ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਣਗੇ ਇਹ ਘਰੇਲੂ ਨੁਸਖੇ
Saturday, Oct 17, 2020 - 04:28 PM (IST)
ਜਲੰਧਰ: ਜੋੜਾਂ ਦੇ ਦਰਦ ਦੀ ਸਮੱਸਿਆ ਅੱਜ ਕਲ ਆਮ ਦੇਖਣ ਨੂੰ ਮਿਲ ਰਹੀ ਹੈ। ਇਹ ਸਮੱਸਿਆ ਜ਼ਿਆਦਾਤਰ ਵੱਧ ਉਮਰ ਦੇ ਲੋਕਾਂ 'ਚ ਦੇਖਣ ਨੂੰ ਮਿਲਦੀ ਹੈ। ਜੇਕਰ ਸਮੇਂ ਤੋਂ ਪਹਿਲਾਂ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਮੱਸਿਆ ਵੱਧਦੀ ਜਾਂਦੀ ਹੈ।
ਖਾਸ ਕਰਕੇ ਬੁੱਢੇ ਲੋਕਾਂ ਦੇ ਲਈ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਸੱਟ ਲੱਗਣ ਨਾਲ ਅਤੇ ਐਲਰਜੀ ਜਾਂ ਇੰਫੈਕਸ਼ਨ ਆਦਿ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਖਿਆ ਬਾਰੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਹਲਦੀ: ਹਲਦੀ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਹਲਦੀ 'ਚ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਦਰਦ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।
ਇਸ ਤਰ੍ਹਾਂ ਕਰੋ ਹਲਦੀ ਦੀ ਵਰਤੋਂ: ਇਕ ਗਲਾਸ ਗਰਮ ਪਾਣੀ 1 ਚਮਚ ਹਲਦੀ ਮਿਲਾ ਕੇ ਰਾਤ ਨੂੰ ਪੀਓ। ਤੁਸੀਂ ਚਾਹੋ ਤਾਂ ਇਸ 'ਚ ਥੋੜ੍ਹਾ ਸ਼ਹਿਦ ਵੀ ਮਿਲਾ ਸਕਦੇ ਹੋ।
2 ਕੱਪ ਪਾਣੀ ਨੂੰ ਉਬਾਲ ਕੇ ਉਸ 'ਚ 1/2 ਚਮਚ ਅਦਰਕ ਅਤੇ ਹਲਦੀ ਮਿਲਾ ਕੇ ਪੀਓ। ਇਸ ਨਾਲ ਦਰਦ ਘੱਟ ਹੋ ਜਾਵੇਗਾ।
ਅਦਰਕ: ਜੋੜਾਂ ਦੇ ਦਰਦ ਦੇ ਲਈ ਅਦਰਕ ਬਹੁਤ ਫ਼ਾਇਦੇਮੰਦ ਹੈ। ਰੋਜ਼ਾਨਾ ਆਪਣੇ ਭੋਜਨ 'ਚ ਅਦਰਕ ਪਾਊਡਰ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਅਦਰਕ ਤੇਲ ਨਾਲ ਜੋੜਾਂ ਦੀ ਮਾਲਿਸ਼ ਕਰੋ।
ਇਸ ਤਰ੍ਹਾਂ ਕਰੋ ਅਦਰਕ ਦੀ ਵਰਤੋਂ
ਜੀਰੇ ਦੇ ਬੀਜ, ਕਾਲੀ ਮਿਰਚ ਅਤੇ ਅਦਰਕ ਨੂੰ ਪੀਸ ਲਓ। 1/2 ਚਮਚ ਇਸ ਮਿਸ਼ਰਨ ਨੂੰ ਪਾਣੀ ਨਾਲ ਖਾਓ। ਦਿਨ 'ਚ 3 ਵਾਰ ਇਸ ਦੀ ਵਰਤੋਂ ਕਰੋ।
ਪਿਆਜ਼ : ਪਿਆਜ਼ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਜੋੜਾਂ ਦੇ ਦਰਦ ਨੂੰ ਘੱਟ ਕਰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਇਮਿਊਨ ਸਿਸਟਮ 'ਚ ਸੁਧਾਰ ਆਉਂਦਾ ਹੈ।
ਇਸ ਤਰ੍ਹਾਂ ਕਰੋ ਪਿਆਜ਼ ਦੀ ਵਰਤੋਂ
ਪਿਆਜ਼ ਨੂੰ ਜੜਾਂ ਸਮੇਤ ਪਕਾਓ ਅਤੇ ਸਲਾਦ ਦੇ ਰੂਪ 'ਚ ਖਾਓ।
ਆਪਣੇ ਭੋਜਨ ਦੇ ਨਾਲ ਕੱਚੇ ਪਿਆਜ਼ ਦੀ ਵਰਤੋਂ ਕਰੋ।
ਲਸਣ: ਲਸਣ 'ਚ ਸੇਲੀਨਿਯਮ ਅਤੇ ਸਲਫਰ ਪਾਇਆ ਜਾਂਦਾ ਹੈ। ਇਹ ਦੋਵੇਂ ਤੱਤ ਜੋੜਾਂ ਦੇ ਦਰਦ ਨੂੰ ਘੱਟ ਕਰਨ 'ਚ ਸਹਾਇਕ ਹੁੰਦੇ ਹਨ।
ਇਸ ਤਰ੍ਹਾਂ ਕਰੋ ਲਸਣ ਦੀ ਵਰਤੋਂ
ਸਭ ਤੋਂ ਪਹਿਲਾਂ ਆਪਣੇ ਭੋਜਨ 'ਚ ਲਸਣ ਸ਼ਾਮਲ ਕਰੋ।
ਲਸਣ ਦੇ ਤੇਲ ਨਾਲ ਦਰਦ ਵਾਲੀ ਜਗ੍ਹਾ 'ਤੇ ਮਾਲਿਸ਼ ਕਰੋ।
2 ਲਸਣ ਦੀਆਂ ਕਲੀਆਂ ਅਤੇ 2 ਚਮਚ ਸਰ੍ਹੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ। ਠੰਡਾ ਹੋਣ 'ਤੇ ਇਸ ਨਾਲ ਮਾਲਿਸ਼ ਕਰੋ। ਦਿਨ 'ਚ ਦੋ ਵਾਰ ਇਸ ਤੇਲ ਦੀ ਮਾਲਿਸ਼ ਕਰੋ।