Upper lip ਦੇ ਅਣਚਾਹੇ ਵਾਲ ਹਟਾਉਣ ਲਈ ਅਜਮਾਓ ਇਹ ਘਰੇਲੂ ਨੁਸਖੇ

06/10/2017 5:58:45 PM

ਮੁੰਬਈ— ਔਰਤਾਂ ਆਪਣੇ ਸਰੀਰ ਦੇ ਅਣਚਾਹੇ ਵਾਲ ਹਟਾਉਣ ਲਈ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਦੀਆਂ ਹਨ। ਜਿੱਥੇ ਹਰ ਤਰੀਕੇ ਦੇ ਕੁਝ ਫਾਇਦੇ ਹਨ, ਉੱਥੇ ਨੁਕਸਾਨ ਵੀ ਹਨ।  ਸਰੀਰ ਦੇ ਅਣਚਾਹੇ ਵਾਲਾਂ ਨੂੰ ਹਟਾਉਣ ਦੇ ਕਈ ਤਰੀਕੇ ਹਨ ਪਰ ਬੁੱਲ੍ਹਾਂ ਉੱਪਰ ਦੇ ਵਾਲਾਂ ਨੂੰ ਹਟਾਉਣ ਲਈ ਖਾਸ ਧਿਆਨ ਦੇਣ ਦੀ ਲੋੜ ਹੈ। ਚਿਹਰੇ ਦੇ ਅਣਚਾਹੇ ਵਾਲ ਸਾਰਿਆਂ ਦੇ ਧਿਆਨ ਨੂੰ ਆਕਰਸ਼ਿਤ ਕਰਦੇ ਹਨ। ਪਰ ਇਸ ਨਾਲ ਤੁਹਾਡਾ ਆਤਮ ਵਿਸ਼ਵਾਸ ਘੱਟ ਜਾਂਦਾ ਹੈ। ਜੇ ਤੁਸੀਂ ਪਾਰਲਰ ਜਾਏ ਬਿਨਾਂ ਆਪਣੇ ਬੁੱਲ੍ਹਾਂ ਦੇ ਉੱਪਰੀ ਵਾਲਾਂ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਤਰੀਕੇ ਦੱਸ ਰਹੇ ਹਾਂ। 
1. ਅੰਡੇ ਦੀ ਸਫੇਦੀ ਅਤੇ ਹਲਦੀ
ਇਸ ਆਸਾਨ ਅਤੇ ਘਰੇਲੂ ਉਪਾਅ ਨਾਲ ਬੁੱਲ੍ਹਾਂ ਦੇ ਉੱਪਰੀ ਵਾਲਾਂ ਆਸਾਨੀ ਨਾਲ ਨਿਕਲ ਜਾਂਦੇ ਹਨ। 
ਜ਼ਰੂਰ ਸਮੱਗਰੀ
- ਇਕ ਚਮਚ ਹਲਦੀ
- ਇਕ ਫੈਂਟਿਆ ਹੋਇਆ ਅੰਡਾ
ਵਿਧੀ
1. ਹਲਦੀ ਨੂੰ ਅੰਡੇ ਦੇ ਸਫੇਦੀ 'ਚ ਮਿਲਾਓ ਅਤੇ ਇਸ ਨੂੰ ਬੁੱਲ੍ਹਾਂ ਉੱਪਰ ਲਗਾਓ।
2. ਇਸ ਨੂੰ ਇਕ ਘੰਟੇ ਤੱਕ ਲੱਗੇ ਰਹਿਣ ਦਿਓ।
3. ਇਸ ਮਾਸਕ ਨੂੰ ਖਿੱਚ ਕੇ ਕੱਢੋ ਅਤੇ ਗਰਮ ਪਾਣੀ ਨਾਲ ਚਿਹਰਾ ਧੋ ਲਓ।
4. ਇਸ ਵਿਧੀ ਨੂੰ ਹਫਤੇ 'ਚ ਚਾਰੀ ਵਾਰੀ ਦੁਹਰਾਓ ਅਤੇ ਬੁੱਲ੍ਹਾਂ ਦੇ ਉੱਪਰੀ ਵਾਲਾਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਓ।
2. ਦਹੀਂ, ਵੇਸਣ ਅਤੇ ਹਲਦੀ
ਇਸ ਤਰੀਕੇ ਨਾਲ ਬੁੱਲ੍ਹ ਦੇ ਉੱਪਰੀ ਵਾਲ ਨਿਕਲਣ ਦੇ ਨਾਲ-ਨਾਲ ਉਹ ਥਾਂ ਨਿਖਰ ਜਾਂਦੀ ਹੈ।
ਸਮੱਗਰੀ
- ਦੋ ਚਮਚ ਦਹੀਂ
- ਦੋ ਚਮਚ ਹਲਦੀ ਪਾਊਡਰ
- ਦੋ ਚਮਚ ਵੇਸਣ
ਵਿਧੀ
1. ਤਿੰਨੋਂ ਸਮੱਗਰੀ ਨੂੰ ਕਟੋਰੀ 'ਚ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ।
2. ਹੁਣ ਇਸ ਨੂੰ ਬੁੱਲ੍ਹਾਂ ਉੱਪਰ ਲਗਾਓ ਅਤੇ ਪੰਦਰਾਂ ਮਿੰਟ ਲਈ ਸੁੱਕਣ ਦਿਓ।
3. ਇਸ ਪੇਸਟ ਨੂੰ ਰਗੜੇ ਕੇ ਕੱਢੋ ਅਤੇ ਫਿਰ ਗਰਮ ਪਾਣੀ ਨਾਲ ਧੋ ਲਓ।
3. ਕੋਰਨ ਫਲੋਰ ਅਤੇ ਦੁੱਧ
ਇਹ ਬੁੱਲ੍ਹਾਂ ਦੇ ਉੱਪਰੀ ਵਾਲਾਂ ਨੂੰ ਪ੍ਰਭਾਵੀ ਤਰੀਕੇ ਨਾਲ ਦੂਰ ਕਰਦਾ ਹੈ।
ਸਮੱਗਰੀ
- ਅੱਧਾ ਚਮਚ ਕੋਰਨ ਫਲੋਰ
- ਇਕ ਕੱਪ ਦੁੱਧ
ਵਿਧੀ
1. ਦੋਹਾਂ ਸਮੱਗਰੀ ਨੂੰ ਇਕ ਕਟੋਰੀ 'ਚ ਮਿਲਾਓ ਅਤੇ ਥੋੜ੍ਹਾ ਗਾੜਾ ਪੇਸਟ ਬਣਾ ਲਓ।
2. ਇਸ ਪੇਸਟ ਨੂੰ ਬੁੱਲ੍ਹਾਂ ਉੱਪਰ ਲਗਾਓ ਅਤੇ ਸੁੱਕਣ ਦਿਓ।
3. 20 ਮਿੰਟ ਬਾਅਦ ਇਸ ਨੂੰ ਖਿੱਚ ਕੇ ਕੱਢ ਦਿਓ।
4. ਇਸ ਵਿਧੀ ਨੂੰ ਹਫਤੇ 'ਚ ਇਕ ਵਾਰੀ ਦੁਹਰਾਓ।
4. ਆਲੂ ਦਾ ਰਸ
ਆਲੂ ਦਾ ਰਸ ਮੁਸਾਮਾਂ ਨੂੰ ਖੋਲਦਾ ਹੈ, ਜਿਸ ਨਾਲ ਵਾਲ ਆਸਾਨੀ ਨਾਲ ਨਿਕਲ ਜਾਂਦੇ ਹਨ। ਇਹ ਕੁਦਰਤੀ ਬਲੀਚਿੰਗ ਏਜੰਟ ਦੀ ਤਰ੍ਹਾਂ ਕੰਮ ਕਰਦਾ ਹੈ।
ਸਮੱਗਰੀ
- ਦੋ ਚਮਚ ਅਰਹਰ ਦੀ ਦਾਲ
- ਇਕ ਆਲੂ
- ਇਕ ਚਮਚ ਸ਼ਹਿਦ
- ਇਕ ਚਮਚ ਨਿੰਬੂ ਦਾ ਰਸ
- ਪਾਣੀ
ਵਿਧੀ
1. ਦਾਲ ਨੂੰ ਪੂਰੀ ਰਾਤ ਪਾਣੀ 'ਚ ਭਿਓਂ ਕੇ ਰੱਖੋ।
2. ਆਲੂ ਨੂੰ ਕੱਦੂਕੱਸ ਕਰੋ ਤਾਂ ਜੋ ਇਸ ਦਾ ਜੂਸ ਆਸਾਨੀ ਨਾਲ ਨਿਕਲ ਸਕੇ।
3. ਦਾਲ 'ਚੋਂ ਪਾਣੀ ਕੱਢ ਦਿਓ ਅਤੇ ਨਿੰਬੂ ਦੇ ਰਸ ਅਤੇ ਆਲੂ ਦੇ ਰਸ ਨਾਲ ਮਿਲਾ ਕੇ ਇਸ ਨੂੰ ਪੀਸ ਲਓ।
4. ਇਸ ਪੇਸਟ 'ਚ ਸ਼ਹਿਦ ਮਿਲਾਓ ਅਤੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ।
5. ਇਸ ਮਿਸ਼ਰਣ ਨੂੰ ਬੁੱਲ੍ਹਾਂ ਦੇ ਉੱਪਰ ਲਗਾਓ ਅਤੇ ਪੰਦਰਾਂ ਮਿੰਟ ਤੱਕ ਸੁੱਕਣ ਦਿਓ।
6. ਇਸ ਨੂੰ ਰਗੜ ਕੇ ਕੱਢ ਦਿਓ ਅਤੇ ਫਿਰ ਗਰਮ ਪਾਣੀ ਨਾਲ ਧੋ ਲਓ।
5. ਸ਼ਹਿਦ ਅਤੇ ਨਿੰਬੂ
ਇਸ ਉਪਚਾਰ 'ਚ ਸ਼ਹਿਦ ਵੈਕਸ ਦੀ ਤਰ੍ਹਾਂ ਕੰਮ ਕਰਦਾ ਹੈ, ਜੋ ਵਾਲਾਂ ਨੂੰ ਖਿੱਚ ਕੇ ਬਾਹਰ ਕੱਢਦਾ ਹੈ। ਨਿੰਬੂ ਦਾ ਰਸ ਵਾਲਾਂ ਨੂੰ ਬਲੀਚ ਕਰਦਾ ਹੈ।
ਸਮੱਗਰੀ
- ਇਕ ਚਮਚ ਸ਼ਹਿਦ
- ਅੱਧਾ ਚਮਚ ਨਿੰਬੂ ਦਾ ਰਸ
- ਥੋੜ੍ਹਾ ਗਰਮ ਪਾਣੀ
ਵਿਧੀ
1. ਨਿੰਬੂ ਦੇ ਰਸ ਅਤੇ ਸ਼ਹਿਦ ਨੂੰ ਮਿਲਾਓ ਅਤੇ ਇਸ ਮਿਸ਼ਰਣ ਨੂੰ ਬੁੱਲ੍ਹਾਂ ਉੱਪਰ ਲਗਾਓ।
2. ਇਸ ਨੂੰ ਦੱਸ-ਪੰਦਰਾਂ ਮਿੰਟ ਤੱਕ ਲੱਗੇ ਰਹਿਣ ਦਿਓ।
3. ਇਸ ਨਰਮ ਕੱਪੜੇ ਨੂੰ ਗਰਮ ਪਾਣੀ 'ਚ ਭਿਓਂ ਕੇ ਇਸ ਨੂੰ ਪੂੰਝ ਲਓ।
4. ਚਿਹਰੇ ਨੂੰ ਪਾਣੀ ਨਾਲ ਧੋ ਲਓ।
5. ਹਫਤੇ 'ਚ ਤਿੰਨ-ਚਾਰ ਵਾਰੀ ਇਸ ਵਿਧੀ ਨੂੰ ਦੁਹਰਾਓ।


Related News