ਕੰਨਿਆ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Thursday, Apr 16, 2026 - 03:36 AM (IST)

ਕੰਨਿਆ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਬ੍ਰਿਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਪਲਾਨਿੰਗ-ਪ੍ਰੋਗਰਾਮਿੰਗ ਲਈ ਆਪ ਜਿਹੜੀ ਭੱਜਦੌੜ ਕਰੋਗੇ,ਉਸ ਦਾ ਬਿਹਤਰ ਨਤੀਜਾ ਮਿਲੇਗਾ।
ਮਿਥੁਨ : ਅਫਸਰ ਆਪ ਦੇ ਪ੍ਰਤੀ ਸਾਫਟ ਰੁਖ ਰੱਖਣਗੇ, ਕੰਮਕਾਜੀ ਤੌਰ ’ਤੇ ਵੀ ਕਦਮ ਬੜ੍ਹਤ ਵੱਲ, ਸ਼ਤਰੂ ਕਮਜ਼ੋਰ ਤੇਜ਼ਹੀਣ ਰਹਿਣਗੇ।
ਕਰਕ :  ਜਨਰਲ ਸਿਤਾਰਾ ਸਟ੍ਰਾਂਗ, ਯਤਨ ਕਰਨ ’ਤੇ ਆਪ ਦੀ ਕਿਸੇ ਸਕੀਮ ’ਚੋਂ ਕੋਈ ਪੇਚੀਦਗੀ ਹਟ ਸਕਦੀ ਹੈ, ਵੈਸੇ ਧਾਰਮਿਕ ਕੰਮਾਂ ’ਚ ਰੁਚੀ।
ਸਿੰਘ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਸੰਜਮ ਨਾਲ ਖਾਣਾ-ਪੀਣਾ ਸਹੀ ਰਹੇਗਾ ਪਰ ਜਨਰਲ  ਹਾਲਾਤ ਅਨੁਕੂਲ ਚੱਲਣਗੇ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੀ ਗੱਲ ਧਿਆਨ ਨਾਲ ਸੁਣਨਗੇ।
ਤੁਲਾ : ਸ਼ਤਰੂ ਨਾ ਤਾਂ ਆਪ ਦਾ ਕੋਈ ਖਾਸ ਲਿਹਾਜ਼ ਕਰਨਗੇ ਅਤੇ ਨਾ ਹੀ ਆਪ ਦੀ ਕੋਈ ਗੱਲ ਸੁਣਨਗੇ, ਸਫਰ ਵੀ ਟੈਨਸ਼ਨ ਪ੍ਰੇਸ਼ਾਨੀ ਵਾਲਾ ਹੋਵੇਗਾ।
ਬ੍ਰਿਸ਼ਚਕ : ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ।
ਧਨ : ਜ਼ਮੀਨੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਅਰਥ ਦਸ਼ਾ ਠੀਕ-ਠਾਕ ਰਹੇਗੀ।
ਮਕਰ : ਜਨਰਲ ਸਿਤਾਰਾ ਆਪ ਨੂੰ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਵਿਅਸਤ ਅਤੇ ਐਕਟਿਵ ਰੱਖੇਗਾ, ਵਿਰੋਧੀ ਵੀ ਕਮਜ਼ੋਰ ਰਹਿਣਗੇ।
ਕੁੰਭ : ਟੀਚਿੰਗ, ਕੋਚਿੰਗ, ਪਬਲੀਸ਼ਿੰਗ,  ਟੂਰਿਜ਼ਮ, ਕੰਸਲਟੈਂਸੀ , ਡੈਕੋਰੇਸ਼ਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ ’ਤੇ ਤਾਲਮੇਲ ਪਰ ਕੁਝ ਟੈਨਸ਼ਨ, ਪ੍ਰੇਸ਼ਾਨੀ ਰਹਿਣ ਦਾ ਡਰ ਰਹੇਗਾ।

16 ਅਪ੍ਰੈਲ 2026, ਵੀਰਵਾਰ
ਵਿਸਾਖ ਵਦੀ ਤਿੱਥੀ ਚੌਦਸ (ਰਾਤ 8.12 ਤੱਕ) ਅਤੇ ਮਗਰੋਂ ਤਿੱਥੀ ਮੱਸਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ        ਮੇਖ ’ਚ 
ਚੰਦਰਮਾ     ਮੀਨ ’ਚ 
ਮੰਗਲ       ਮੀਨ ’ਚ
 ਬੁੱਧ         ਮੀਨ ’ਚ 
 ਗੁਰੂ        ਮਿਥੁਨ ’ਚ 
 ਸ਼ੁੱਕਰ      ਮੇਖ ’ਚ 
 ਸ਼ਨੀ       ਮੀਨ ’ਚ
 ਰਾਹੂ       ਕੁੰਭ ’ਚ                                                     
 ਕੇਤੂ        ਸਿੰਘ ’ਚ  

ਬਿਕ੍ਰਮੀ ਸੰਮਤ : 2083, ਵਿਸਾਖ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 26 (ਚੇਤ), ਹਿਜਰੀ ਸਾਲ 1447, ਮਹੀਨਾ : ਸ਼ਵਾਲ, ਤਰੀਕ : 27 , ਸੂਰਜ ਉਦੇ ਸਵੇਰੇ 6.03 ਵਜੇ, ਸੂਰਜ ਅਸਤ : ਸ਼ਾਮ 6.53 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਭਾਦਰਪਦ ( ਦੁਪਹਿਰ 1.59 ਤਕ) ਅਤੇ ਮਗਰੋਂ ਨਕਸ਼ੱਤਰ ਰੇਵਤੀ, ਯੋਗ : ਏਂਦਰ (ਸਵੇਰੇ 10.38 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ :  ਮੀਨ ਰਾਸ਼ੀ ’ਤੇ  (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਭਦਰਾ ਰਹੇਗੀ, (ਸਵੇਰੇ 9.22 ਤਕ), ਦੁਪਹਿਰ 1.59 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕੱਸ਼ਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। 
 - (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News