ਸਰੀਰ ਲਈ ਬੇਹੱਦ ਲਾਭਦਾਇਕ ਹੈ ਨਿੰਬੂ, ਗਰਮੀਆਂ 'ਚ ਜ਼ਰੂਰ ਕਰੋ ਇਸ ਦੀ ਵਰਤੋਂ

Friday, Jun 04, 2021 - 07:30 PM (IST)

ਸਰੀਰ ਲਈ ਬੇਹੱਦ ਲਾਭਦਾਇਕ ਹੈ ਨਿੰਬੂ, ਗਰਮੀਆਂ 'ਚ ਜ਼ਰੂਰ ਕਰੋ ਇਸ ਦੀ ਵਰਤੋਂ

ਨਵੀਂ ਦਿੱਲੀ—ਨਿੰਬੂ ਬਹੁਤ ਹੀ ਲਾਭਦਾਇਕ ਫ਼ਲ ਹੈ। ਇਸ ਦੀ ਵਰਤੋਂ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਮਿਲਦਾ ਹਨ। ਜੇ ਤੁਸੀਂ ਸਵੇਰੇ ਉੱਠ ਕੇ ਗਰਮ ਪਾਣੀ 'ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਕੇ ਪੀਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਬਹੁਤ ਫਾਇਦੇ ਮਿਲਣਗੇ। ਇਸਦੇ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ । 
ਭਾਰ ਘਟਾਉਂਦਾ ਹੈ—ਗਰਮ ਨਿੰਬੂ ਪਾਣੀ ਦੀ ਵਰਤੋਂ ਨਾਲ ਫੈਟ ਬਰਨ ਹੁੰਦੀ ਹੈ। ਜਿਸ ਦੇ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਸ਼ੂਗਰ ਵੀ ਕੰਟਰੋਲ 'ਚ ਰਹਿੰਦੀ ਹੈ 

PunjabKesari
ਕੈਂਸਰ—ਨਿੰਬੂ ਦੇ ਰਸ ਤੋਂ ਇਲਾਵਾ ਨਿੰਬੂ ਦੇ ਛਿਲਕੇ ਵੀ ਬਹੁਤ ਫਾਇਦੇਮੰਦ ਹਨ। ਇਸ 'ਚ ਮੌਜੂਦ ਤੱਤ ਕੈਂਸਰ ਦੇ ਸੈੱਲ ਨਾਲ ਲੜਣ 'ਚ ਮਦਦਗਾਰ ਹਨ। ਇਹ ਛਾਤੀ ਕੈਂਸਰ, ਕੋਲਨ ਕੈਂਸਰ ਅਤੇ ਚਮੜੀ ਕੈਂਸਰ ਦੇ ਇਲਾਜ 'ਚ ਸਹਾਈ ਹੁੰਦੇ ਹਨ।

PunjabKesari
ਚਿਹਰੇ ਲਈ ਫਾਇਦੇਮੰਦ—ਨਿੰਬੂ 'ਚ ਵਿਟਾਮਿਨ-ਸੀ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ,  ਜੋ ਕਿ ਤੁਹਾਡੀ ਚਮੜੀ ਲਈ ਬਹੁਤ ਲਾਭਦਾਇਕ ਹੈ। ਸਵੇਰੇ ਗਰਮ ਨਿੰਬੂ ਪਾਣੀ ਪੀਣ ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਸਕਿਨ 'ਚ ਨਿਖਾਰ ਆਉਂਦਾ ਹੈ। ਇਸ ਤੋਂ ਇਲਾਵਾ ਨਿੰਬੂ ਦੇ ਸੁੱਕੇ ਹੋਏ ਛਿਲਕਿਆਂ ਦੇ ਪਾਊਡਰ 'ਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਲਗਾਉਣ ਨਾਲ ਚਿਹਰੇ ਉੱਤੇ ਨਿਖਾਰ ਆਉਂਦਾ ਹੈ ।

PunjabKesari
ਹੱਡੀਆਂ ਨੂੰ ਮਿਲਦੀ ਹੈ ਮਜ਼ਬੂਤੀ—ਨਿੰਬੂ ਦੇ ਛਿਲਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਨਿੰਬੂ ਦੇ ਛਿਲਕਿਆਂ ਦਾ ਆਚਾਰ ਬਣਾ ਲਵੋ। ਇਹ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਨੂੰ ਸੋਖਣ 'ਚ ਮਦਦ ਕਰਦੇ ਹਨ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।


author

Aarti dhillon

Content Editor

Related News