ਸਰੀਰ ਨੂੰ ਠੰਡਾ ਰੱਖਦੈ 'ਜਲ ਜੀਰਾ', ਗਰਮੀਆਂ 'ਚ ਜ਼ਰੂਰ ਕਰੋ ਇਸ ਦੀ ਵਰਤੋਂ

Friday, May 14, 2021 - 06:13 PM (IST)

xਮੁੰਬਈ-ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ 'ਚ ਹਰ ਕੋਈ ਠੰਡੀਆਂ ਚੀਜ਼ਾਂ ਖਾਣੀਆਂ ਅਤੇ ਪੀਣੀਆਂ ਪਸੰਦ ਕਰਦਾ ਹੈ ਪਰ ਅੱਜ ਅਸੀਂ ਤੁਹਾਨੂੰ ਗਰਮੀਆਂ 'ਚ ਜਲ ਜੀਰਾ ਪੀਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਜੋ ਸਰੀਰ ਨੂੰ ਠੰਡਕ ਪਹੁੰਚਾਉਣ ਦੇ ਨਾਲ-ਨਾਲ ਕਈ ਸਮੱਸਿਆਵਾਂ ਤੋਂ ਵੀ ਨਿਜ਼ਾਤ ਦਿਵਾਉਂਦਾ ਹੈ। ਜਲ ਜੀਰੇ 'ਚ ਕਾਲ਼ਾ ਲੂਣ, ਜੀਰਾ, ਅਦਰਕ, ਨੀਂਬੂ, ਪੁਦੀਨਾ, ਅਦਰਕ, ਅੰਬਚੂਰ ਪਾਊਡਰ ਮਿਲਾਇਆ ਜਾਂਦਾ ਹੈ ਜਿਸ ਕਾਰਨ ਇਸ ਦੇ ਬਹੁਤ ਸਾਰੇ ਸਿਹਤ ਨਾਲ ਜੁੜੇ ਫ਼ਾਇਦੇ ਵੀ ਹੁੰਦੇ ਹਨ। ਗਰਮੀਆਂ 'ਚ ਜਦੋਂ ਤਾਪਮਾਨ ਬਹੁਤ ਵੱਧ ਜਾਂਦਾ ਹੈ ਤਾਂ ਜਲ ਜੀਰਾ ਜ਼ਰੂਰ ਪੀਣਾ ਚਾਹੀਦਾ ਕਿਉਂਕਿ ਇਹ ਸਰੀਰ ਦੀ ਗਰਮੀ ਨੂੰ ਘੱਟ ਕਰਦਾ ਹੈ ਅਤੇ ਪਾਚਣ ਤੰਤਰ ਨੂੰ ਵਧੀਆ ਰੱਖਦਾ ਹੈ।

PunjabKesari
ਗਰਮੀਆਂ ਦੇ ਮੌਸਮ 'ਚ ਅਕਸਰ ਸਰੀਰ 'ਚ ਪਾਣੀ ਦੀ ਬਹੁਤ ਘਾਟ ਹੈ ਜਿਸ ਨਾਲ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚ ਜਾਓਗੇ। ਜੇਕਰ ਤੁਹਾਨੂੰ ਐਸਿਡਿਟੀ ਦੀ ਗੰਭੀਰ ਸਮੱਸਿਆ ਹੈ ਤਾਂ ਜਲ ਜੀਰੇ ਨੂੰ ਹੌਲੀ-ਹੌਲੀ ਪੀਓ ਜਦੋਂ ਤੱਕ ਕਿ ਐਸਿਡਿਟੀ ਘੱਟ ਨਾ ਹੋ ਜਾਵੇ। ਗਰਮੀ ਦੇ ਮੌਸਮ 'ਚ ਪਾਣੀ ਦੀ ਗੰਭੀਰ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਲ ਜੀਰੇ ਦੀ ਵਰਤੋਂ ਸਭ ਤੋਂ ਸ਼ਾਨਦਾਰ ਉਪਾਅ ਹੈ। ਨਾਲ ਹੀ ਇਸ ਦੀ ਵਰਤੋਂ ਸਰੀਰ ਵਿਚ ਹੋਰ ਵੀ ਕਈ ਤਰ੍ਹਾਂ ਦੇ ਫ਼ਾਇਦੇ ਕਰਦਾ ਹੈ। ਅੰਤੜੀਆਂ ਨੂੰ ਦਰੁਸ‍ਤ ਕਰਨ ਲਈ ਜਲ ਜੀਰਾ ਬਹੁਤ ਫ਼ਾਇਦਮੰਦ ਹੈ। ਇਸ ਨੂੰ ਪੀਣ ਨਾਲ ਡੀਹਾਈਡ੍ਰੇਸ਼ਨ ਦੀ ਗੰਭੀਰ ਸਮੱਸਿਆ ਦੂਰ ਹੁੰਦੀ ਹੈ।

PunjabKesari
ਇਸ 'ਚ ਆਇਰਨ ਤੱਤਾਂ ਦੀ ਭਪੂਰ ਮਾਤਰਾ ਹੁੰਦੀ ਹੈ ਇਸ ਕਾਰਨ ਐਨੀਮਿਆ 'ਚ ਵੀ ਇਹ ਕਾਫ਼ੀ ਫ਼ਾਇਦੇਮੰਦ ਹੈ। ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਹੁੰਦੀ ਹੈ ਤਾਂ ਜਲ ਜੀਰੇ ਦੀ ਵਰਤੋਂ ਜ਼ਰੂਰ ਕਰੋ। ਭਾਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਜਲ ਜੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਹਾਡੇ ਸਰੀਰ 'ਚ ਖ਼ੂਨ ਦੀ ਕਮੀ ਹੈ ਤਾਂ ਜਲ ਜੀਰਾ ਪੀਣਾ ਤੁਹਾਡੇ ਲਈ ਲਾਭਦਾਇਕ ਹੈ। ਜਲ ਜੀਰਾ ਦੇ ਨੇਮੀ ਵਰਤੋਂ ਮੋਟਾਪੇ ਨੂੰ ਦੂਰ ਕਰਦਾ ਹੈ। ਦਰਅਸਲ ਇਸ 'ਚ ਕਿਸੇ ਵੀ ਤਰ੍ਹਾਂ ਦੀ ਕੈਲੋਰੀ ਨਹੀਂ ਹੁੰਦੀ। ਜਲ ਜੀਰੇ ਦੀ ਵਰਤੋਂ ਨਾਲ ਸਰੀਰ ਦੇ ਟਾਕਸਿਕ ਵੀ ਬਾਹਰ ਨਿਕਲਦੇ ਹਨ।


Aarti dhillon

Content Editor

Related News