ਕੰਪਿਊਟਰ ''ਤੇ ਲਗਾਤਾਰ ਕੰਮ ਕਰਨ ਕਰਕੇ ਤੁਹਾਡੀ ਵੀ ਧੌਣ ''ਚ ਹੋ ਰਿਹੈ ਦਰਦ ਤਾਂ ਅਪਣਾਓ ਇਹ ਨੁਕਤੇ, ਮਿਲੇਗਾ ਆਰਾਮ

05/12/2022 6:21:03 PM

ਨਵੀਂ ਦਿੱਲੀ- ਅੱਜ ਦੇ ਇਸ ਦੌਰ 'ਚ ਕੰਪਿਊਟਰ ਦੀ ਵਰਤੋਂ ਲਗਾਤਾਰ ਵਧਦੀ ਜਾ ਰਹੀ ਹੈ। ਕੰਪਿਊਟਰ ਸਾਡੇ ਜੀਵਨ ਦਾ ਅਹਿਮ ਹਿੱਸਾ ਬਣ ਗਿਆ ਹੈ ਅਤੇ ਇਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨੀ ਵੀ ਮੁਸ਼ਕਿਲ ਹੈ। ਕੰਪਿਊਟਰ ਨੇ ਸਾਡੇ ਜੀਵਨ ਨੂੰ ਆਸਾਨ ਕਰ ਦਿੱਤਾ ਹੈ ਪਰ ਇਸ ਦੇ ਨਾਲ ਹੀ ਕੰਪਿਊਟਰ 'ਤੇ ਲਗਾਤਾਰ ਕੰਮ ਕਰਨ ਕਰਕੇ ਕੁਝ ਸਮੱਸਿਆਵਾਂ ਵੀ ਆ ਰਹੀਆਂ ਹਨ।
ਇਸ ਕੋਰੋਨਾ ਦੌਰ 'ਚ ਲੋਕ ਕੰਮ ਦੇ ਜ਼ਿਆਦਾ ਬੋਝ ਕਾਰਨ ਪੂਰਾ ਸਮਾਂ ਕੰਪਿਊਟਰ ਸਾਹਮਣੇ ਬੈਠਣ ਲਈ ਮਜਬੂਰ ਹੋ ਗਏ ਹਨ। ਅਜਿਹੇ 'ਚ ਸਿਰ ਦਰਦ, ਉਂਗਲਾਂ 'ਚ ਦਰਦ, ਧੌਣ, ਕਮਰ ਅਤੇ ਮੋਢਿਆਂ 'ਚ ਦਰਦ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਕੰਪਿਊਟਰ 'ਤੇ ਲਗਾਤਾਰ ਕੰਮ ਕਰਨ ਨਾਲ ਧੌਣ ਦੇ ਦਰਦ ਦੀ ਸਮੱਸਿਆ ਵਧ ਰਹੀ ਹੈ। ਪਰ ਕੁਝ ਆਸਾਨ ਤਰੀਕੇ ਅਪਣਾ ਕੇ ਤੁਸੀਂ ਕੁਝ ਹੀ ਮਿੰਟਾਂ 'ਚ ਧੌਣ ਦੇ ਦਰਦ ਅਤੇ ਅਕੜਾਅ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਤਰੀਕਿਆਂ ਬਾਰੇ।

PunjabKesari
ਧੌਣ ਨੂੰ ਹਿਲਾਓ
ਕਈ ਵਾਰ ਅਸੀਂ ਕੰਮ ਵਿੱਚ ਇੰਨੇ ਰੁੱਝ ਜਾਂਦੇ ਹਾਂ ਕਿ ਅਸੀਂ ਘੰਟਿਆਂ ਬੱਧੀ ਇਕ ਸਥਿਤੀ 'ਚ ਬੈਠੇ ਰਹਿੰਦੇ ਹਾਂ। ਜਿਸ ਕਾਰਨ ਸਰੀਰ ਦੇ ਨਾਲ-ਨਾਲ ਧੌਣ ਵੀ ਆਕੜ ਜਾਂਦੀ ਹੈ। ਅਜਿਹੇ 'ਚ ਕੰਪਿਊਟਰ ਜਾਂ ਲੈਪਟਾਪ 'ਤੇ ਕੰਮ ਕਰਦੇ ਸਮੇਂ ਵਿਚਕਾਰ ਸਮਾਂ ਕੱਢ ਕੇ ਸੁਖਾਸਨ 'ਚ ਬੈਠੋ। ਇਸ ਤੋਂ ਬਾਅਦ ਧੌਣ ਨੂੰ ਮੋੜਦੇ ਹੋਏ ਆਪਣੀ ਠੋਡੀ ਨੂੰ ਛਾਤੀ ਦੇ ਨਾਲ ਹੇਠਾਂ ਨੂੰ ਛੂਹੋ ਅਤੇ 15-20 ਸੈਕਿੰਡ ਤੱਕ ਇਸ ਸਥਿਤੀ 'ਚ ਰਹਿਣ ਤੋਂ ਬਾਅਦ ਹੌਲੀ-ਹੌਲੀ ਧੌਣ ਨੂੰ ਪਿੱਛੇ ਵੱਲ ਲੈ ਜਾਓ ਅਤੇ 10 ਸੈਕਿੰਡ ਤੱਕ ਰੁਕੋ।

PunjabKesari
ਹੀਟਿੰਗ ਪੈਡ ਨਾਲ ਧੌਣ ਨੂੰ ਗਰਮ ਕਰੋ
ਧੌਣ ਦੇ ਦਰਦ ਅਤੇ ਅਕੜਾਅ ਤੋਂ ਛੁਟਕਾਰਾ ਪਾਉਣ ਲਈ ਕੰਪਰੈਸ਼ਨ ਇੱਕ ਬਿਹਤਰ ਉਪਾਅ ਸਾਬਤ ਹੋ ਸਕਦਾ ਹੈ। ਇੱਕ ਹੀਟਿੰਗ ਪੈਡ ਇਸ ਦੇ ਲਈ ਇਕ ਵਧੀਆ ਵਿਕਲਪ ਹੈ। ਹੀਟਿੰਗ ਪੈਡ ਨੂੰ ਗਰਮ ਕਰੋ ਅਤੇ ਇਸ ਨੂੰ ਧੌਣ 'ਤੇ 10-15 ਮਿੰਟ ਲਈ ਰੱਖੋ ਅਤੇ ਧੌਣ ਨੂੰ ਹਿਲਾਓ। ਜੇਕਰ ਹੀਟਿੰਗ ਪੈਡ ਉਪਲੱਬਧ ਨਾ ਹੋਵੇ ਤਾਂ ਤੁਸੀਂ ਕੱਪੜੇ ਦੀ ਵਰਤੋਂ ਵੀ ਕਰ ਸਕਦੇ ਹੋ।


Aarti dhillon

Content Editor

Related News