ਸ਼ੂਗਰ ਨੂੰ ਕੰਟਰੋਲ ਕਰਨ ਲਈ ਮਰੀਜ਼ ਕਣਕ ਨਹੀਂ ਸਗੋਂ ਖਾਣ ਇਸ ਆਟੇ ਨਾਲ ਬਣੀ ਰੋਟੀ

Sunday, Oct 23, 2022 - 04:33 PM (IST)

ਸ਼ੂਗਰ ਨੂੰ ਕੰਟਰੋਲ ਕਰਨ ਲਈ ਮਰੀਜ਼ ਕਣਕ ਨਹੀਂ ਸਗੋਂ ਖਾਣ ਇਸ ਆਟੇ ਨਾਲ ਬਣੀ ਰੋਟੀ

ਨਵੀਂ ਦਿੱਲੀ-ਸ਼ੂਗਰ ਦੀ ਬੀਮਾਰੀ ਵਿੱਚ ਸਿਹਤ ਦੀ ਫਿਕਰ ਹੋਣਾ ਲਾਜ਼ਮੀ ਹੈ, ਜੇਕਰ ਰੋਗੀ ਦਾ ਸ਼ੂਗਰ ਲੈਵਲ ਵਧ ਜਾਵੇ ਤਾਂ ਉਦੋਂ ਤਬੀਅਤ ਵਿਗੜ ਸਕਦੀ ਹੈ ਅਤੇ ਕਿਡਨੀ ਡਿਜੀਜ਼ ਅਤੇ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਪੂਰੀ ਦੁਨੀਆ ਵਿੱਚ ਸ਼ੂਗਰ ਦੇ ਰੋਗੀਆਂ ਦੀ ਗਿਣਤੀ ਕਾਫ਼ੀ ਵੱਧ ਜਾਂਦੀ ਹੈ, ਇਸ ਲਈ ਸਾਨੂੰ ਵੀ ਸਮਾਂ ਰਹਿੰਦੇ ਹੀ ਸਾਵਧਾਨ ਹੋ ਜਾਣਾ ਚਾਹੀਦਾ ਹੈ। ਕੁਝ ਲੋਕਾਂ ਨੂੰ ਸ਼ੂਗਰ ਜੇਨੇਟਿਕ ਕਾਰਨਾਂ ਕਰਕੇ ਹੁੰਦੀ ਹੈ ਪਰ ਕਈ ਮਾਮਲਿਆਂ ਵਿੱਚ ਲਾਈਫਸਟਾਈਲ ਅਤੇ ਫੂਡ ਹੈਬਿਟਸ ਵੀ ਇਸਦੇ ਪਿੱਛੇ ਜ਼ਿੰਮੇਵਾਰ ਹਨ। ਆਓ ਜਾਣਦੇ ਹਾਂ ਸ਼ੂਗਰ ਦੇ ਰੋਗੀਆਂ ਨੂੰ ਆਪਣੀ ਖੁਰਾਕ ਵਿੱਚ ਕਿਹੜਾ ਆਟਾ ਖਾਣਾ ਚਾਹੀਦਾ ਹੈ।

PunjabKesari
ਕਣਕ ਦੇ ਆਟੇ ਦੀ ਥਾਂ ਚੁਣੋ ਅਜਿਹੇ ਵਿਕਲਪ
ਆਮ ਤੌਰ 'ਤੇ ਅਸੀਂ ਬਹੁਤ ਸਾਰੇ ਲੋਕ ਆਪਣੀ ਡੇਲੀ ਡਾਈਟ ਵਿੱਚ ਕਣਕ ਦੇ ਆਟੇ ਦੀ ਰੋਟੀ ਖਾਣਾ ਪਸੰਦ ਕਰਦੇ ਹਾਂ, ਪਰ ਸ਼ੂਗਰ ਦੇ ਮਰੀਜਾਂ ਲਈ ਮਾਰਕੀਟ ਵਿੱਚ ਕਈ ਸਾਰੇ ਆਪਸ਼ਨ ਹਨ। ਤੁਸੀਂ ਹੋਲ ਗ੍ਰੇਨ ਦੇ ਆਟੇ ਨੂੰ ਖਾ ਕੇ ਬਲੱਡ ਸ਼ੂਗਰ ਲੈਵਲ ਕੰਟਰੋਲ ਕਰ ਸਕਦੇ ਹੋ। 
ਸ਼ੂਗਰ ਦੇ ਮਰੀਜ਼ ਖਾਣ ਇਹ ਆਟਾ
-ਬੇਹੱਦ ਮੁਮਕਿਨ ਹੈ ਕਿ ਤੁਸੀਂ ਰੋਜ਼ਾਨਾ ਕਣਕ ਦੇ ਆਟੇ ਦੀ ਰੋਟੀ ਖਾਂਦੇ ਹੋ ਪਰ ਜੌਂ ਦਾ ਆਟਾ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ ਕਿਉਂਕਿ ਇਸ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ ਜਿਸ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨਾ ਆਸਾਨ ਹੋ ਜਾਂਦਾ ਹੈ।
-ਰਾਗੀ ਦਾ ਆਟਾ ਵੀ ਸ਼ੂਗਰ ਦੇ ਰੋਗੀਆਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਕਿ ਇਹ ਡਾਇਟਰੀ ਫਾਈਬਰ ਅਤੇ ਪਾਲੀਫੇਨਾਲਸ ਦਾ  ਰਿਚ ਸੋਰਸ ਹੁੰਦਾ ਹੈ, ਇਸ 'ਚ ਐਮੀਨੋ ਐਸਿਡ ਅਤੇ ਮਿਨਰਲਸ ਵੀ ਪਾਏ ਜਾਂਦੇ ਹਨ ਜੋ ਸੇਹਤ ਲਈ ਖ਼ਾਸ ਹਨ।

PunjabKesari
-ਸਾਡੇ ਵੱਡੇ ਬਜ਼ੁਰਗ ਅਕਸਰ ਜਵਾਰਾ ਦਾ ਆਟਾ ਖਾਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ 'ਚ ਡਾਇਟਰੀ ਫਾਈਬਰ, ਪ੍ਰੋਟੀਨ ਅਤੇ ਮੈਗਨੀਸ਼ੀਅਮ ਹੁੰਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ।
-ਛੋਲੇ ਤਾਂ ਤੁਸੀਂ ਅਕਸਰ ਖਾਂਦੇ ਹੋਵੋਗੇ, ਪਰ ਕੀ ਕਦੇ ਇਸ ਨਾਲ ਬਣੇ ਆਟੇ ਦਾ ਸੇਵਨ ਤੁਸੀਂ ਕੀਤਾ ਹੈ। ਇਹ ਸ਼ੂਗਰ ਦੇ ਰੋਗੀ ਲਈ ਬਿਹਤਰ ਆਪਸ਼ਨ ਹੈ, ਇਸ ਨਾਲ ਗਲੂਕੋਜ਼ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ।
-ਸਰਦੀ ਦੇ ਮੌਸਮ ਵਿੱਚ ਲੋਕ ਅਕਸਰ ਬਾਜਰੇ ਦੀ ਰੋਟੀ ਖਾਣਾ ਪਸੰਦ ਕਰਦੇ ਹਨ, ਇਹ ਡਾਇਬੀਟੀਜ਼ ਦੇ ਮਰੀਜ਼ਾਂ ਦੀ ਸਿਹਤ ਲਈ ਕਾਫ਼ੀ ਚੰਗੀ ਹੈ, ਕਿਉਂਕਿ ਇਸ ਨਾਲ ਸ਼ੂਗਰ ਨਹੀਂ ਵਧਦੀ।


author

Aarti dhillon

Content Editor

Related News