ਬਦਲਦੇ ਮੌਸਮ ''ਚ ਵਧ ਰਹੇ ਸਰਦੀ-ਜ਼ੁਕਾਮ ਦੇ ਖਤਰੇ ਤੋਂ ਰਾਹਤ ਦਿਵਾਉਣਗੇ ਅਦਰਕ ਸਣੇ ਇਹ ਘਰੇਲੂ ਨੁਸਖ਼ੇ

Tuesday, Aug 23, 2022 - 04:04 PM (IST)

ਬਦਲਦੇ ਮੌਸਮ ''ਚ ਵਧ ਰਹੇ ਸਰਦੀ-ਜ਼ੁਕਾਮ ਦੇ ਖਤਰੇ ਤੋਂ ਰਾਹਤ ਦਿਵਾਉਣਗੇ ਅਦਰਕ ਸਣੇ ਇਹ ਘਰੇਲੂ ਨੁਸਖ਼ੇ

ਨਵੀਂ ਦਿੱਲੀ- ਮਾਨਸੂਨ ਦਾ ਸੀਜ਼ਨ ਕਾਫੀ ਲੋਕਾਂ ਨੂੰ ਪਸੰਦ ਆਉਂਦਾ ਹੈ। ਕਿਉਂਕਿ ਤਿੱਖੀ ਧੁੱਪ, ਭਿਆਨਕ ਗਰਮੀ ਅਤੇ ਭੜਾਸ ਤੋਂ ਬਾਅਦ ਬਰਸਾਤ ਆਉਂਦੀ ਹੈ ਤਾਂ ਹਰ ਇਨਸਾਨ ਰਾਹਤ ਮਹਿਸੂਸ ਕਰਦਾ ਹੈ। ਭਾਵੇਂ ਇਹ ਮੌਸਮ ਤੁਹਾਡੇ ਲਈ ਕਿੰਨਾ ਵੀ ਪਸੰਦੀਦਾ ਹੋਵੇ ਪਰ ਇਹ ਆਪਣੇ ਨਾਲ ਇਹ ਕਈ ਪਰੇਸ਼ਾਨੀਆਂ ਲਿਆਉਂਦਾ ਹੈ। ਇਸ ਲਈ ਸਾਨੂੰ ਇਸ ਬਦਲਦੇ ਮੌਸਮ 'ਚ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ਨਹੀਂ ਤਾਂ ਇਨਫੈਕਸ਼ਨ ਦਾ ਖਤਰਾ ਪੈਦਾ ਹੋ ਜਾਂਦਾ ਹੈ ਅਤੇ ਫਿਰ ਸਰਦੀ, ਖਾਂਸੀ ਅਤੇ ਜ਼ੁਕਾਮ ਨੂੰ ਰਾਹਤ ਮਿਲਦੀ ਹੈ। ਆਓ ਜਾਣਦੇ ਹਾਂ ਕਿ ਕਿਹੜੇ-ਕਿਹੜੇ ਘਰੇਲੂ ਨੁਸਖ਼ੇ ਹਨ ਜੋ ਇਸ ਪਰੇਸ਼ਾਨੀ ਤੋਂ ਬਚਾਅ ਕਰਦੇ ਹਨ। 

PunjabKesari
ਸਰਦੀ-ਜ਼ੁਕਾਮ ਤੋਂ ਬਚਣ ਲਈ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ
ਨਾਰੀਅਲ ਤੇਲ

ਨਾਰੀਅਲ ਤੇਲ ਦਾ ਇਸਤੇਮਾਲ ਆਮ ਤੌਰ 'ਤੇ ਵਾਲਾਂ ਅਤੇ ਚਿਹਰੇ ਲਈ ਹੁੰਦਾ ਹੈ। ਪਰ ਦੱਖਣੀ ਭਾਰਤ ਦੇ ਨਿਵਾਸੀਆਂ ਦੀ ਤਰ੍ਹਾਂ ਤੁਸੀਂ ਇਸ ਨੂੰ ਕੂਕਿੰਗ ਆਇਲ ਦੀ ਤਰ੍ਹਾਂ ਵਰਤੋਂ ਕਰ ਸਕਦੇ ਹੋ। ਇਹ ਸਿਹਤ ਲਈ ਬਹੁਤ ਹੈਲਦੀ ਖੁਰਾਕ ਹੁੰਦੀ ਹੈ। ਤੁਸੀਂ ਸਵੇਰ ਦੇ ਸਮੇਂ ਇਸ ਤੇਲ ਦੀ ਮਦਦ ਨਾਲ ਖਾਣਾ ਬਣਾ ਕੇ ਖਾਓਗੇ ਤਾਂ ਸਰਦੀ-ਖਾਂਸੀ ਦਾ ਖਤਰਾ ਘੱਟ ਹੋ ਜਾਵੇਗਾ।

PunjabKesari
ਕੋਸਾ ਪਾਣੀ
ਬਰਸਾਤ ਦੇ ਮੌਸਮ 'ਚ ਇੰਫੈਕਸ਼ਨ ਅਤੇ ਬਿਮਾਰੀਆਂ ਦਾ ਖਤਰਾ ਕਾਫੀ ਜ਼ਿਆਦਾ ਵਧ ਜਾਂਦਾ ਹੈ ਇਸ ਲਈ ਤੁਸੀਂ ਠੰਡੇ ਜਾਂ ਨਾਰਮਲ ਪਾਣੀ ਦੀ ਥਾਂ ਕੋਸੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਨਾ ਸਿਰਫ ਤੁਸੀਂ ਇੰਫੈਕਸ਼ਨ ਤੋਂ ਬਚ ਸਕਦੇ ਹੋ, ਸਗੋਂ ਡਾਈਜੇਸ਼ਨ ਨੂੰ ਵੀ ਬਿਹਤਰ ਕੀਤਾ ਜਾ ਸਕਦਾ ਹੈ। 
ਅਦਰਕ
ਅਦਰਕ ਇਕ ਅਜਿਹਾ ਮਸਾਲਾ ਹੈ ਜੋ ਹਰ ਭਾਰਤੀ ਰਸੋਈ 'ਚ ਪਾਇਆ ਜਾਂਦਾ ਹੈ। ਇਸ ਦਾ ਇਸਤੇਮਾਲ ਖਾਣੇ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਇਥੇ ਤੱਕ ਕਈ ਲੋਕ ਇਸ ਨੂੰ ਮਿਲਾਏ ਬਿਨਾਂ ਚਾਹ ਨਹੀਂ ਪੀਂਦੇ। ਇਸ ਮਸਾਲੇ 'ਚ ਜਿੰਜਰਾਲ ਨਾਮਕ ਪਾਊਡਰ ਹੁੰਦਾ ਹੈ ਜੋ ਔਸ਼ਦੀ ਗੁਣ ਨਾਲ ਭਰਪੂਰ ਹੈ। ਸਰਦੀ-ਜ਼ੁਕਾਮ ਤੋਂ ਰਾਹਤ ਪਾਉਣ ਲਈ ਤੁਸੀਂ ਅਦਰਕ ਨੂੰ ਕੱਚਾ ਚਬਾ ਸਕਦੇ ਹੋ। ਇਸ ਨੂੰ ਪੀਸ ਕੇ ਇਸ ਦਾ ਰਸ ਪੀ ਸਕਦੇ ਹੋ। ਕੁਝ ਲੋਕ ਅਦਰਕ ਅਤੇ ਔਲਿਆਂ ਨੂੰ ਮਿਲਾ ਕੇ ਸੇਵਨ ਕਰਦੇ ਹਨ ਜਿਸ ਨਾਲ ਕਾਫੀ ਫਾਇਦਾ ਹੁੰਦਾ ਹੈ।


author

Aarti dhillon

Content Editor

Related News