ਦੁੱਧ ''ਚ ਗੁੜ ਮਿਲਾ ਕੇ ਪੀਣ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ ਦੂਰ
Monday, Apr 10, 2017 - 01:02 PM (IST)

ਜਲੰਧਰ— ਤੁਹਾਡੀ ਰਸੋਈ ''ਚ ਕੁੱਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਵੱਡੀ ਤੋਂ ਵੱਡੀ ਬੀਮਾਰੀ ਨੂੰ ਬੜੀ ਆਸਾਨੀ ਨਾਲ ਦੂਰ ਕਰ ਸਕਦੀ ਹੈ। ਘਰੇਲੂ ਨੁਸਖਿਆਂ ਤੋਂ ਅੰਜਾਨ ਹੋਣ ਦੇ ਕਾਰਨ ਅਸੀਂ ਛੋਟੀ-ਛੋਟੀ ਚੀਜ਼ਾਂ ਦੇ ਲਈ ਡਾਕਟਰਾਂ ਦੇ ਕੋਲ ਜਾਂਦੇ ਹਾਂ। ਡਾਕਟਰਾਂ ਕੋਲ ਜਾ ਕੇ ਅਸੀਂ ਹਜ਼ਾਰਾਂ ਰੁਪਏ ਖਰਚ ਕਰਦੇ ਹਾਂ। ਅੱਜ ਅਸੀਂ ਤੁਹਾਨੂੰ ਗੁੜ ਅਤੇ ਦੁੱਧ ਦੇ ਬਾਰੇ ਦੱਸਣ ਜਾ ਰਹੇ ਹਾਂ। ਗੁੜ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਦੁੱਧ ਪੀਣ ਨਾਲ ਕੈਲਸ਼ੀਅਮ ਦੀ ਮਾਤਰਾ ਪੂਰੀ ਹੁੰਦੀ ਹੈ। ਜੇਕਰ ਦੁੱਧ ਦੇ ਨਾਲ ਗੁੜ ਮਿਲਾ ਕੇ ਪੀਤਾ ਜਾਵੇ ਤਾਂ ਇਸਦੇ ਹੋਰ ਵੀ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ।
1. ਜੇਕਰ ਤੁਹਾਡੇ ਜੋੜਾ ''ਚ ਦਰਦ ਹੈ ਤਾਂ ਇਸ ਦਾ ਇਸਤੇਮਾਲ ਕਰਨਾ ਬਹੁਤ ਫਾਇਦੇਮੰਦ ਹੋ ਸਕਦਾ ਹੈ। ਦੁੱਧ ''ਚ ਗੁੜ ਮਿਲਾ ਕੇ ਪੀਣ ਨਾਲ ਖੂਨ ਸਾਫ ਹੁੰਦਾ ਹੈ, ਜਿਸ ਨਾਲ ਜਖਮ ਹੋਣ ਦੀ ਪਰੇਸ਼ਾਨੀ ਘੱਟ ਜਾਂਦੀ ਹੈ।
2. ਦੁੱਧ ''ਚ ਗੁੜ ਮਿਲਾ ਕੇ ਪੀਣ ਨਾਲ ਸਰੀਰ ''ਚ ਖੂਨ ਦੀ ਕਮੀ ਅਤੇ ਥਕਾਵਟ ਨਹੀਂ ਰਹਿੰਦੀ। ਜੇਕਰ ਤੁਸੀਂ ਵੀ ਆਪਣੇ ਆਪ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਹੋ ਤਾਂ ਦੁੱਧ ''ਚ ਗੁੜ ਮਿਲਾ ਕੇ ਜ਼ਰੂਰ ਪੀਓ।
3. ਜੇਕਰ ਤੁਹਾਨੂੰ ਕਬਜ਼ ਦੀ ਪਰੇਸ਼ਾਨੀ ਹੈ ਤਾਂ ਦੁੱਧ ''ਚ ਗੁੜ ਮਿਲਾ ਕੇ ਪੀਓ। ਪਾਚਣ ਕਿਰਿਆ ਨੂੰ ਠੀਕ ਰੱਖਣ ਲਈ ਗੁੜ ਤੋਂ ਬਿਹਤਰ ਕੁੱਝ ਵੀ ਨਹੀਂ ਹੈ।
4. ਗਰਭਵਤੀ ਔਰਤਾਂ ਨੂੰ ਕਮਜ਼ੋਰੀ ਜ਼ਿਆਦਾ ਹੁੰਦੀ ਹੈ। ਅਜਿਹੀ ਹਾਲਤ ''ਚ ਉਨ੍ਹਾਂ ਲਈ ਦੁੱਧ ''ਚ ਗੁੜ ਮਿਲਾ ਕੇ ਪੀਣ ਨਾਲ ਉਨ੍ਹਾਂ ਨੂੰ ਕਈ ਫਾਇਦੇ ਹੁੰਦੇ ਹਨ।
5. ਖਾਂਸੀ ਹੋਣ ''ਤੇ ਵੀ ਗੁੜ-ਦੁੱਧ ਪੀਣ ਨਾਲ ਖਾਂਸੀ ਠੀਕ ਹੋ ਜਾਂਦੀ ਹੈ।