪਰਵਾਹੀ ਨਾਲ ਨਾ ਕਰੋ, ਕਿਉਂਕਿ ਆਪ ਦੀ ਕਿਸੇ ਪੇਮੈਂਟ ਦੇ ਫਸ ਜਾਣ ਦਾ ਡਰ ਹੋ ਸਕਦਾ ਹੈ, ਉਧਾਰੀ ਦੇ ਚੱਕਰ ’ਚ ਵੀ ਨਾ ਫਸੋ।

ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਵੈਸੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਚ ਆਪ ਘਬਰਾਹਟ ਮਹਿਸੂਸ ਕਰੋਗੇ, ਫੈਮਿਲੀ ਫਰੰਟ ’ਤੇ ਪਰੇਸ਼ਾਨੀ ਰਹੇਗੀ।

ਧਨ- ਖਰਚਿਆਂ ਦਾ ਜ਼ੋਰ, ਧਿਆਨ ਰੱਖੋ ਕਿ ਆਪ ਦੀ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਕਿਸੇ ਨੂੰ ਉਧਾਰ ਦੇਣ ਜਾਂ ਕਿਸੇ ਤੋਂ ਉਧਾਰ ਲੈਣ ਤੋਂ ਬਚਣਾ ਚਾਹੀਦਾ ਹੈ।

ਮਕਰ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮ ਹੱਥ ’ਚ ਲੈਣ ਲਈ ਚੰਗਾ, ਯਤਨ ਕਰਨ ’ਤੇ ਕੋਈ ਕੰਮਕਾਜੀ ਬਾਧਾ ਮੁਸ਼ਕਲ ਹਟੇਗੀ, ਮਾਣ-ਸਨਮਾਨ ਨੂੰ ਠੇਸ ਲੱਗਣ ਦਾ ਡਰ।

ਕੁੰਭ- ਕਿਸੇ ਸਰਕਾਰੀ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਪ੍ਰੋਗਰਾਮ ਉਲਝ ਵਿਗੜ ਸਕਦਾ ਹੈ, ਮਨ ਡਿਸਟਰਬ ਜਿਹਾ ਰਹੇਗਾ।

ਮੀਨ- ਬਾਧਾਵਾਂ ਮੁਸ਼ਕਲਾਂ ਵਾਲੇ ਸਿਤਾਰੇ ਕਰ ਕੇ ਆਪ ਦੀਆਂ ਮੁਸ਼ਕਲਾਂ ਪਰੇਸ਼ਾਨੀਅਾਂ ਜਾਗਦੀਅਾਂ ਰਹਿ ਸਕਦੀਆਂ ਹਨ, ਮਨ ਵੀ ਬੇਕਾਰ ਕੰਮਾਂ ਵੱਲ ਭਟਕਦਾ ਰਹੇਗਾ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Bharat Thapa

Content Editor

Related News