ਕਾਲੀ ਮਿਰਚ ਅਤੇ ਸ਼ਹਿਦ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ''ਸੁੱਕੀ ਖੰਘ'' ਤੋਂ ਨਿਜ਼ਾਤ

Sunday, Oct 31, 2021 - 06:00 PM (IST)

ਕਾਲੀ ਮਿਰਚ ਅਤੇ ਸ਼ਹਿਦ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ''ਸੁੱਕੀ ਖੰਘ'' ਤੋਂ ਨਿਜ਼ਾਤ

ਨਵੀਂ ਦਿੱਲੀ- ਮੌਸਮ 'ਚ ਬਦਲਾਅ ਆਉਣ ਕਾਰਨ ਸਰਦੀ-ਖਾਂਸੀ ਵਰਗੀਆ ਬੀਮਾਰੀਆਂ ਦੀ ਲਪੇਟ 'ਚ ਅਸੀਂ ਆ ਜਾਂਦੇ ਹਾਂ। ਇਸ ਲਈ ਗਲੇ 'ਚ ਸੁੱਕਾਪਨ, ਅੱਖਾਂ ਅਤੇ ਛਾਤੀ 'ਚ ਦਰਦ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਸੁੱਕੀ ਖੰਘ ਉਦੋਂ ਹੁੰਦੀ ਹੈ ਜਦੋਂ ਬਲਗਮ ਛਾਤੀ ਅਤੇ ਗਲੇ 'ਚ ਸੁੱਕ ਜਾਂਦੀ ਹੈ। ਇਸ ਦੇ ਲਈ ਕਈ ਲੋਕ ਅੰਗਰੇਜ਼ੀ ਦਵਾਈ ਦੀ ਵਰਤੋਂ ਕਰਦੇ ਹਨ, ਤੁਸੀਂ ਇਸ ਦੀ ਬਜਾਏ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ।

How to Deal With That Nagging Cough
1. ਸ਼ਹਿਦ
ਸ਼ਹਿਦ 'ਚ ਅਜਿਹੇ ਐਨਜ਼ਾਈਮ ਹੁੰਦੇ ਹਨ ਜੋ ਖੰਘ ਤੋਂ ਰਾਹਤ ਦਿਵਾਉਣ 'ਚ ਬਹੁਤ ਮਦਦ ਕਰਦੇ ਹਨ, ਇਸ ਲਈ ਦਿਨ 'ਚ ਚਾਰ ਵਾਰ ਇਕ-ਇਕ ਚਮਚਾ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ।
2. ਗਰਮ ਪਾਣੀ
ਲੂਣ ਵਾਲੇ ਗਰਮ ਪਾਣੀ ਨਾਲ ਗਰਾਰੇ ਕਰਨ ਨਾਲ ਗਲੇ ਦਾ ਦਰਦ ਅਤੇ ਖੰਘ ਦੂਰ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਬਹੁਤ ਆਰਾਮ ਮਿਲਦਾ ਹੈ।

4 Potential Causes of Your Chronic Cough
3. ਕਾਲੀ ਮਿਰਚ 
ਕਾਲੀ ਚਾਹ ਦੇ ਨਾਲ ਕਾਲੀ ਮਿਰਚ ਦੇ ਦਾਣਿਆਂ ਨੂੰ ਮੂੰਹ 'ਚ ਚਬਾਉਣ ਨਾਲ ਜਾਂ ਫਿਰ ਪੀਸ ਕੇ ਘਿਓ 'ਚ ਭੁੰਨ ਕੇ ਖਾਣ ਨਾਲ ਗਲੇ ਨੂੰ ਬਹੁਤ ਹੱਦ ਤੱਕ ਆਰਾਮ ਮਿਲਦਾ ਹੈ।
4. ਹਲਦੀ 
ਇਕ ਛੋਟਾ ਚਮਚਾ ਹਲਦੀ ਅਤੇ ਇਕ ਛੋਟਾ ਚਮਚਾ ਪੀਸੀ ਹੋਈ ਕਾਲੀ ਮਿਰਚ ਨੂੰ ਪੀਸ ਕੇ ਅੱਧਾ ਕੱਪ ਪਾਣੀ 'ਚ ਉਬਾਲ ਲਓ ਅਤੇ ਫਿਰ ਇਸ ਨੂੰ ਹੌਲੀ-ਹੌਲੀ ਕਰਕੇ ਚਾਹ ਦੀ ਤਰ੍ਹਾਂ ਪੀਓ।

Dry Cough Causes | Reasons for Dry Cough | Benadryl® India
5. ਲਸਣ
ਲਸਣ ਵੀ ਗਲੇ ਦੀ ਖੰਘ ਨੂੰ ਜਲਦ ਠੀਕ ਕਰਨ 'ਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ। ਦੋ-ਤਿੰਨ ਲਸਣ ਦੀਆਂ ਤੁਰੀਆਂ ਨੂੰ ਇਕ ਕੱਪ ਪਾਣੀ 'ਚ ਉਬਾਲ ਲਓ। ਜਦੋਂ ਪਾਣੀ ਹਲਕਾ ਠੰਡਾ ਹੈ ਜਾਵੇ ਤਾਂ ਇਸ 'ਚ ਸ਼ਹਿਦ ਨੂੰ ਮਿਲਾ ਕੇ ਪੀ ਲਓ। 
6. ਪਿਆਜ਼
ਅੱਧੇ ਚਮਚ ਪਿਆਜ਼ ਦੇ ਰਸ 'ਚ ਇਕ ਛੋਟਾ ਚਮਚਾ ਸ਼ਹਿਦ ਮਿਲਾਓ ਅਤੇ ਇਸ ਨੂੰ ਦਿਨ 'ਚ ਦੋ-ਤਿੰਨ ਖਾਣਾ ਚਾਹੀਦਾ ਹੈ, ਇਸ ਨੁਸਖ਼ੇ ਨੂੰ ਅਪਣਾਉਣ ਨਾਲ ਤੁਰੰਤ ਆਰਾਮ ਮਿਲੇਗਾ। 


author

Aarti dhillon

Content Editor

Related News