ਐਲੋਵੇਰਾ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ''ਅੰਦਰੂਨੀ ਸੱਟ'' ਦੀ ਸਮੱਸਿਆ ਤੋਂ ਨਿਜ਼ਾਤ, ਜ਼ਰੂਰ ਅਪਣਾਓ

02/22/2022 5:05:20 PM

ਨਵੀਂ ਦਿੱਲੀ- ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਬਹੁਤ ਰੁੱਝ ਗਿਆ ਹੈ। ਇਸ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਆਪਣੇ ਵੱਲ ਧਿਆਨ ਦੇਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਉਹ ਇਸ ਰੁਝੇਵਿਆਂ ਵਿਚ ਮਾਮੂਲੀ ਜਿਹੀ ਸੱਟ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਹੈ। ਜੋ ਸਮੇਂ ਦੇ ਨਾਲ ਵੱਡਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਅਸਹਿ ਦਰਦ ਦਾ ਕਾਰਨ ਬਣ ਜਾਂਦੀ ਹੈ। ਕਈ ਵਾਰ ਇਹ ਅੰਦਰੂਨੀ ਸੱਟ ਇੰਨੀ ਜ਼ਿਆਦਾ ਦੁਖਦੀ ਹੈ ਕਿ ਸਮਝ ਨਹੀਂ ਆਉਂਦੀ ਕਿ ਕੀ ਕਰੀਏ। ਖਾਸ ਕਰਕੇ ਸਰਦੀਆਂ ਦੇ ਦਿਨਾਂ ਵਿਚ ਕਈ ਪੁਰਾਣੀਆਂ ਸੱਟਾਂ ਦੁਖਣ ਲੱਗ ਜਾਂਦੀਆਂ ਹਨ ਅਤੇ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਅੰਦਰੂਨੀ ਸੱਟ ਤੋਂ ਰਾਹਤ ਪਾ ਸਕਦੇ ਹੋ।

PunjabKesari

ਸ਼ਹਿਦ ਅਤੇ ਚੂਨਾ
ਤੁਸੀਂ ਉਸ ਥਾਂ 'ਤੇ ਸ਼ਹਿਦ ਅਤੇ ਖਾਣ ਵਾਲੇ ਚੂਨੇ ਦੀ ਵਰਤੋਂ ਕਰ ਸਕਦੇ ਹੋ ਜਿੱਥੇ ਤੁਹਾਨੂੰ ਸੱਟ ਲੱਗੀ ਹੈ। ਇਸ ਦੀ ਵਰਤੋਂ ਕਰਨ ਨਾਲ ਅਸਹਿਣਸ਼ੀਲ ਦਰਦ ਤੋਂ ਛੁਟਕਾਰਾ ਮਿਲੇਗਾ। ਸ਼ਹਿਦ ਅਤੇ ਚੂਨਾ ਸੱਟ ਦੇ ਦਰਦ ਨੂੰ ਖਿੱਚਣ ਦੀ ਸਮਰੱਥਾ ਰੱਖਦਾ ਹੈ। ਇਸ ਦੇ ਲਈ ਜਿੱਥੇ ਸੱਟ ਲੱਗੀ ਹੋਵੇ ਉੱਥੇ ਥੋੜ੍ਹਾ ਜਿਹਾ ਸ਼ਹਿਦ ਅਤੇ ਥੋੜ੍ਹਾ ਖਾਣ ਵਾਲਾ ਚੂਨਾ ਲਗਾਓ। ਇਸ ਨਾਲ ਤੁਹਾਨੂੰ ਸੱਟ ਲੱਗਣ 'ਤੇ ਨਿੱਘ ਦਾ ਅਹਿਸਾਸ ਹੋਵੇਗਾ। ਇਸ ਤੋਂ ਨਾ ਡਰੋ, ਇਸ ਨਾਲ ਤੁਹਾਡੀ ਸੱਟ ਗਰਮ ਹੋ ਜਾਵੇਗੀ ਅਤੇ ਤੁਹਾਨੂੰ ਕਾਫੀ ਰਾਹਤ ਮਿਲੇਗੀ।

PunjabKesari
ਹਲਦੀ ਤੇ ਪਿਆਜ਼
ਅੰਦਰੂਨੀ ਸੱਟ ਦੇ ਅਸਹਿ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਹਲਦੀ ਅਤੇ ਪਿਆਜ਼ ਦੀ ਵਰਤੋਂ ਵੀ ਕਰ ਸਕਦੇ ਹੋ। ਹਲਦੀ ਵਿੱਚ ਪਾਏ ਜਾਣ ਵਾਲੇ ਐਂਟੀ-ਬਾਇਓਟਿਕ ਗੁਣ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਦਾ ਕੰਮ ਕਰਦੇ ਹਨ। ਇਸੇ ਤਰ੍ਹਾਂ ਹਲਦੀ ਅਤੇ ਪਿਆਜ਼ ਦੀ ਬਾਹਰੀ ਵਰਤੋਂ ਨਾਲ ਤੁਹਾਨੂੰ ਪੁਰਾਣੀ ਸੱਟ ਤੋਂ ਰਾਹਤ ਮਿਲੇਗੀ। ਇਸ ਦੇ ਲਈ ਹਲਦੀ, ਪਿਆਜ਼ ਨੂੰ ਪੀਸ ਕੇ ਸਰ੍ਹੋਂ ਦੇ ਤੇਲ 'ਚ ਪਾ ਕੇ ਤਵੇ 'ਤੇ ਗਰਮ ਕਰੋ। ਜਦੋਂ ਇਹ ਥੋੜਾ ਜਿਹਾ ਪਕ ਜਾਵੇ ਅਤੇ ਗਰਮੀ ਸਹਿਣਯੋਗ ਰਹਿ ਜਾਵੇ ਤਾਂ ਇਸ ਨੂੰ ਸੱਟ ਵਾਲੀ ਥਾਂ 'ਤੇ ਬੰਨ੍ਹ ਦਿਓ। ਇਸ ਪੇਸਟ ਨੂੰ ਰਾਤ ਭਰ ਬੰਨ੍ਹ ਕੇ ਰੱਖੋ। ਤੁਹਾਨੂੰ ਆਰਾਮ ਮਿਲੇਗਾ।

ਐਲੋਵੇਰਾ
ਐਲੋਵੇਰਾ ਵਿਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜਿਸ ਨੂੰ ਲਗਭਗ ਹਰ ਮਰਜ ਦੀ ਦਵਾਈ ਕਿਹਾ ਜਾਂਦਾ ਹੈ। ਜੋ ਦਰਦ ਨੂੰ ਘੱਟ ਕਰਨ 'ਚ ਕਾਫੀ ਮਦਦ ਕਰਦਾ ਹੈ। ਐਲੋਵੇਰਾ ਜੈੱਲ ਇਲਾਜ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਤੁਸੀਂ ਇਸ ਦੀ ਵਰਤੋਂ ਜ਼ਖ਼ਮ ਵਾਲੀ ਥਾਂ 'ਤੇ ਕਰ ਸਕਦੇ ਹੋ। ਐਲੋਵੇਰਾ ਵਿੱਚ ਖੂਨ ਦੇ ਜੰਮਣ ਨੂੰ ਘੱਟ ਕਰਨ ਦੀ ਸਮਰੱਥਾ ਵੀ ਹੁੰਦੀ ਹੈ। ਜਿਸ ਕਾਰਨ ਖੂਨ ਨਹੀਂ ਜੰਮਦਾ।


Aarti dhillon

Content Editor

Related News