Health Tips : ਹੱਥਾਂ-ਪੈਰਾਂ ਦੇ ਜੋੜਾਂ ''ਚ ਰਹਿੰਦਾ ਹੈ ਹਮੇਸ਼ਾ ਦਰਦ ਤਾਂ ਹੋ ਸਕਦੇ ਹਨ ਇਹ ਵੱਡੇ ਕਾਰਨ
Tuesday, Oct 24, 2023 - 02:00 PM (IST)
ਨਵੀਂ ਦਿੱਲੀ- ਤੁਸੀਂ ਵੀ ਹੱਥਾਂ-ਪੈਰਾਂ ਦੇ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਅਜਿਹਾ ਇਸ ਲਈ ਹੈ ਕਿਉਂਕਿ ਜਿਵੇਂ-ਜਿਵੇਂ ਸਮੱਸਿਆ ਵਧਦੀ ਜਾਂਦੀ ਹੈ, ਤਿਉਂ-ਤਿਉਂ ਇਹ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਵੈਸੇ ਤਾਂ ਜੋੜਾਂ ਦੇ ਦਰਦ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸੱਟ ਲੱਗਣਾ, ਇਨਫੈਕਸ਼ਨ ਜਾਂ ਸੋਜ ਆਦਿ। ਪਰ ਇਸ ਤੋਂ ਇਲਾਵਾ ਵੀ ਕਈ ਕਾਰਨ ਅਜਿਹੇ ਹਨ ਜੋ ਹੱਥਾਂ-ਪੈਰਾਂ ਦੇ ਦਰਦ ਲਈ ਜ਼ਿੰਮੇਵਾਰ ਹੋ ਸਕਦੇ ਹਨ। ਅਜਿਹੇ 'ਚ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਹੱਥਾਂ-ਪੈਰਾਂ ਦੇ ਜੋੜਾਂ 'ਚ ਦਰਦ ਹੋਣ ਦਾ ਕੀ ਕਾਰਨ ਹੈ?
ਹੱਥ ਪੈਰ ਦੇ ਜੋੜਾਂ 'ਚ ਦਰਦ ਹੋਣ ਦੇ ਕਾਰਨ
ਸੱਟ ਲੱਗਣਾ
ਜੇਕਰ ਤੁਹਾਡੇ ਵੀ ਹੱਥਾਂ-ਪੈਰਾਂ ਦੇ ਜੋੜਾਂ 'ਚ ਦਰਦ ਹੈ ਤਾਂ ਇਸ ਦੇ ਪਿੱਛੇ ਦਾ ਕਾਰਨ ਸੱਟ ਵੀ ਹੋ ਸਕਦੀ ਹੈ। ਸੱਟ ਲੱਗਣਾ ਹੱਥ ਪੈਰ 'ਚ ਦਰਦ ਦਾ ਇਕ ਸਭ ਤੋਂ ਆਮ ਕਾਰਨ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਹੱਥਾਂ ਜਾਂ ਪੈਰਾਂ ਦੇ ਜੋੜਾਂ 'ਚ ਸੱਟ ਲੱਗ ਜਾਂਦੀ ਹੈ ਤਾਂ ਰੋਜ਼ਾਨਾ ਕੰਮ ਕਰਦੇ ਸਮੇਂ ਕਾਫੀ ਪਰੇਸ਼ਾਨੀ ਹੁੰਦੀ ਹੈ।
ਵਾਇਰਲ ਇਨਫੈਕਸ਼ਨ
ਵਾਇਰਲ ਇਨਫੈਕਸ਼ਨ ਦੇ ਕਾਰਨ ਵੀ ਜੋੜਾਂ ਦਾ ਦਰਦ ਹੋ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਹੈਪੇਟਾਈਟਸ ਸੀ ਵਾਇਰਸ ਜੋੜਾਂ ਦੇ ਦਰਦ ਦਾ ਇਕ ਕਾਰਨ ਬਣ ਸਕਦਾ ਹੈ। ਇਸ ਦੌਰਾਨ ਤੁਹਾਨੂੰ ਹੱਥਾਂ ਅਤੇ ਪੈਰਾਂ ਦੇ ਜੋੜਾਂ 'ਚ ਦਰਦ ਹੁੰਦਾ ਹੈ। ਇਸ ਲਈ ਜੇਕਰ ਤੁਹਾਨੂੰ ਵੀ ਜੋੜਾਂ ਦੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।
ਗਠੀਆ
ਗਠੀਆ ਵੀ ਹੱਥਾਂ ਅਤੇ ਪੈਰਾਂ ਦੇ ਜੋੜਾਂ 'ਚ ਦਰਦ ਦਾ ਕਾਰਨ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਗਠੀਆ 'ਚ ਜੋੜਾਂ ਵਿੱਚ ਸੋਜ ਹੁੰਦੀ ਹੈ, ਜਿਸ ਕਾਰਨ ਤੁਹਾਨੂੰ ਦਰਦ ਮਹਿਸੂਸ ਹੁੰਦਾ ਹੈ।
ਟੈਂਡੀਨੀਟਿਸ ਟੈਂਡਨ
ਟੈਂਡੀਨੀਟਿਸ ਟੈਂਡਨ 'ਚ ਵੀ ਹੱਥਾਂ ਪੈਰਾਂ ਦੇ ਜੋੜਾਂ 'ਚ ਦਰਦ ਮਹਿਸੂਸ ਹੋ ਸਕਦਾ ਹੈ। ਇਹ ਇੱਕ ਲਚੀਲੀ ਬੈਂਡ ਦੀ ਸੋਜਸ਼ ਹੈ ਜੋ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਜੋੜਦੀ ਹੈ। ਇਸ ਦੌਰਾਨ ਤੁਹਾਡੇ ਜੋੜਾਂ 'ਚ ਸੱਟ ਲੱਗ ਜਾਂਦੀ ਹੈ।