ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਵਿਅਸਤ ਤੇ ਭੱਜਦੌੜ ਵਾਲਾ ਰਹੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Sunday, Apr 19, 2026 - 06:26 AM (IST)

ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਵਿਅਸਤ ਤੇ ਭੱਜਦੌੜ ਵਾਲਾ ਰਹੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਕਾਰੋਬਾਰੀ ਦਸ਼ਾ ਬਿਹਤਰ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹੇਗੀ, ਜਨਰਲ ਹਾਲਾਤ ਵੀ ਬਿਹਤਰ ਬਣਨਗੇ ਪਰ ਦੁਪਹਿਰ ਤੱਕ ਗਲੇ ’ਚ ਖਰਾਬੀ ਦਾ ਡਰ।
ਬ੍ਰਿਖ : ਸਿਤਾਰਾ ਦੁਪਹਿਰ ਤੱਕ ਨੁਕਸਾਨ ਵਾਲਾ ਖਰਚਿਆਂ ਦਾ ਜ਼ੋਰ ਵੀ ਰਹੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ, ਸਫਲਤਾ ਮਿਲੇਗੀ।
ਮਿਥੁਨ : ਸਿਤਾਰਾ ਦੁਪਹਿਰ ਤੱਕ ਧਨ ਲਾਭ ਦੇਣ ਅਤੇ ਕਾਰੋਬਾਰੀ ਪ੍ਰੋਗਰਾਮਾਂ ਨੂੰ ਸੰਵਾਰਨ ਵਾਲਾ ਪਰ ਬਾਅਦ ’ਚ ਵਿਪਰੀਤ ਹਾਲਾਤ ਬਣ ਸਕਦੇ ਹਨ।
ਕਰਕ : ਸਿਤਾਰਾ ਦੁਪਹਿਰ ਤੱਕ ਸਫਲਤਾ ਦੇਣ, ਇੱਜ਼ਤ-ਮਾਣ ਵਧਾਉਣ ਅਤੇ ਦੁਸ਼ਮਣਾਂ ਨੂੰ ਕਮਜ਼ੋਰ ਰੱਖਣ ਵਾਲਾ, ਫਿਰ ਬਾਅਦ ’ਚ ਅਰਥ ਦਸ਼ਾ ਬਿਹਤਰ ਬਣੇਗੀ।
ਸਿੰਘ : ਜਨਰਲ ਸਿਤਾਰਾ ਸਟਰਾਂਗ ਜਿਹੜਾ ਹਰ ਫਰੰਟ ’ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ ਪਰ ਪੇਟ ਬਾਰੇ ਸੁਚੇਤ ਰਹਿਣਾ ਸਹੀ ਰਹੇਗਾ।
ਕੰਨਿਆ : ਸਿਤਾਰਾ ਦੁਪਹਿਰ ਤੱਕ ਪੇਟ ਲਈ ਕਮਜ਼ੋਰ, ਸੀਮਾ ’ਚ ਰਹਿ ਕੇ ਖਾਣਾ-ਪੀਣਾ ਕਰਨਾ ਸਹੀ ਰਹੇਗਾ ਪਰ ਬਾਅਦ ’ਚ ਹਰ ਮੋਰਚੇ ’ਤੇ ਬਿਹਤਰ ਹੋਵੇਗੀ।
ਤੁਲਾ : ਸਿਤਾਰਾ ਦੁਪਹਿਰ ਤੱਕ ਅਰਥ ਦਸ਼ਾ ਸਹੀ ਰੱਖੇਗਾ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਬਾਅਦ ’ਚ ਵਿਪਰੀਤ ਹਾਲਾਤ ਬਣਨਗੇ।
ਬ੍ਰਿਸ਼ਚਕ : ਸਿਤਾਰਾ ਦੁਪਹਿਰ ਤੱਕ ਮਨ ਨੂੰ ਅਸ਼ਾਂਤ, ਡਾਂਵਾਡੋਲ ਰੱਖਣ ਵਾਲਾ ਪਰ ਬਾਅਦ ’ਚ ਹਰ ਫਰੰਟ ’ਚ ਬਿਹਤਰੀ ਹੋਵੇਗੀ।
ਧਨ : ਸਿਤਾਰਾ ਦੁਪਹਿਰ ਤੱਕ ਬਿਹਤਰ, ਇਰਾਦਿਆਂ ’ਚ ਮਜ਼ਬੂਤੀ ਪਰ ਬਾਅਦ ’ਚ ਕਿਸੇ ਨਾ ਕਿਸੇ ਕੰਪਲੀਕੇਸ਼ਨ ਨਾਲ ਵਾਸਤਾ ਰਹਿ ਸਕਦਾ ਹੈ।
ਮਕਰ : ਸਿਤਾਰਾ ਦੁਪਹਿਰ ਤੱਕ ਜਾਇਦਾਦੀ ਕੰਮਾਂ ਲਈ ਚੰਗਾ, ਫਿਰ ਬਾਅਦ ’ਚ ਕੋਈ ਰੁਕਿਆ ਪਿਆ ਕੰਮ ਸੁਲਝ ਸਕਦਾ ਹੈ।
ਕੁੰਭ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਵਿਅਸਤਤਾ ਅਤੇ ਭੱਜਦੌੜ ਰੱਖੇਗਾ, ਫਿਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਮੀਨ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮ ਸੰਵਾਰਨ ਵਾਲਾ ਹੋਵੇਗਾ, ਫਿਰ ਬਾਅਦ ’ਚ ਆਪ ਦਾ ਮਨੋਬਲ ਅਤੇ ਪੈਠ ਵਧੇਗੀ।

19 ਅਪ੍ਰੈਲ 2026, ਐਤਵਾਰ
ਵਿਸਾਖ ਸੁਦੀ ਤਿੱਥੀ ਦੂਜ (ਸਵੇਰੇ 10.50 ਤੱਕ) ਅਤੇ ਮਗਰੋਂ ਤਿੱਥੀ ਤੀਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ         ਮੇਖ ’ਚ 
ਚੰਦਰਮਾ     ਮੇਖ ’ਚ 
ਮੰਗਲ       ਮੀਨ ’ਚ
 ਬੁੱਧ         ਮੀਨ ’ਚ 
 ਗੁਰੂ        ਮਿਥੁਨ ’ਚ 
 ਸ਼ੁੱਕਰ      ਮੇਖ  ’ਚ 
 ਸ਼ਨੀ       ਮੀਨ ’ਚ
 ਰਾਹੂ       ਕੁੰਭ ’ਚ                                                     
 ਕੇਤੂ       ਸਿੰਘ ’ਚ   

ਬਿਕ੍ਰਮੀ ਸੰਮਤ : 2083, ਵਿਸਾਖ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 1 (ਚੇਤ), ਹਿਜਰੀ ਸਾਲ 1447, ਮਹੀਨਾ : ਸ਼ਵਾਲ, ਤਰੀਕ : 29 , ਸੂਰਜ ਉਦੇ ਸਵੇਰੇ 5.59 ਵਜੇ, ਸੂਰਜ ਅਸਤ : ਸ਼ਾਮ 6.55 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਸਵੇਰੇ 7.10 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਆਯੁਸ਼ਮਾਨ (ਰਾਤ 8.02 ਤੱਕ) ਅਤੇ ਮਗਰੋਂ ਯੋਗ ਸੋਭਾਗਿਯ ,ਚੰਦਰਮਾ : ਮੇਖ ਰਾਸ਼ੀ ’ਤੇ  (ਦੁਪਹਿਰ 12.31 ਤੱਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਭਗਵਾਨ ਪਰਸ਼ੂਰਾਮ ਜਯੰਤੀ, ਛਤਰਪਤੀ ਸ਼੍ਰੀ ਸ਼ਿਵਾਜੀ ਜਯੰਤੀ, ਅਕਸ਼ੈਅ ਜਯੰਤੀ।
 - (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News