ਰਾਸ਼ੀਫਲ: ਜਨਰਲ ਸਿਤਾਰਾ ਬਿਹਤਰ, ਯਤਨ ਕਰਨ ''ਤੇ ਬਣਨਗੇ ਕੰਮ

Wednesday, Aug 12, 2020 - 03:55 AM (IST)

ਮੇਖ- ਸਿਤਾਰਾ ਧਨ ਲਾਭ ਲਈ ਚੰਗਾ, ਟੀਚਿੰਗ, ਕੰਸਲਟੈਂਸੀ, ਪ੍ਰਿਟਿੰਗ, ਪਬਲਿਸ਼ਿੰਗ ਦੇ ਕੰਮ-ਕਾਜ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮ ’ਚ ਚੰਗਾ ਲਾਭ ਮਿਲੇਗਾ।

ਬ੍ਰਿਖ- ਸਿਤਾਰਾ ਵਪਾਰਕ ਕੰਮਕਾਜ ਦੇ ਕੰਮਾਂ ਨੂੰ ਸੰਵਾਰਨ ਅਤੇ ਉਨ੍ਹਾਂ ’ਚ ਸਫਲਤਾ ਦੇਣ ਵਾਲਾ, ਆਪਣੇ ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ।

ਮਿਥੁਨ- ਜਨਰਲ ਸਿਤਾਰਾ ਕਮਜ਼ੋਰ, ਇਸ ਲਈ ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ, ਨੁਕਸਾਨ ਪਰੇਸ਼ਾਨੀ ਦਾ ਵੀ ਡਰ।

ਕਰਕ- ਸਿਤਾਰਾ ਆਮਦਨ ਲਈ ਚੰਗਾ, ਕਾਰੋਬਾਰੀ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕਿਸੇ ਉਲਝੇ ਰੁਕੇ ਕੰਮ ’ਚੋਂ ਕੋਈ ਪੇਚੀਦਗੀ ਹਟੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਸਿੰਘ- ਅਫਸਰਾਂ ਦੇ ਸਾਫਟ ਅਤੇ ਲਚਕੀਲੇ ਰੁਖ ਕਰ ਕੇ ਨਾ ਸਿਰਫ ਰਾਜਕੀ ਕੰਮਾਂ ’ਚ ਆਪ ਦਾ ਬੋਲਬਾਲਾ ਵੀ ਵਧੇਗਾ, ਬਲਕਿ ਦੁਸ਼ਮਣਾਂ ’ਚ ਘਬਰਾਹਟ ਵੀ ਚਾਗੇਗੀ।

ਕੰਨਿਆ- ਸਟ੍ਰਾਂਗ ਸਿਤਾਰਾ ਨਾ ਸਿਰਫ ਆਪ ਦੇ ਮਨੋਬਲ ਨੂੰ ਵੀ ਵਧਾ ਸਕਦਾ ਹੈ, ਬਲਕਿ ਜਨਰਲ ਹਾਲਾਤ ਨੂੰ ਵੀ ਬਿਹਤਰ ਬਣਾਏਗਾ, ਧਾਰਮਿਕ ਲਿਟਰੇਚਰ ਪੜ੍ਹਨ ’ਚ ਰੁਚੀ ਰਹੇਗੀ।

ਤੁਲਾ- ਸਿਹਤ ’ਚ ਗੜਬੜੀ ਰਹਿਣ ਦਾ ਡਰ, ਇਸ ਲਈ ਸੰਤੁਲਿਤ ਅਤੇ ਸੀਮਾ ’ਚ ਖਾਣਾ-ਪੀਣਾ ਕਰਨਾ ਸਹੀ ਰਹੇਗਾ, ਕੰਮਕਾਜੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇ ਸਕਦੇ ਹਨ।

ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਕੰਸੀਡ੍ਰੇਟ ਰਹਿਣਗੇ, ਇਕ ਦੂਜੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁਣਗੇ।

ਧਨ- ਕੋਈ ਪ੍ਰਬਲ ਸ਼ਤਰੂ ਆਪ ਲਈ ਮੁਸ਼ਕਿਲਾਂ ਪਰੇਸ਼ਾਨੀਅਾਂ ਵਧਾ ਸਕਦਾ ਹੈ। ਇਸ ਲਈ ਉਸ ਨੂੰ ਨਾ ਤਾਂ ਲਿਫਟ ਦਿਓ ਅਤੇ ਨਾ ਹੀ ਉਸ ਨਾਲ ਨੇੜਤਾ ਰੱਖਣੀ ਚਾਹੀਦੀ ਹੈ।

ਮਕਰ- ਜਨਰਲ ਸਿਤਾਰਾ ਬਿਹਤਰ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਸਕੀਮਾਂ, ਪ੍ਰੋਗਰਾਮ ਸਿਰੇ ਚੜ੍ਹਣਗੇ, ਜਨਰਲ ਤੌਰ ’ਤੇ ਕਦਮ ਬੜ੍ਹਤ ਵਲ, ਮਾਣ-ਯਸ਼ ਦੀ ਪ੍ਰਾਪਤੀ।

ਕੁੰਭ- ਕੋਰਟ-ਕਚਹਿਰੀ ’ਚ ਜਾਣ ’ਤੇ ਜਿਥੇ ਆਪ ਦੀ ਪੈਠ ਵਧੇਗੀ, ਉਥੇ ਆਪ ਦੇ ਪੱਖ ਦੀ ਵੀ ਬਿਹਤਰ ਸੁਣਵਾਈ ਹੋੋਵੇਗੀ, ਸ਼ਤਰੂ ਆਪ ਦੇ ਅੱਗੇ ਠਹਿਰ ਨਾ ਸਕਣਗੇ।

ਮੀਨ- ਵੱਡੇ ਲੋਕਾਂ-ਸੱਜਣ ਸਾਥੀਅਾਂ ਦੀ ਮਦਦ ਲੈਣ ਲਈ, ਜੇ ਆਪ ਉਨ੍ਹਾਂ ਨਾਲ ਭੇਟ ਕਰੋਗੇ ਤਾਂ ਉਹ ਆਪ ਦੀ ਗੱਲ ਧਿਆ- ਹਮਦਰਦੀ ਨਾਲ ਸੁਣਨਗੇ, ਤੇਜ਼ ਪ੍ਰਭਾਅ ਦਬਦਬਾ ਬਣਿਆ ਰਹੇਗਾ।

12 ਅਗਸਤ 2020, ਬੁੱਧਵਾਰ ਭਾਦੋਂ ਵਦੀ ਤਿੱਥੀ ਅਸ਼ਟਮੀ (ਪੂਰਬ ਦੁਪਹਿਰ 11.17 ਤਕ) ਅਤੇ ਮਗਰੋਂ ਿਤੱਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਮੇਖ ’ਚ

ਮੰਗਲ ਮੀਨ ’ਚ

ਬੁੱੱਧ ਕਰਕ ’ਚ

ਗੁਰੂ ਧਨ ’ਚ

ਸ਼ੁੱਕਰ ਿਮਥੁਨ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077, ਸਾਉਣ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ 1942, ਮਿਤੀ 21 (ਸਾਉਣ), ਹਿਜਰੀ ਸਾਲ 1441, ਮਹੀਨਾ ਜਿਲਹਿਜ ਤਰੀਕ 21,, ਨਕਸ਼ੱਤਰ : ਕ੍ਰਿਤਿਕਾ (12-13 ਮੱਧ ਰਾਤ 3.26 ਤਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ : ਵ੍ਰਿਧੀ (ਸਵੇਰੇ 9.25 ਤੱਕ) ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਮੇਖ ਰਾਸ਼ੀ ’ਤੇ (ਸਵੇਰੇ 7.37 ਤਕ), ਦਿਸ਼ਾ ਸ਼ੂਲ :ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਰਤ, (ਵੈਸ਼ਵਣ), ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਪੁਰਬ (ਮਥੁਰਾ), ਪੁਰਬ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ -ਵੈਸ਼ਣਵ (ਦਰਬਾਰ ਸ਼੍ਰੀ ਧਿਆਨਪੁਰ, ਪੰਜਾਬ), ਸੰਤ ਗਿਆਨੇਸ਼ਵਰ ਜਯੰਤੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News