ਸ਼ੂਗਰ ਵਰਗੀ ਭਿਆਨਕ ਬੀਮਾਰੀ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

10/10/2020 5:49:30 PM

ਜਲੰਧਰ—ਅੱਜ ਕੱਲ ਸ਼ੂਗਰ ਦੀ ਬੀਮਾਰੀ ਬਹੁਤ ਹੀ ਜਿਆਦਾ ਹੋ ਰਹੀ ਹੈ। ਅੱਜ ਕੱਲ ਇਹ ਬੀਮਾਰੀ ਵੱਡਿਆਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਹੋਣ ਲੱਗ ਗਈ ਹੈ। ਸ਼ੂਗਰ ਦੀ ਬੀਮਾਰੀ ਹੋਣ ਨਾਲ ਹੋਰ ਕਈ ਬਿਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਬੀਮਾਰੀ 'ਚ ਦਵਾਈ ਲੈਣ ਦੇ ਨਾਲ-ਨਾਲ ਪਰਹੇਜ਼ ਵੀ ਕਾਫੀ ਕਰਨਾ ਪੈਂਦਾ ਹੈ। ਜੇਕਰ ਕਿਸੇ ਇਨਸਾਨ ਨੂੰ ਇਹ ਬੀਮਾਰੀ ਹੋ ਜਾਵੇ ਤਾਂ ਜ਼ਿੰਦਗੀ ਭਰ ਲਈ ਠੀਕ ਨਹੀਂ ਹੁੰਦੀ। ਇਸ ਨੂੰ ਕੰਟਰੋਲ ਰੱਖਣਾ ਜ਼ਰੂਰੀ ਹੁੰਦਾ ਹੈ।
ਅਸੀਂ ਕੁਝ ਘਰੇਲੂ ਨੁਸਖਿਆਂ ਨਾਲ ਇਸ ਬੀਮਾਰੀ ਨੂੰ ਕੰਟਰੋਲ ਰੱਖ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਆਸਾਨ ਘਰੇਲੂ ਨੁਸਖੇ, ਜਿਸ ਦਾ ਕੋਈ ਵੀ ਨੁਕਸਾਨ ਨਹੀਂ ਹੈ। ਇਨ੍ਹਾਂ ਨੁਸਖਿਆਂ ਨਾਲ ਸ਼ੂਗਰ ਲੈਵਲ ਪੂਰੀ ਤਰ੍ਹਾਂ ਕੰਟਰੋਲ 'ਚ ਆ ਜਾਵੇਗਾ।
ਸ਼ੂਗਰ ਲਈ ਜ਼ਰੂਰੀ ਹਨ ਇਹ ਘਰੇਲੂ ਨੁਸਖੇ

PunjabKesari
ਕਰੇਲੇ—ਇਸ ਨੁਸਖੇ ਲਈ ਸਭ ਤੋਂ ਪਹਿਲਾਂ ਇਕ ਕਿੱਲੋ ਤੱਕ ਦੀ ਮਾਤਰਾ 'ਚ ਕਰੇਲੇ ਲਓ। ਇਨਾਂ ਕਰੇਲਿਆਂ ਨੂੰ ਥੋੜ੍ਹਾ ਮੋਟਾ ਪੀਸ ਲਓ। ਪੀਸੇ ਹੋਏ ਕਰੇਲਿਆਂ ਨੂੰ ਇਕ ਟੱਬ 'ਚ ਪਾਓ ਅਤੇ ਇਨ੍ਹਾਂ 'ਚ ਆਪਣੇ ਪੈਰ ਡੁੱਬੋ ਕੇ ਰੱਖੋ। ਆਪਣੇ ਪੈਰਾਂ ਨੂੰ ਥੋੜ੍ਹਾ ਹਿਲਾਉਂਦੇ ਰਹੋ। 15-20 ਮਿੰਟ ਬਾਅਦ ਜਦੋਂ ਤੁਹਾਡੀ ਜੀਭ ਤੇ ਕੜਵਾ ਸਵਾਦ ਆਉਣ ਲੱਗੇ ਤਾਂ ਆਪਣੇ ਪੈਰਾਂ ਨੂੰ ਧੋ ਲਓ। ਇਸ ਨੁਸਖੇ ਨੂੰ ਇਕ ਵਾਰ ਜ਼ਰੂਰ ਅਪਣਾ ਕੇ ਦੇਖੋ ਤੁਹਾਡਾ ਸ਼ੂਗਰ ਲੈਵਲ ਜ਼ਰੂਰ ਕੰਟਰੋਲ 'ਚ ਆ ਜਾਵੇਗਾ।

PunjabKesari
ਹਰੇ ਪਿਆਜ਼—4-5 ਹਰੇ ਪਿਆਜ਼ ਲਓ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ। ਇਹ ਹਰੇ ਪਿਆਜ਼ ਰਾਤ ਨੂੰ ਪਾਣੀ 'ਚ ਭਿਓਂ ਕੇ ਰੱਖੋ। ਧਿਆਨ ਰਹੇ ਇਨ੍ਹ੍ਹਾਂ ਨੂੰ ਜੜ੍ਹਾਂ ਸਮੇਤ ਪਾਣੀ 'ਚ ਭਿਓਂ ਕੇ ਰੱਖੋ। ਸਵੇਰ ਸਮੇਂ ਇਹ ਪਾਣੀ ਪੀ ਲਓ ਕੁਝ ਹੀ ਦਿਨਾਂ 'ਚ ਸ਼ੂਗਰ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਨੁਸਖੇ ਨਾਲ ਹਮੇਸ਼ਾ ਸ਼ੂਗਰ ਕੰਟਰੋਲ ਰਹੇਗਾ।


Aarti dhillon

Content Editor

Related News