ਸ਼ੂਗਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਪਰੇਸ਼ਾਨ ਰੋਗੀ ਨਾ ਕਰਨ ''ਹਲਦੀ'' ਦੀ ਵਰਤੋਂ, ਹੋ ਸਕਦੀ ਹੈ ਸਿਹਤ ਲਈ ਖਤਰਨਾਕ

Sunday, Oct 16, 2022 - 04:25 PM (IST)

ਸ਼ੂਗਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਪਰੇਸ਼ਾਨ ਰੋਗੀ ਨਾ ਕਰਨ ''ਹਲਦੀ'' ਦੀ ਵਰਤੋਂ, ਹੋ ਸਕਦੀ ਹੈ ਸਿਹਤ ਲਈ ਖਤਰਨਾਕ

ਨਵੀਂ ਦਿੱਲੀ- ਹਲਦੀ ਇਕ ਅਜਿਹਾ ਮਸਾਲਾ ਹੈ ਜੋ ਸਾਡੀ ਰਸੋਈ ਵਿੱਚ ਕਾਫ਼ੀ ਵਰਤਿਆਂ ਜਾਂਦਾ ਹੈ, ਇਹ ਨਾ ਸਿਰਫ਼ ਭੋਜਨ ਦਾ ਸਵਾਦ ਵਧਾਉਂਦੀ ਹੈ, ਸਗੋਂ ਸਿਹਤ ਨੂੰ ਵੀ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੀ ਹੈ। ਹਲਦੀ ਤੋਂ ਬਿਨਾਂ ਕਈ ਸਬਜ਼ੀਆਂ ਬੇਰੰਗ ਦਿਖਾਈ ਦਿੰਦੀਆਂ ਹਨ। ਹਲਦੀ ਦੇ ਔਸ਼ਧੀ ਗੁਣਾਂ ਦੇ ਕਾਰਨ ਕਈ ਸਿਹਤ ਮਾਹਿਰ ਇਸ ਨੂੰ ਨਿਯਮਿਤ ਤੌਰ 'ਤੇ ਖਾਣ ਦੀ ਸਲਾਹ ਦਿੰਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਲਦੀ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦੀ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਹਲਦੀ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਉਨ੍ਹਾਂ ਦੀ ਤਬੀਅਤ ਖਰਾਬ ਹੋ ਸਕਦੀ ਹੈ।

PunjabKesari
ਇਨ੍ਹਾਂ ਬੀਮਾਰੀਆਂ ਦੇ ਸ਼ਿਕਾਰ ਹੋ ਤਾਂ ਨਾ ਖਾਓ ਹਲਦੀ ਨਾ ਖਾਓ
1. ਸ਼ੂਗਰ ਦੇ ਮਰੀਜ਼

ਜੋ ਲੋਕ ਡਾਇਬਟੀਜ਼ ਦੀ ਬੀਮਾਰੀ ਤੋਂ ਪੀੜਤ ਹਨ ਉਹ ਆਮ ਤੌਰ 'ਤੇ ਆਪਣਾ ਖੂਨ ਪਤਲਾ ਰੱਖਣ ਲਈ ਕਈ ਦਵਾਈਆਂ ਦਾ ਸੇਵਨ ਕਰਦੇ ਹਨ, ਨਾਲ ਹੀ ਉਨ੍ਹਾਂ ਨੂੰ ਗਲੂਕੋਜ਼ ਦੇ ਪੱਧਰ ਨੂੰ ਵੀ ਕੰਟਰੋਲ ਕਰਨਾ ਪੈਂਦਾ ਹੈ। ਜੇਕਰ ਸ਼ੂਗਰ ਦੇ ਮਰੀਜ਼ ਹਲਦੀ ਦਾ ਜ਼ਿਆਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਦੇ ਸਰੀਰ 'ਚ ਖੂਨ ਦੀ ਮਾਤਰਾ ਕਾਫੀ ਘੱਟ ਜਾਂਦੀ ਹੈ, ਜੋ ਸਰੀਰ ਲਈ ਬਿਲਕੁਲ ਵੀ ਚੰਗੀ ਨਹੀਂ ਹੈ।

PunjabKesari
2. ਪੀਲੀਆ ਦੇ ਮਰੀਜ਼
ਜਿਨ੍ਹਾਂ ਲੋਕਾਂ ਨੂੰ ਪੀਲੀਆ ਦੀ ਬੀਮਾਰੀ ਹੈ, ਉਨ੍ਹਾਂ ਨੂੰ ਹਲਦੀ ਤੋਂ ਜਿੰਨਾ ਹੋ ਸਕੇ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਫਿਰ ਵੀ ਹਲਦੀ ਖਾਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਡਾਕਟਰ ਦੀ ਸਲਾਹ ਜ਼ਰੂਰ ਲਓ, ਨਹੀਂ ਤਾਂ ਤੁਹਾਡੀ ਸਿਹਤ ਵਿਗੜ ਸਕਦੀ ਹੈ ਅਤੇ ਸੀਰਮ ਬਿਲੀਰੂਬਿਨ ਦਾ ਪੱਧਰ ਵੱਧ ਸਕਦਾ ਹੈ।
3. ਪੱਥਰੀ ਦੇ ਮਰੀਜ਼
ਪੱਥਰੀ ਇਕ ਕਾਫ਼ੀ ਜਟਿਲ ਬੀਮਾਰੀ ਹੈ, ਜਿਨ੍ਹਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਬਹੁਤ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹੇ 'ਚ ਹਲਦੀ ਦਾ ਸੇਵਨ ਘੱਟ ਕਰੋ, ਨਹੀਂ ਤਾਂ ਇਹ ਸਮੱਸਿਆ ਵੱਧ ਸਕਦੀ ਹੈ।

PunjabKesari
4. ਬਲੀਡਿੰਗ ਦੇ ਰੋਗ
ਜਿਨ੍ਹਾਂ ਲੋਕਾਂ ਨੂੰ ਨੱਕ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਬਲੀਡਿੰਗ ਹੁੰਦੀ ਹੈ ਉਨ੍ਹਾਂ ਨੂੰ ਹਲਦੀ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਨਹੀਂ ਤਾਂ ਖੂਨ ਵਗਣਾ ਵਧ ਸਕਦਾ ਹੈ ਅਤੇ ਸਰੀਰ ਵਿਚ ਖੂਨ ਦੀ ਘਾਟ ਹੋ ਸਕਦੀ ਹੈ, ਜੋ ਕਿ ਆਉਣ ਵਾਲੇ ਸਮੇਂ ਵਿਚ ਕਮਜ਼ੋਰੀ ਦਾ ਕਾਰਨ ਬਣ ਜਾਵੇਗੀ।


author

Aarti dhillon

Content Editor

Related News