ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ''ਚ ਰੱਖਣ ਲਈ ਮਰੀਜ਼ ਜ਼ਰੂਰ ਪੀਣ ਇਹ ਜੂਸ

10/27/2022 5:03:19 PM

ਨਵੀਂ ਦਿੱਲੀ- ਅੱਜ-ਕੱਲ੍ਹ ਲੋਕਾਂ ਦੇ ਖਾਣ-ਪੀਣ 'ਚ ਕਾਫੀ ਬਦਲਾਅ ਆਇਆ ਹੈ, ਅਜਿਹੇ 'ਚ ਇਹ ਸਰੀਰ ਨੂੰ ਕਾਫ਼ੀ ਨੁਕਸਾਨ ਪਹੁੰਚਾ ਰਿਹਾ ਹੈ, ਨਾਲ ਹੀ ਲੋਕ ਆਪਣੇ ਕੰਮਾਂ 'ਚ ਇੰਨੇ ਰੁੱਝ ਗਏ ਹਨ ਕਿ ਉਹ ਆਪਣੀ ਸਿਹਤ ਦਾ ਖਿਆਲ ਨਹੀਂ ਰੱਖ ਪਾ ਰਹੇ। ਜਿਸ ਕਾਰਨ ਉਨ੍ਹਾਂ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਲ ਦਾ ਦੌਰਾ, ਬਲੱਡ ਪ੍ਰੈਸ਼ਰ, ਅਨੀਮੀਆ, ਦਿਮਾਗ ਦੀ ਬੀਮਾਰੀ ਆਦਿ। ਜਿਸ ਨੂੰ ਨਜ਼ਰਅੰਦਾਜ਼ ਕਰਨਾ ਕਾਫ਼ੀ ਖਤਰਨਾਕ ਸਾਬਤ ਹੋ ਸਕਦਾ ਹੈ। ਬਲੱਡ ਪ੍ਰੈਸ਼ਰ ਇੱਕ ਅਜਿਹੀ ਬੀਮਾਰੀ ਹੈ ਜਿਸ ਨਾਲ ਬ੍ਰੇਨ ਹੈਮਰੇਜ ਵੀ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਈ ਬਲੱਡ ਪ੍ਰੈਸ਼ਰ ਨੂੰ ਹਾਈਪਰਟੈਨਸ਼ਨ ਵੀ ਕਿਹਾ ਜਾਂਦਾ ਹੈ, ਜਦੋਂ ਦਿਲ ਨੂੰ ਖੂਨ ਪੰਪ ਕਰਨ ਲਈ ਜ਼ਿਆਦਾ ਜ਼ੋਰ ਲੱਗਦਾ ਹੈ, ਤਾਂ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋ ਜਾਂਦੀ ਹੈ ਜੋ ਸਟ੍ਰੋਕ ਜਾਂ ਹਾਰਟ ਫੇਲ ਦਾ ਵੀ ਕਾਰਨ ਬਣ ਸਕਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਲਾਭਕਾਰੀ ਜੂਸ ਦੇ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ।

PunjabKesari
ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਇਨ੍ਹਾਂ ਜੂਸ ਦਾ ਕਰਨ ਸੇਵਨ
ਪਾਲਕ ਦਾ ਜੂਸ
ਪਾਲਕ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ, ਇਸ ਵਿਚ ਪੋਟਾਸ਼ੀਅਮ ਦਾ ਚੰਗਾ ਸੋਰਸ ਹੁੰਦਾ ਹੈ, ਜੋ ਸਰੀਰ ਲਈ ਲਾਭਕਾਰੀ ਹੁੰਦਾ ਹੈ ਕਿਉਂਕਿ ਪੋਟਾਸ਼ੀਅਮ ਦੇ ਕਾਰਨ ਖੂਨ ਦਾ ਸੰਚਾਰ ਸਹੀ ਢੰਗ ਨਾਲ ਹੁੰਦਾ ਹੈ, ਜਿਸ ਨਾਲ ਦਿਲ 'ਤੇ ਜ਼ੋਰ ਨਹੀਂ ਪੈਂਦਾ। ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਪਾਲਕ ਦਾ ਜੂਸ ਤੁਹਾਨੂੰ ਫਾਇਦੇਮੰਦ ਪਹੁੰਚਾਏਗਾ।
ਚੁਕੰਦਰ ਦਾ ਜੂਸ
ਚੁਕੰਦਰ ਬਹੁਤ ਹੈਲਦੀ ਹੁੰਦੀ ਹੈ, ਜਿਸ ਵਿਚ ਭਰਪੂਰ ਮਾਤਰਾ 'ਚ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜਿਵੇਂ  ਸੋਡੀਅਮ, ਪੋਟਾਸ਼ੀਅਮ, ਫਾਸਫੋਰਸ ਆਦਿ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ, ਇਸ 'ਚ ਨਾਈਟ੍ਰੇਟ ਵੀ ਪਾਇਆ ਜਾਂਦਾ ਹੈ ਜੋ ਸਰੀਰ 'ਚ ਬਲੱਡ ਦੇ ਫਲੋਅ ਨੂੰ ਠੀਕ ਕਰਦਾ ਹੈ ਜਿਸ ਨਾਲ ਦਿਲ 'ਤੇ ਜ਼ਿਆਦਾ ਪ੍ਰੈਸ਼ਰ ਨਹੀਂ ਪੈਂਦਾ ਹੈ। ਅਜਿਹੇ 'ਚ ਇਹ ਕਾਫ਼ੀ ਫ਼ਾਇਦੇਮੰਦ ਹੈ। 

PunjabKesari
ਟਮਾਟਰ ਦਾ ਜੂਸ
ਟਮਾਟਰ ਹਰ ਰਸੋਈ ਵਿੱਚ ਪਾਈ ਜਾਣ ਵਾਲੀ ਸਬਜ਼ੀ ਹੈ। ਇਸ ਵਿੱਚ ਪੌਸ਼ਟਿਕ ਤੱਤ ਹੁੰਦੇ ਹਨ ਜਿਵੇਂ ਵਿਟਾਮਿਨ ਸੀ,ਏ ਅਤੇ ਕੇ ਨਾਲ ਹੀ ਇਸ ਵਿੱਚ ਫਾਸਫੋਰਸ, ਕਾਪਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵੀ ਹੁੰਦਾ ਹੈ ਜੋ ਸਰੀਰ ਲਈ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਟਮਾਟਰ ਸ਼ਾਮਲ ਕਰਦੇ ਹੋ ਤਾਂ ਇਹ ਸਰੀਰ ਲਈ ਲਾਭਕਾਰੀ ਹੋਵੇਗਾ ਕਿਉਂਕਿ ਇਸ 'ਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੀ ਸਮਰੱਥਾ ਹੁੰਦੀ ਹੈ।


Aarti dhillon

Content Editor

Related News