ਜਾਣੋ ਉਨ੍ਹਾਂ ਨੁਸਖ਼ਿਆਂ ਬਾਰੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਰੱਖ ਸਕਦੇ ਖ਼ੁਦ ਨੂੰ ''ਤੰਦਰੁਸਤ''

09/16/2022 6:23:36 PM

ਨਵੀਂ ਦਿੱਲੀ- ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਅਸੀਂ ਖ਼ੁਦ ਤੇ ਧਿਆਨ ਦੇਣਾ ਭੁੱਲ ਹੀ ਗਏ ਹਾਂ। ਫਿੱਟ ਰਹਿਣ ਲਈ ਤੁਹਾਨੂੰ ਆਪਣੀ ਸਿਹਤ 'ਤੇ ਧਿਆਨ ਦੇਣਾ ਹੋਵੇਗਾ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਫਿੱਟ ਰਹਿਣ ਦੇ ਕੁਝ ਨੁਸਖ਼ਿਆਂ ਬਾਰੇ ਜਿਸ ਦੀ ਮਦਦ ਨਾਲ ਤੁਸੀਂ ਦਿਨ ਭਰ ਤਰੋਤਾਜ਼ਾ ਮਹਿਸੂਸ ਕਰੋਗੇ।
ਖੰਡ ਅਤੇ ਲੂਣ ਕਰੋ ਘੱਟ
ਲੂਣ ਅਤੇ ਖੰਡ ਦੀ ਮਾਤਰਾ ਘੱਟ ਕਰ ਦਿਓ। ਇਸ ਨਾਲ ਭਾਰ ਵਧਣ 'ਤੇ ਅਸਰ ਤਾਂ ਪਵੇਗਾ ਹੀ, ਸਰੀਰ 'ਚ ਪਾਣੀ ਵੀ ਇਕੱਠਾ ਨਹੀਂ ਹੋਵੇਗਾ। 
ਭਰਪੂਰ ਨੀਂਦ ਲਓ
ਖੁਰਾਕ ਦਾ ਖਿਆਲ ਰੱਖੋ, ਚੰਗਾ ਖਾਓ, ਕਸਰਤ ਕਰੋ, ਖੁਸ਼ ਰਹੋ। ਪਰ ਇਨ੍ਹਾਂ ਸਭ ਦੇ ਨਾਲ ਹਰ ਰੋਜ਼ 8 ਘੰਟੇ ਦੀ ਨੀਂਦ ਵੀ ਜ਼ਰੂਰ ਲਓ। ਦੁਪਿਹਰ 'ਚ ਇਕ ਝਪਕੀ ਲੈ ਲਓ ਤਾਂ ਹੋਰ ਵੀ ਚੰਗਾ ਹੈ।

PunjabKesari
ਸਬਜ਼ੀ ਅਤੇ ਸਲਾਦ
ਇਸ ਤੋਂ ਇਲਾਵਾ ਆਪਣੀ ਥਾਲੀ ਦਾ 50 ਫੀਸਦੀ ਹਿੱਸਾ ਸਬਜ਼ੀ ਅਤੇ ਸਲਾਦ ਦਾ ਰੱਖੋ। ਬਾਕੀ ਦੇ ਹਿੱਸੇ ਨੂੰ ਵੀ ਦੋ ਹਿੱਸਿਆਂ 'ਚ ਵੰਡੋ ਜਿਸ 'ਚ ਅੱਧਾ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਚੌਲ, ਰੋਟੀ ਆਦਿ ਨਾਲ। ਹਰੀ ਸਬਜ਼ੀਆਂ ਅਤੇ ਸੁੱਕੇ ਮੇਵੇ ਵੀ ਆਪਣੇ ਆਹਾਰ 'ਚ ਸ਼ਾਮਲ ਕਰੋ। 

PunjabKesari
ਪਾਣੀ ਨਾਲ ਲਿਆਓ ਸਕਿਨ 'ਚ ਨਿਖਾਰ 
ਪਾਣੀ ਖੂਬ ਪੀਣਾ ਚਾਹੀਦਾ ਹੈ। ਇਸ ਨਾਲ ਸਕਿਨ ਅੰਦਰ ਤੋਂ ਸਾਫ਼ ਹੁੰਦੀ ਹੈ ਅਤੇ ਉਸ 'ਚ ਨਿਖਾਰ ਆ ਜਾਂਦਾ ਹੈ। 

PunjabKesari
ਫੂਡ ਡਾਇਰੀ ਵੀ ਬਣਾ ਲਓ
ਜਿੰਮ ਜਾ ਕੇ ਕਸਰਤ ਕਰਨ ਵਾਲੇ ਲੋਕਾਂ ਨੂੰ ਹਮੇਸ਼ਾ ਖਾਣ-ਪੀਣ ਨਾਲ ਜੁੜੀ ਡਾਇਰੀ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿਸ 'ਚ ਉਹ ਸਵੇਰੇ ਤੋਂ ਲੈ ਕੇ ਰਾਤ ਤੱਕ ਦੇ ਖਾਣ-ਪੀਣ ਦਾ ਲੇਖਾ-ਜੋਖਾ ਰੱਖਦੇ ਹਨ। ਅਜਿਹੀ ਹੀ ਇਕ ਡਾਇਰੀ ਤੁਸੀਂ ਵੀ ਬਣਾ ਲਓ। ਇਸ ਡਾਇਰੀ 'ਚ ਦਿਨ ਭਰ ਦੀ ਕਸਰਤ ਦਾ ਲੇਖਾ-ਜੋਖਾ ਵੀ ਰੱਖੋ। 


Aarti dhillon

Content Editor

Related News