ਬਦਲਦੇ ਮੌਸਮ 'ਚ ਹੋ ਰਹੀਆਂ 'ਗਲੇ ਦੀ ਖਰਾਸ਼' ਸਣੇ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
Saturday, Mar 11, 2023 - 01:55 PM (IST)
ਨਵੀਂ ਦਿੱਲੀ - ਦੇਸ਼ ਭਰ 'ਚ ਇਸ ਸਮੇਂ ਤੇਜ਼ੀ ਨਾਲ ਮੌਸਮ ਬਦਲ ਰਿਹਾ ਹੈ। ਪਿਛਲੇ ਦਿਨੀਂ ਕਈ ਸੂਬਿਆਂ 'ਚ ਹੋਈ ਬੇਮੌਸਮੀ ਬਾਰਿਸ਼ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ 'ਚ ਸਰਦੀ-ਜ਼ੁਕਾਮ, ਗਲੇ ਦੀ ਸਮੱਸਿਆ ਹੋਣ ਦਾ ਖਤਰਾ ਬਣਿਆ ਹੋਇਆ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ, ਬੱਚਿਆਂ ਅਤੇ ਬਜ਼ੁਰਗਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਖ਼ਤਰਾ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਹੈ, ਅਜਿਹੇ ਲੋਕਾਂ ਨੂੰ ਬਦਲਦੇ ਮੌਸਮ ਵਿੱਚ ਖਾਸ ਸਾਵਧਾਨੀਆਂ ਦੀ ਲੋੜ ਹੁੰਦੀ ਹੈ। ਦੂਜੇ ਪਾਸੇ ਜੇਕਰ ਤੁਹਾਨੂੰ ਜ਼ੁਕਾਮ ਅਤੇ ਗਲੇ 'ਚ ਖਰਾਸ਼ ਦੀ ਸਮੱਸਿਆ ਹੈ ਤਾਂ ਵੀ ਇਸ ਦੇ ਲਈ ਹਰ ਵਾਰ ਦਵਾਈਆਂ ਦੀ ਜ਼ਰੂਰਤ ਨਹੀਂ ਹੈ,ਇਸ 'ਚ ਕੁਝ ਆਸਾਨ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਵੀ ਲਾਭ ਪਾਇਆ ਜਾ ਸਕਦਾ ਹੈ।
ਸਿਹਤ ਮਾਹਿਰ ਕਹਿੰਦੇ ਹਨ ਕਿ ਮੌਸਮ 'ਚ ਹੋਣ ਵਾਲੇ ਬਦਲਾਅ ਕਾਰਨ ਸਰਦੀ-ਜ਼ੁਕਾਮ ਅਤੇ ਗਲੇ 'ਚ ਇਨਫੈਕਸ਼ਨ ਹੋਣ ਦਾ ਖਤਰਾ ਕਿਸੇ ਨੂੰ ਵੀ ਹੋ ਸਕਦਾ ਹੈ, ਹਾਲਾਂਕਿ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਉਨ੍ਹਾਂ ਨੂੰ ਜ਼ਿਆਦਾ ਖ਼ਤਰਾ ਹੋ ਸਕਦਾ ਹੈ। ਸਾਲਾਂ ਤੋਂ ਦਾਦੀ-ਨਾਨੀ ਦੇ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਅਜਿਹੀਆਂ ਸਮੱਸਿਆਵਾਂ ਤੋਂ ਆਸਾਨੀ ਨਾਲ ਰਾਹਤ ਪਾਈ ਜਾ ਸਕਦੀ ਹੈ। ਆਓ ਅਜਿਹੇ ਹੀ ਕੁਝ ਆਸਾਨ ਉਪਾਅ ਦੇ ਬਾਰੇ 'ਚ ਜਾਣਦੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਬਿਨਾਂ ਦਵਾਈਆਂ ਦੇ ਵੀ ਅਜਿਹੀਆਂ ਸਮੱਸਿਆਵਾਂ ਤੋਂ ਆਰਾਮ ਪਾ ਸਕਦੇ ਹੋ।
ਇਹ ਖ਼ਬਰ ਵੀ ਪੜ੍ਹੋ - Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਵਾਈ, ਘਰੇਲੂ ਤਰੀਕਿਆਂ ਨਾਲ ਇੰਝ ਪਾਓ ਰਾਹਤ
ਭਾਫ਼ ਨਾਲ ਬੰਦ ਨੱਕ 'ਚ ਮਿਲਦਾ ਹੈ ਆਰਾਮ
ਬਦਲਦੇ ਮੌਸਮ ਦੇ ਨਾਲ ਹੋਣ ਵਾਲੀ ਇਨਫੈਕਸ਼ਨ ਦੇ ਕਾਰਨ ਨੱਕ ਬੰਦ ਹੋਣ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਦੇ ਲਈ ਆਯੁਸ਼ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਲੇ ਦੀ ਸਮੱਸਿਆ ਜਾਂ ਬੰਦ ਨੱਕ 'ਚ ਪੁਦੀਨੇ ਦੀਆਂ ਪੱਤੀਆਂ ਜਾਂ ਅਜਵੈਣ ਦੇ ਨਾਲ ਭਾਫ਼ ਲੈਣ ਨਾਲ ਲਾਭ ਮਿਲਦਾ ਹੈ। ਇਹ ਬਲਗਮ ਨੂੰ ਘੱਟ ਕਰਨ ਦੇ ਨਾਲ ਨੱਕ ਖੋਲ੍ਹਣ ਅਤੇ ਸਾਹ ਲੈਣ ਨੂੰ ਆਸਾਨ ਬਣਾਉਂਦਾ ਹੈ। ਗਲੇ ਦੀ ਖਰਾਸ਼ ਅਤੇ ਦਰਦ ਦੀਆਂ ਸਮੱਸਿਆਵਾਂ ਦੇ ਜੋਖਮ ਨੂੰ ਘਟਾਉਣ ਵਿੱਚ ਵੀ ਇਸ ਘਰੇਲੂ ਉਪਾਅ ਦੇ ਪ੍ਰਭਾਵ ਦੇਖੇ ਗਏ ਹਨ।
ਲੌਂਗ ਅਤੇ ਸ਼ਹਿਦ
ਸੁੱਕੀ ਖਾਂਸੀ ਅਤੇ ਗਲੇ ਦੀ ਖਰਾਸ਼ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਲੌਂਗ ਦੇ ਪਾਊਡਰ ਅਤੇ ਸ਼ਹਿਦ ਨੂੰ ਮਿਲਾ ਕੇ ਇਸ ਦਾ ਸੇਵਨ ਕਰਨ ਨਾਲ ਲਾਭ ਪਾਇਆ ਜਾ ਸਕਦਾ ਹੈ। ਖੰਘ ਜਾਂ ਗਲੇ ਦੀ ਜਲਨ ਲਈ ਦਿਨ ਵਿਚ 2-3 ਵਾਰ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਲੌਂਗ ਗਲੇ ਦੀ ਇਨਫੈਕਸ਼ਨ ਨੂੰ ਘੱਟ ਕਰਨ 'ਚ ਮਦਦਗਾਰ ਹੈ ਅਤੇ ਸ਼ਹਿਦ ਤੁਹਾਨੂੰ ਗਲੇ ਦੀ ਖਰਾਸ਼ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਸਰਦੀ-ਜ਼ੁਕਾਮ ਦੀ ਸਮੱਸਿਆ 'ਚ ਇਸ ਉਪਾਅ ਨਾਲ ਰਾਹਤ ਪਾਈ ਜਾ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਜੋੜਾਂ ਦਾ ਦਰਦ ਤੇ ਭਾਰ ਘਟਾਉਣ 'ਚ ਬਹੁਤ ਮਦਦਗਾਰ ਹੈ 'ਨਾਰੀਅਲ ਦਾ ਤੇਲ', ਜਾਣੋ ਹੋਰ ਵੀ ਫ਼ਾਇਦੇ
ਲੂਣ ਵਾਲੇ ਪਾਣੀ ਨਾਲ ਕਰੋ ਗਰਾਰੇ
ਗਲੇ 'ਚ ਦਰਦ ਅਤੇ ਖਰਾਸ਼ ਨੂੰ ਘੱਟ ਕਰਨ ਅਤੇ ਸਰਦੀ ਦੇ ਲੱਛਣਾਂ ਵਿੱਚ ਲੂਣ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਲਾਭ ਮਿਲਦਾ ਹੈ। ਇੱਕ ਗਲਾਸ ਪਾਣੀ ਵਿੱਚ 1 ਚਮਚਾ ਲੂਣ ਪਾ ਕੇ 5 ਮਿੰਟ ਤੱਕ ਉਬਾਲੋ। ਜਦੋਂ ਤਾਪਮਾਨ ਆਮ 'ਤੇ ਆ ਜਾਵੇ ਤਾਂ ਇਸ ਨੂੰ ਗਰਾਰੇ ਕਰਨ ਲਈ ਵਰਤੋਂ ਕਰੋ। ਆਯੁਰਵੈਦ ਮਾਹਿਰਾਂ ਦੇ ਅਨੁਸਾਰ, ਗਲੇ 'ਚ ਖਰਾਸ਼ ਦੀ ਸਥਿਤੀ ਤੋਂ ਰਾਹਤ ਲਈ ਦਿਨ ਵਿਚ 3-4 ਵਾਰ ਗਾਰਰੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਗਾਰਰਿਆਂ ਦੇ ਨਾਲ ਕੋਸੇ ਪਾਣੀ ਦਾ ਸੇਵਨ ਕਰਨਾ ਵੀ ਲਾਭਕਾਰੀ ਤਰੀਕਾ ਹੋ ਸਕਦਾ ਹੈ।
ਤੁਲਸੀ ਦਾ ਕਾੜ੍ਹਾ ਪੀਓ
ਤੁਲਸੀ ਸਭ ਤੋਂ ਵਧੀਆ ਐਂਟੀ-ਵਾਇਰਲ ਜੜੀ-ਬੂਟੀਆਂ ਵਿੱਚੋਂ ਇੱਕ ਹੈ ਜਿਸ ਨੂੰ ਖੰਘ, ਜ਼ੁਕਾਮ ਅਤੇ ਗਲੇ ਦੇ ਦਰਦ ਵਿੱਚ ਬਹੁਤ ਪ੍ਰਭਾਵਸ਼ਾਲੀ ਮੰਨਿਆਂ ਜਾਂਦਾ ਹੈ। ਤੁਲਸੀ ਦੀਆਂ 4-5 ਪੱਤੀਆਂ ਨੂੰ ਥੋੜੇ ਜਿਹੇ ਪਾਣੀ 'ਚ ਉਬਾਲ ਕੇ ਇਸ ਨੂੰ ਪੀਣ ਨਾਲ ਲਾਭ ਮਿਲਦਾ ਹੈ। ਤੁਸੀਂ ਚਾਹੋ ਤਾਂ ਇਸ 'ਚ ਸ਼ਹਿਦ, ਅਦਰਕ ਮਿਲਾ ਸਕਦੇ ਹੋ। ਤੁਲਸੀ ਦੇ ਕਾੜੇ ਵਿੱਚ ਕਾਲੀ ਮਿਰਚ, ਅਦਰਕ, ਲੌਂਗ, ਦਾਲਚੀਨੀ ਮਿਲਾ ਕੇ ਇਸ ਦਾ ਸੇਵਨ ਕਰਨ ਨਾਲ ਵੀ ਅਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਮਿਊਨ ਸਿਸਟਮ ਨੂੰ ਵਧਾਉਣ 'ਚ ਵੀ ਇਹ ਕਾੜ੍ਹਾ ਤੁਹਾਡੇ ਲਈ ਮਦਦਗਾਰ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।