ਗਰਮੀਆਂ ''ਚ ਦਸਤ ਤੋਂ ਰਾਹਤ ਪਾਉਣ ਲਈ ਜ਼ਰੂਰ ਅਪਣਾਓ ''ਅਦਰਕ'' ਸਣੇ ਇਹ ਘਰੇਲੂ ਨੁਸਖ਼ੇ

Wednesday, Apr 05, 2023 - 02:02 PM (IST)

ਗਰਮੀਆਂ ''ਚ ਦਸਤ ਤੋਂ ਰਾਹਤ ਪਾਉਣ ਲਈ ਜ਼ਰੂਰ ਅਪਣਾਓ ''ਅਦਰਕ'' ਸਣੇ ਇਹ ਘਰੇਲੂ ਨੁਸਖ਼ੇ

ਨਵੀਂ ਦਿੱਲੀ- ਦਸਤ ਇੱਕ ਆਮ ਸਮੱਸਿਆ ਹੈ। ਇਸ ਦੇ ਹੋਣ ਦਾ ਮੁੱਖ ਕਾਰਨ ਵਾਇਰਲ ਜਾਂ ਬੈਕਟੀਰੀਆ ਇਨਫੈਕਸ਼ਨ ਹੁੰਦਾ ਹੈ। ਦੂਸ਼ਿਤ ਪਾਣੀ ਅਤੇ ਭੋਜਨ ਦੇ ਸੇਵਨ ਕਾਰਨ ਅਕਸਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਦਸਤ ਦੇ ਕਾਰਨ ਮਨੁੱਖ ਦੇ ਸਰੀਰ 'ਚ ਕਈ ਤਰ੍ਹਾਂ ਦੇ ਲੱਛਣ ਨਜ਼ਰ ਆਉਣ ਲੱਗਦੇ ਹਨ। ਇਨ੍ਹਾਂ 'ਚ ਉਲਟੀ, ਡੀਹਾਈਡਰੇਸ਼ਨ, ਲੂਜ ਮੋਸ਼ਨ, ਢਿੱਡ 'ਚ ਮਰੋੜ, ਬੁਖ਼ਾਰ, ਸੋਜ ਅਤੇ ਮਲ 'ਚੋਂ ਖੂਨ ਆਉਣਾ ਆਦਿ ਸ਼ਾਮਲ ਹੈ। ਇਸ ਤੋਂ ਬਚਣ ਲਈ ਐਂਟੀਬਾਇਓਟਿਕਸ ਅਤੇ ਹੋਰ ਦਵਾਈਆਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਪਰ ਇਸ ਦੇ ਲਈ ਤੁਸੀਂ ਕੁਝ ਘਰੇਲੂ ਨੁਸਖ਼ੇ ਵੀ ਅਜ਼ਮਾ ਸਕਦੇ ਹੋ। ਇਹ ਤੁਹਾਨੂੰ ਦਸਤ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਵੀ ਮਦਦ ਕਰ ਸਕਦੇ ਹਨ।

ਇਹ ਵੀ ਪੜ੍ਹੋ- Health Tips: ਬਦਲਦੇ ਮੌਸਮ 'ਚ ਨਹੀਂ ਹੋਵੋਗੇ ਬੀਮਾਰ, ਖੁਰਾਕ 'ਚ ਸ਼ਾਮਲ ਕਰੋ 'ਹਰਬਲ ਟੀ' ਸਣੇ ਇਹ ਚੀਜ਼ਾਂ

PunjabKesari
ਦਸਤ ਦੇ ਇਲਾਜ ਲਈ 5 ਅਸਰਦਾਰ ਘਰੇਲੂ ਇਲਾਜ
ਅਦਰਕ

ਚਾਹ 'ਚ ਅਦਰਕ ਦੀ ਵਰਤੋਂ ਆਮ ਤੌਰ 'ਤੇ ਕੀਤੀ ਜਾਂਦੀ ਹੈ। ਇਸ 'ਚ ਐਂਟੀ-ਇੰਫਲੈਮੇਟਰੀ ਅਤੇ ਪਾਚਨ ਗੁਣ ਹੁੰਦੇ ਹਨ। ਇਹ ਢਿੱਡ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚਣ 'ਚ ਮਦਦ ਕਰਦਾ ਹੈ। ਇਹ ਬਦਹਜ਼ਮੀ ਅਤੇ ਬਲੋਟਿੰਗ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਅਦਰਕ ਦਸਤ ਲਈ ਸਭ ਤੋਂ ਪ੍ਰਭਾਵਸ਼ਾਲੀ ਕੁਦਰਤੀ ਉਪਚਾਰਾਂ 'ਚੋਂ ਇੱਕ ਹੈ।

ਇਹ ਵੀ ਪੜ੍ਹੋ-  ਸੁਆਦ ’ਚ ਮਹਿੰਗਾਈ ਦਾ ਤੜਕਾ, ਥੋਕ ਦੇ ਮੁਕਾਬਲੇ ਪ੍ਰਚੂਨ ’ਚ ਮਸਾਲਿਆਂ ਦੇ ਰੇਟ ਦੁੱਗਣੇ
ਕੈਮੋਮਾਈਲ ਚਾਹ
ਕੈਮੋਮਾਈਲ ਚਾਹ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੀ ਹੈ। ਇਸ 'ਚ ਅਜਿਹੇ ਗੁਣ ਹੁੰਦੇ ਹਨ ਜੋ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਦੇ ਹਨ।
ਸੇਬ ਦਾ ਸਿਰਕਾ
ਸੇਬ ਦੇ ਸਿਰਕਾ ਦਾ ਸੇਵਨ ਬਹੁਤ ਘੱਟ ਮਾਤਰਾ 'ਚ ਕੀਤਾ ਜਾਂਦਾ ਹੈ। ਇਹ ਦਸਤ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਦਾ ਹੈ। ਇਸ ਲਈ ਹੋਰ ਸਾਵਧਾਨੀ ਵਰਤਣ ਦੀ ਲੋੜ ਹੈ। ਇਸ 'ਚ ਐਂਟੀਸੈਪਟਿਕ ਗੁਣ ਹੁੰਦੇ ਹਨ।

PunjabKesari
ਮੇਥੀ ਦੇ ਬੀਜ
ਮੇਥੀ ਦੇ ਬੀਜ ਦਸਤ ਲਈ ਸਭ ਤੋਂ ਪ੍ਰਭਾਵਸ਼ਾਲੀ ਕੁਦਰਤੀ ਉਪਚਾਰਾਂ 'ਚੋਂ ਇੱਕ ਹਨ। ਇਨ੍ਹਾਂ ਬੀਜਾਂ 'ਚ ਮਿਊਸੀਲੇਜ ਹੁੰਦਾ ਹੈ। ਇਹ ਦਸਤ ਨਾਲ ਲੜਨ 'ਚ ਬਹੁਤ ਕਾਰਗਰ ਹੁੰਦੇ ਹਨ।
ਗਾਜਰ
ਗਾਜਰ 'ਚ ਐਂਟੀਸੈਪਟਿਕ ਗੁਣ ਹੁੰਦੇ ਹਨ। ਡਾਇਰੀਆ ਦੇ ਦੌਰਾਨ ਤੁਸੀਂ ਗਾਜਰ ਦੇ ਸੂਪ ਦਾ ਸੇਵਨ ਕਰ ਸਕਦੇ ਹੋ। ਇਹ ਦਸਤ ਦੇ ਇਲਾਜ 'ਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਇਸ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਹ ਤੁਹਾਨੂੰ ਦਸਤ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਦਾ ਹੈ।
ਨਾਰੀਅਲ ਪਾਣੀ
ਨਾਰੀਅਲ ਪਾਣੀ ਬਹੁਤ ਹੀ ਸਵਾਦਿਸ਼ਟ ਅਤੇ ਸਿਹਤਮੰਦ ਹੁੰਦਾ ਹੈ। ਸਰੀਰ 'ਚ ਦਸਤ ਕਾਰਨ ਗਲੂਕੋਜ਼ ਅਤੇ ਪਾਣੀ ਦੀ ਘਾਟ ਹੋ ਜਾਂਦੀ ਹੈ। ਅਜਿਹੇ 'ਚ ਇਹ ਨਾਰੀਅਲ ਪਾਣੀ ਇਸ ਘਾਟ ਨੂੰ ਪੂਰਾ ਕਰਨ ਦਾ ਕੰਮ ਕਰਦਾ ਹੈ। ਇਸ ਦਾ ਸੇਵਨ ਤੁਹਾਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਕੇਲਾ
ਕੇਲੇ 'ਚ ਪੈਕਟਿਨ ਹੁੰਦਾ ਹੈ। ਇਸ 'ਚ ਪੋਟਾਸ਼ੀਅਮ ਹੁੰਦਾ ਹੈ। ਇਹ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਕੰਮ ਕਰਦਾ ਹੈ। ਅਜਿਹੀ ਸਥਿਤੀ 'ਚ ਤੁਸੀਂ ਕਾਲੇ ਲੂਣ ਦੇ ਨਾਲ ਕੇਲੇ ਦਾ ਸੇਵਨ ਕਰ ਸਕਦੇ ਹੋ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News