ਕੁੰਭ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

Monday, Apr 27, 2026 - 05:35 AM (IST)

ਕੁੰਭ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

ਮੇਖ : ਸਟਰਾਂਗ ਸਿਤਾਰਾ ਆਪ ਦੀ ਪ੍ਰੋਗਰਾਮਿੰਗ ਪਲਾਨਿੰਗ ਨੂੰ ਅੱਗੇ ਵਧਾਉਣ ’ਚ ਹੈਲਪ-ਫੁਲ ਹੋਵੇਗਾ, ਤੇਜ ਪ੍ਰਭਾਵ ਬਣਿਆ ਰਹੇਗਾ।
ਬ੍ਰਿਖ : ਜਾਇਦਾਦੀ ਕੰਮਾਂ ਲਈ ਸਿਤਾਰਾ ਬਿਹਤਰ, ਵੱਡੇ ਲੋਕ ਆਪ ਦੇ ਪ੍ਰਤੀ ਸਾਫਟ, ਹਮਦਰਦਾਨਾ ਰੁਖ ਰੱਖਣਗੇ, ਸ਼ਤਰੂ ਵੀ ਕਮਜ਼ੋਰ, ਤੇਜਹੀਣ ਰਹਿਣਗੇ।
ਮਿਥੁਨ : ਵੱਡੇ ਲੋਕਾਂ ਨਾਲ ਮੇਲ-ਮਿਲਾਪ ਫਰੂਟਫੁਲ ਰਹੇਗਾ ਪਰ ਹਲਕੀ ਸੋਚ ਅਤੇ ਨੇਚਰ ਵਾਲੇ ਲੋਕਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ।
ਕਰਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕੰਮਕਾਜੀ ਟੂਰਿੰਗ, ਪਲਾਨਿੰਗ ਵੀ ਲਾਭ ਦੇਵੇਗੀ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਚਾਹੀਦਾ ਹੈ।
ਕੰਨਿਆ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਵਾਲਾ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ।
ਤੁਲਾ : ਠੇਕੇਦਾਰੀ ਅਤੇ ਸਪਲਾਈ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਸ਼ਚਕ : ਕਿਸੇ ਵੀ ਸਰਕਾਰੀ ਕੰਮ ਲਈ ਅਨਮੰਨੇ ਮਨ ਨਾਲ ਕੋਸ਼ਿਸ਼ ਜਾਂ ਯਤਨ ਨਹੀਂ ਕਰਨਾ ਚਾਹੀਦਾ,ਉਂਝ ਸ਼ਤਰੂ ਕਮਜ਼ੋਰ ਰਹਿਣਗੇ।
ਧਨ : ਇਰਾਦਿਆਂ ’ਚ ਮਜ਼ਬੂਤੀ, ਕੰਮਕਾਜੀ ਕੋਸ਼ਿਸ਼ਾਂ ਚੰਗਾ ਰੰਗ ਦਿਖਾ ਸਕਦੀਆਂ ਹਨ, ਵੈਸੇ ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।
ਮਕਰ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਪਾਣੀ ਦੀ ਵਰਤੋਂ ਸੀਮਾ ’ਚ ਕਰਨੀ ਚਾਹੀਦੀ, ਸਫਰ ਵੀ ਟਾਲ ਦਿਓ।
ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਅਤੇ ਇਰਾਦਿਆਂ ’ਚ ਸਫਲਤਾ ਮਿਲੇਗੀ,ਮਾਣ ਸਨਮਾਨ ਦੀ ਪ੍ਰਾਪਤੀ।
ਮੀਨ : ਟੈਂਸ, ਅਸ਼ਾਂਤ ਪ੍ਰੇਸ਼ਾਨ ਮਨ ਸਥਿਤੀ ਕਰਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਾ ਹੋਵੇਗਾ।

27 ਅਪ੍ਰੈਲ 2026, ਸੋਮਵਾਰ
ਵਿਸਾਖ ਸੁਦੀ ਤਿੱਥੀ ਇਕਾਦਸ਼ੀ (ਸ਼ਾਮ 6.17 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ         ਮੇਖ ’ਚ 
ਚੰਦਰਮਾ     ਸਿੰਘ ’ਚ 
ਮੰਗਲ       ਮੀਨ ’ਚ
 ਬੁੱਧ         ਮੀਨ ’ਚ 
 ਗੁਰੂ        ਮਿਥੁਨ ’ਚ 
 ਸ਼ੁੱਕਰ      ਬ੍ਰਿਖ ’ਚ 
 ਸ਼ਨੀ       ਮੀਨ ’ਚ
 ਰਾਹੂ       ਕੁੰਭ ’ਚ                                                     
 ਕੇਤੂ       ਸਿੰਘ ’ਚ
  
ਬਿਕ੍ਰਮੀ ਸੰਮਤ : 2083, ਵਿਸਾਖ ਪ੍ਰਵਿਸ਼ਟੇ 14, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 7 (ਵਿਸਾਖ), ਹਿਜਰੀ ਸਾਲ 1447, ਮਹੀਨਾ : ਜ਼ਿਲਕਾਦ, ਤਰੀਕ : 9, ਸੂਰਜ ਉਦੇ ਸਵੇਰੇ 5.51 ਵਜੇ, ਸੂਰਜ ਅਸਤ : ਸ਼ਾਮ 7.00 ਵਜੇ (ਜਲੰਧਰ ਟਾਈਮ), ਨਕਸ਼ੱਤਰ :ਪੁਰਵਾ ਫਾਲਗੁਣੀ (ਰਾਤ 9.19 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਫਾਲਗੁਣੀ, ਯੋਗ : ਧਰੁਵ (ਰਾਤ 9.36 ਤੱਕ) ਅਤੇ ਮਗਰੋਂ ਨਕਸ਼ੱਤਰ ਵਿਆਘਾਤ, ਚੰਦਰਮਾ : ਸਿੰਘ ਰਾਸ਼ੀ ’ਤੇ (27-28 ਮੱਧ ਰਾਤ 3.36 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ ਸਵੇਰੇ 6.13 ਤੋਂ ਲੈ ਕੇ ਸ਼ਾਮ 6.17 ਤਕ,  ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ  ਸਾਢੇ ਸੱਤ ਤੋਂ ਨੌਂ ਵਜੇ ਤੱਕ ਪੁਰਬ, ਦਿਵਸ ਅਤੇ ਤਿਓਹਾਰ : ਮੋਹਿਨੀ ਇਕਾਦਸ਼ੀ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News