ਸ਼ੁੱਕਰ ਦੇ ਗੋਚਰ ਨਾਲ ਬਣੇਗਾ ''ਮਾਲਵਯ ਰਾਜਯੋਗ'', ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ
4/17/2026 4:40:18 PM
ਨਵੀਂ ਦਿੱਲੀ: 19 ਅਪ੍ਰੈਲ 2026 ਨੂੰ ਮਨਾਈ ਜਾਣ ਵਾਲੀ ਅਕਸ਼ੈ ਤ੍ਰਿਤੀਆ ਇਸ ਵਾਰ ਬਹੁਤ ਹੀ ਖਾਸ ਹੋਣ ਜਾ ਰਹੀ ਹੈ। ਜੋਤਿਸ਼ ਗਣਨਾਵਾਂ ਅਨੁਸਾਰ, ਇਸ ਦਿਨ ਸ਼ੁੱਕਰ ਗ੍ਰਹਿ ਆਪਣੀ ਹੀ ਰਾਸ਼ੀ ਵਿੱਚ ਗੋਚਰ (ਪ੍ਰਵੇਸ਼) ਕਰੇਗਾ, ਜਿਸ ਨਾਲ 'ਮਾਲਵਯ ਰਾਜਯੋਗ' ਦਾ ਨਿਰਮਾਣ ਹੋਵੇਗਾ। ਇਹ ਯੋਗ ਪੰਚ ਮਹਾਪੁਰਸ਼ ਰਾਜਯੋਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਜਦੋਂ ਕੋਈ ਗ੍ਰਹਿ ਆਪਣੀ ਹੀ ਰਾਸ਼ੀ 'ਚ ਹੁੰਦਾ ਹੈ, ਤਾਂ ਉਸਦਾ ਪ੍ਰਭਾਵ ਬਹੁਤ ਸ਼ਕਤੀਸ਼ਾਲੀ ਹੋ ਜਾਂਦਾ ਹੈ।
ਇਸ ਰਾਜਯੋਗ ਦਾ ਸਕਾਰਾਤਮਕ ਅਸਰ ਕਰੀਅਰ, ਧਨ, ਪਿਆਰ ਅਤੇ ਪਰਿਵਾਰਕ ਜੀਵਨ 'ਤੇ ਦੇਖਣ ਨੂੰ ਮਿਲੇਗਾ। ਖਾਸ ਤੌਰ 'ਤੇ ਹੇਠ ਲਿਖੀਆਂ ਰਾਸ਼ੀਆਂ ਲਈ ਇਹ ਸਮਾਂ ਬੇਹੱਦ ਸ਼ੁਭ ਰਹਿਣ ਵਾਲਾ ਹੈ।
ਬ੍ਰਿਖ ਰਾਸ਼ੀ : ਸ਼ੁੱਕਰ ਦਾ ਗੋਚਰ ਇਸੇ ਰਾਸ਼ੀ ਵਿੱਚ ਹੋ ਰਿਹਾ ਹੈ, ਜਿਸ ਕਾਰਨ ਆਮਦਨ ਦੇ ਨਵੇਂ ਸਰੋਤ ਬਣਨਗੇ ਤੇ ਕਰੀਅਰ 'ਚ ਵਾਧਾ ਹੋਵੇਗਾ। ਤੁਹਾਡੀ ਸ਼ਖਸੀਅਤ 'ਚ ਨਿਖਾਰ ਆਵੇਗਾ ਤੇ ਆਤਮ-ਵਿਸ਼ਵਾਸ ਵਧੇਗਾ।
ਕੰਨਿਆ ਰਾਸ਼ੀ: ਇਨ੍ਹਾਂ ਜਾਤਕਾਂ ਲਈ ਕਿਸਮਤ ਦਾ ਪੂਰਾ ਸਾਥ ਮਿਲੇਗਾ। ਵਿਦੇਸ਼ ਜਾਣ ਜਾਂ ਵਿਦੇਸ਼ੀ ਕੰਮਾਂ 'ਚ ਸਫਲਤਾ ਮਿਲਣ ਦੇ ਯੋਗ ਹਨ ਤੇ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।
ਕੁੰਭ ਰਾਸ਼ੀ: ਸ਼ੁੱਕਰ ਦਾ ਇਹ ਬਦਲਾਅ ਪ੍ਰੇਮ ਸਬੰਧਾਂ 'ਚ ਖੁਸ਼ੀਆਂ ਲੈ ਕੇ ਆਵੇਗਾ। ਵਿਆਹੁਤਾ ਜੀਵਨ ਸੁਖਦ ਰਹੇਗਾ ਤੇ ਕਰੀਅਰ 'ਚ ਤਰੱਕੀ ਦੇ ਮੌਕੇ ਮਿਲਣਗੇ।
ਕਰਕ ਰਾਸ਼ੀ: ਨੌਕਰੀ ਪੇਸ਼ਾ ਲੋਕਾਂ ਲਈ ਤਰੱਕੀ ਦੇ ਰਸਤੇ ਖੁੱਲ੍ਹਣਗੇ ਅਤੇ ਦਫਤਰ ਵਿੱਚ ਸੀਨੀਅਰਜ਼ ਨਾਲ ਸਬੰਧ ਸੁਧਰਨਗੇ।
ਬ੍ਰਿਸ਼ਚਕ ਰਾਸ਼ੀ: ਰਿਸ਼ਤਿਆਂ 'ਚ ਮਿਠਾਸ ਆਵੇਗੀ ਤੇ ਵਪਾਰ ਵਿੱਚ ਵੱਡੇ ਨਿਵੇਸ਼ ਨਾਲ ਲਾਭ ਹੋਣ ਦੇ ਸੰਕੇਤ ਹਨ।
ਮਕਰ ਰਾਸ਼ੀ: ਸਮਝਦਾਰੀ ਨਾਲ ਲਏ ਗਏ ਫੈਸਲੇ ਫਾਇਦੇਮੰਦ ਰਹਿਣਗੇ ਅਤੇ ਸਮਾਜ 'ਚ ਮਾਣ-ਸਤਿਕਾਰ ਵਧੇਗਾ।
ਜੋਤਿਸ਼ ਅਨੁਸਾਰ, ਇਹ ਸਮਾਂ ਕਈ ਰਾਸ਼ੀਆਂ ਲਈ ਨਵੀਂ ਸ਼ੁਰੂਆਤ ਤੇ ਸਫਲਤਾ ਦਾ ਸੰਕੇਤ ਦੇ ਰਿਹਾ ਹੈ। ਜੇਕਰ ਸਹੀ ਦਿਸ਼ਾ 'ਚ ਮਿਹਨਤ ਕੀਤੀ ਜਾਵੇ ਤਾਂ ਇਸ ਸ਼ੁਭ ਯੋਗ ਦਾ ਪੂਰਾ ਫਾਇਦਾ ਉਠਾਇਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
