ਵਾਇਰਲ ਬੁਖਾਰ ਅਤੇ ਖੰਘ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੈ ''ਕੇਸਰ'', ਜ਼ਰੂਰ ਕਰੋ ਵਰਤੋਂ

Wednesday, Nov 03, 2021 - 12:43 PM (IST)

ਵਾਇਰਲ ਬੁਖਾਰ ਅਤੇ ਖੰਘ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੈ ''ਕੇਸਰ'', ਜ਼ਰੂਰ ਕਰੋ ਵਰਤੋਂ

ਨਵੀਂ ਦਿੱਲੀ— ਕੇਸਰ ਦਾ ਇਸਤੇਮਾਲ ਪਕਵਾਨਾਂ 'ਚ ਖੁਸ਼ਬੂ ਵਧਾਉਣ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਔਸ਼ਧੀ ਗੁਣਾਂ ਨਾਲ ਭਰਪੂਰ ਕੇਸਰ ਦਾ ਸੇਵਨ ਕਈ ਸਿਹਤ ਸਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਵਿਟਾਮਿਨ ਏ, ਫੋਲਿਕ ਐਸਿਡ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਜ਼, ਸੇਲੇਨਿਯਮ, ਜ਼ਿੰਕ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਕੇਸਰ ਡਿਪ੍ਰੈਸ਼ਨ ਨੂੰ ਤਾਂ ਦੂਰ ਕਰਦਾ ਹੀ ਹੈ ਨਾਲ ਹੀ ਇਹ ਕੈਂਸਰ ਅਤੇ ਹਾਰਟ ਸੰਬੰਧੀ ਬੀਮਾਰੀਆਂ ਨੂੰ ਵੀ ਆਲੇ-ਦੁਆਲੇ ਫਟਕਣ ਨਹੀਂ ਦਿੰਦਾ। ਚਲੋ ਜਾਣਦੇ ਹਾਂ ਕੇਸਰ ਨਾਲ ਹੋਣ ਵਾਲੇ ਸਿਹਤ ਸਬੰਧੀ ਫਾਇਦਿਆਂ ਬਾਰੇ...
 1. ਕੈਂਸਰ ਤੋਂ ਬਚਾਅ 
ਕੇਸਰ 'ਚ ਮੌਜੂਦ ਕ੍ਰੋਕਿਨ ਨਾਂ ਦਾ ਵਾਟਰ ਸਾਲਿਊਬਲ ਕੈਰੋਟੀਨ ਹੁੰਦਾ ਹੈ ਜੋ ਕਿ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦਾ ਹੈ। ਇਕ ਸ਼ੋਧ ਮੁਤਾਬਕ ਵੀ ਕੇਸਰ ਦਾ ਸੇਵਨ ਕੈਂਸਰ ਤੋਂ ਬਚਾਉਣ 'ਚ ਮਦਦਗਾਰ ਹੈ।
 2. ਜ਼ੁਕਾਮ ਤੋਂ ਰੋਕਥਾਮ 
ਜ਼ੁਕਾਮ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੇਸਰ ਦਾ ਸੇਵਨ ਫਾਇਦੇਮੰਦ ਹੁੰਦਾ ਹੈ। ਇਸ ਲਈ ਦੁੱਧ 'ਚ ਕੇਸਰ ਮਿਲਾ ਕੇ ਪੀਓ ਜਾਂ ਮੱਥੇ 'ਤੇ ਕੇਸਰ ਦਾ ਪੇਸਟ ਲਗਾਓ। 

Buy 100% Authentic Organic Kesar Saffron Online | Kashmirica
 3. ਬਿਹਤਰ ਪਾਚਨ ਕਿਰਿਆ
ਕੇਸਰ 'ਚ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੀਮੇਟਰੀ ਗੁਣ ਹੁੰਦੇ ਹਨ ਜੋ ਪਾਚਨ ਦੀ ਸਮੱਸਿਆ ਨੂੰ ਦੂਰ ਕਰਕੇ ਬਿਹਤਰ ਬਣਾਉਣ 'ਚ ਮਦਦ ਕਰਦੀ ਹੈ। 
 4. ਦਿਲ ਲਈ ਫਾਇਦੇਮੰਦ 
ਇਹ ਧਮਨੀਆਂ ਅਤੇ ਖੂਨ ਸਬੰਧੀ ਕੋਸ਼ੀਕਾਵਾਂ ਨੂੰ ਸਿਹਤਮੰਦ ਬਣਾਈ ਰੱਖਦਾ ਹੈ, ਜੋ ਕਿ ਦਿਲ ਨੂੰ ਸਿਹਤਮੰਦ ਰੱਖਦਾ ਹੈ।
 5. ਅਸਥਮਾ ਤੋਂ ਬਚਾਅ
ਬਦਲਦੇ ਮੌਸਮ 'ਚ ਅਸਥਮਾ ਦੀ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਕੇਸਰ ਵਾਲਾ ਦੁੱਧ ਜ਼ਰੂਰ ਪੀਓ ਇਸ ਨਾਲ ਤੁਹਾਨੂੰ ਕਾਫੀ ਆਰਾਮ ਮਿਲੇਗਾ। 

What is saffron? Its origin, health benefits and recipes? – Food & Recipes
6. ਤਣਾਅ 
ਇਸ 'ਚ ਮੌਜੂਦ ਡੋਪਾਮਾਈਨ, ਸੈਰੋਟੋਨਿਨ ਅਤੇ ਨਾਰਪੇਨੇਫ੍ਰਿਨ ਦਿਮਾਗ ਨੂੰ ਪ੍ਰਭਾਵਿਤ ਕਰਦੇ ਹਨ, ਜਿਸ ਨਾਲ ਤੁਹਾਡਾ ਮੂਡ ਤਾਜ਼ਾ ਰਹਿੰਦਾ ਹੈ ਅਤੇ ਤਣਾਅ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ।
 7. ਅੱਖਾਂ ਦੀ ਰੌਸ਼ਨੀ ਤੇਜ਼ ਕਰੇ 
ਬੱਚਿਆਂ ਤੋਂ ਲੈ ਕੇ ਵੱਡਿਆ ਤੱਕ ਅੱਜ ਕਲ ਹਰ ਕੋਈ ਅੱਖਾਂ ਦੀ ਕਮਜ਼ੋਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦਾ ਹੈ। ਅਜਿਹੇ 'ਚ ਰੋਜ਼ਾਨਾ ਕੇਸਰ ਦਾ ਸੇਵਨ ਅੱਖਾਂ ਦੀ ਰੌਸ਼ਨੀ ਤੇਜ਼ ਕਰਨ 'ਚ ਮਦਦ ਕਰੇਗਾ। 
8. ਵਾਇਰਲ ਬੁਖਾਰ 
ਇਕ ਗਲਾਸ ਗਰਮ ਦੁੱਧ 'ਚ ਚੁਟਕੀ ਇਕ ਕੇਸਰ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਵਾਇਰਲ ਬੁਖਾਰ, ਸਰਦੀ-ਖੰਘ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਪੇਸਟ ਨੂੰ ਗਰਦਨ ਅਤੇ ਛਾਤੀ 'ਤੇ ਲਗਾਉਣ ਨਾਲ ਸਰਦੀਆਂ 'ਚ ਹੋਣ ਵਾਲੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।


author

Aarti dhillon

Content Editor

Related News