ਗਰਮੀਆਂ ’ਚ ਵਧੇਰੇ ਫ਼ਾਇਦੇਮੰਦ ਹੁੰਦੈ ‘ਗੰਨੇ ਦਾ ਰਸ’, ਪੀਣ ’ਤੇ ਹੋਣਗੇ ਇਹ ਹੈਰਾਨੀਜਨਕ ਫ਼ਾਇਦੇ

Monday, Mar 08, 2021 - 06:26 PM (IST)

ਜਲੰਧਰ (ਬਿਊਰੋ) - ਗਰਮੀਆਂ ਦਾ ਮੌਸਮ ਆਉਦੇ ਹੀ ਲੋਕ ਠੰਡੀਆਂ ਚੀਜ਼ਾਂ ਖਾਣਾ-ਪਸੰਦ ਕਰਦੇ ਹਨ। ਆਈਸ-ਕਰੀਮ,ਕੋਲਡ ਡ੍ਰਿੰਕ ਆਦਿ। ਜਿਨ੍ਹਾਂ ਦਾ ਸੇਵਨ ਗਰਮੀ 'ਚ ਰਾਹਤ ਦਿਵਾਉਦਾ ਹੈ ਪਰ ਕੋਲਡ ਡ੍ਰਿੰਕ ਜਾਂ ਆਈਸ ਕਰੀਮ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਇਨ੍ਹਾਂ ਦੀ ਵਜਾਏ ਗਰਮੀਆਂ 'ਚ ਗੰਨੇ ਦਾ ਰਸ ਪੀਣਾ ਚਾਹੀਦਾ ਹੈ। ਇਹ ਪੀਣ 'ਚ ਸੁਆਦ ਵੀ ਹੁੰਦਾ ਹੈ ਅਤੇ ਸਿਹਤ ਨੂੰ ਵੀ ਕਈ ਫ਼ਾਇਦੇ ਦਿੰਦਾ ਹੈ। ਆਓ ਜਾਣਦੇ ਹਾਂ ਗੰਨੇ ਦਾ ਰਸ ਪੀਣ ਨਾਲ ਸਰੀਰ 'ਚ ਹੋਣ ਵਾਲੇ ਹੋਰ ਕਈ ਫ਼ਾਇਦੇ ਦੇ ਬਾਰੇ....

ਕੈਂਸਰ ਤੋਂ ਬਚਾਅ
ਗੰਨੇ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ ਵਰਗੇ ਤੱਤ ਹੋਣ ਦੇ ਨਾਲ ਨੈਚੂਰਲ ਅਲਕਲਾਇਨ ਵੀ ਹੁੰਦਾ ਹੈ। ਇਹ ਵਿਅਕਤੀ ਨੂੰ ਕੈਂਸਰ ਵਰਗੇ ਰੋਗਾਂ ਤੋਂ ਬਚਾਉਣ 'ਚ ਮਦਦ ਕਰਦਾ ਹੈ। ਇਕ ਸਟੱਡੀ ਮੁਤਾਬਕ ਰਸ ਨਾਲ ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ, ਨਾਲ ਹੀ ਕੈਂਸਰ ਹੋਣ 'ਤੇ ਇਹ ਜੂਸ ਸੈੱਲ ਰਿਪੇਅਰ ਕਰਨ 'ਚ ਮਦਦ ਕਰਦਾ ਹੈ।

ਕਿਡਨੀ ਦਾ ਰੱਖੇ ਖ਼ਿਆਲ
ਗੰਨੇ 'ਚ ਡਾਇਯੂਰੇਟਿਕ ਪ੍ਰਾਪਰਟੀਜ਼ ਹੁੰਦੀਆਂ ਹਨ, ਜਿਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਨਾਲ ਕਿਡਨੀ ਨੂੰ ਫਿਲਟਰ ਕਰਨ 'ਚ ਮਦਦ ਮਿਲਦੀ ਹੈ। ਇਸ ਨਾਲ ਕਿਡਨੀ ਸਹੀ ਕੰਮ ਕਰਦੀ ਹੈ, ਜੋ ਉਸ ਨੂੰ ਹੈਲਦੀ ਬਣਾਈ ਰੱਖਦਾ ਹੈ। ਗੰਨੇ ਦਾ ਰਸ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ।

ਭਾਰ ਘੱਟ ਕਰਨ 'ਚ ਮਦਦ
ਰਸ ਪੀਣ 'ਤੇ ਪਾਚਣ ਕਿਰਿਆ ਦਰੁੱਸਤ ਬਣੀ ਰਹਿੰਦੀ ਹੈ, ਜਿਸ ਨਾਲ ਭੋਜਨ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ। ਇਹ ਫੈਟ ਨੂੰ ਘੱਟ ਕਰਨ 'ਚ ਵੀ ਮਦਦ ਕਰਦੀ ਹੈ। ਢਿੱਡ ਨੂੰ ਜ਼ਿਆਦਾ ਦੇਰ ਤੱਕ ਭਰਿਆ ਵੀ ਰੱਖਦੀ ਹੈ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।

ਸ਼ੂਗਰ
ਗੰਨੇ ਦਾ ਸੁਆਦ ਬਹੁਤ ਮਿੱਠਾ ਹੁੰਦਾ ਹੈ ਪਰ ਸਰੀਰ 'ਚ ਕੁਦਰਤੀ ਮਿੱਠਾ ਪਹੁੰਚਾਉਦਾ ਹੈ। ਇਹ ਰਸ ਸ਼ੂਗਰ ਦੇ ਰੋਗੀਆਂ ਲਈ ਬਹੁਤ ਜ਼ਰੂਰੀ ਹੈ।

ਪਿੰਪਲਸ ਜਾਂ ਦਾਗ ਵਰਗੀਆਂ ਸਮੱਸਿਆਵਾਂ ਤੋਂ ਦਿਵਾਵੇ ਮੁਕਤੀ
ਦਿਲ ਅਤੇ ਬਾਕੀ ਅੰਗਾਂ ਨੂੰ ਸੁਚਾਰੂ ਢੰਗ ਨਾਲ ਚੱਲਣ 'ਚ ਮਦਦ ਕਰ ਕੇ ਰਸ ਸਰੀਰ 'ਚ ਖੂਨ ਦੇ ਪ੍ਰਵਾਹ ਨੂੰ ਸਹੀ ਰੱਖਦੀ ਹੈ। ਨਾਲ ਹੀ ਟਾਕਸਿਨਸ (ਜ਼ਹਿਰੀਲੇ ਪਦਾਰਥ) ਨੂੰ ਸਰੀਰ ਤੋਂ ਬਾਹਰ ਕੱਢ ਕੇ ਚਿਹਰੇ ਨੂੰ ਪਿੰਪਲਸ ਜਾਂ ਦਾਗ ਵਰਗੀਆਂ ਸਮੱਸਿਆਵਾਂ ਤੋਂ ਮੁਕਤ ਕਰਦੀ ਹੈ। ਰਸ ਸਰੀਰ ਨੂੰ ਹਾਈਡਰੇਟ ਬਣਾਉਂਦੀ ਹੈ, ਜਿਸ ਨਾਲ ਚਿਹਰੇ 'ਤੇ ਗਲੋ ਲਿਆਉਣ 'ਚ ਮਦਦ ਮਿਲਦੀ ਹੈ।

ਬਣੀ ਰਹੇਗੀ ਲਿਵਰ ਦੀ ਹੈਲਥ
ਗੰਨੇ ਦੇ ਰਸ ਨੂੰ ਲਿਵਰ ਲਈ ਵਧੀਆ ਮੰਨਿਆ ਜਾਂਦਾ ਹੈ। ਇਹ ਲਿਵਰ ਨੂੰ ਡਿਟਾਕਸਿਫਾਈ ਕਰਦਾ ਹੈ ਅਤੇ ਉਸ ਨੂੰ ਕਿਸੇ ਵੀ ਕਿਸਮ ਦੀ ਇਨਫੈਕਸ਼ਨ ਨਾਲ ਲੜਨ ਦੀ ਤਾਕਤ ਦਿੰਦਾ ਹੈ।

ਦਿਲ ਰਹੇਗਾ ਮਜ਼ਬੂਤ
ਰਸ 'ਚ ਸੈਚੁਰੇਟਿਡ ਫੈਟਸ ਹੁੰਦੇ ਹਨ, ਜੋ ਉਸ ਨੂੰ ਕਾਰਡਿਓਵਸਕੁਲਰ ਹੈਲਥ ਲਈ ਚੰਗਾ ਬਣਾਉਂਦੇ ਹਨ। ਇਸ 'ਚ ਮੌਜੂਦ ਪੋਟਾਸ਼ੀਅਮ ਹਾਰਟ ਦੇ ਫੰਕਸ਼ਨ ਨੂੰ ਰਵਾਂ ਬਣਾਈ ਰੱਖਣ 'ਚ ਮਦਦ ਕਰਦੀ ਹੈ। 

ਘੱਟ ਕਰਦਾ ਹੈ ਬੀ.ਪੀ. ਦਾ ਖ਼ਤਰਾ 
ਗੰਨੇ ਦੇ ਰਸ ਸਰੀਰ 'ਚ ਸੋਡੀਅਮ ਦੀ ਮਾਤਰਾ ਨੂੰ ਕਾਬੂ ’ਚ ਰੱਖਦਾ ਹੈ। ਇਸ ਦੇ ਨਾਲ ਹਾਈ ਬੀ.ਪੀ. ਦਾ ਖ਼ਤਰਾ ਟਲਦਾ ਹੈ ਅਤੇ ਦਿਲ 'ਤੇ ਦਬਾਅ ਨਹੀਂ ਬਣਦਾ।

ਗੁਰਦਿਆਂ ਦੀ ਤੰਦਰੁਸਤੀ
ਗੰਨੇ ਦਾ ਰਸ ਸਰੀਰ ‘ਚ ਪ੍ਰੋਟੀਨ ਦੀ ਮਾਤਰਾ ਨੂੰ ਕਾਬੂ ’ਚ ਕਰਦਾ ਹੈ, ਜੋ ਗੁਰਦਿਆਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਗਰਮੀਆਂ ‘ਚ ਜਨਾਨੀਆਂ ਨੂੰ ਹੋਣ ਵਾਲੇ ਯੂਰੀਨਰੀ ਟਰੈਕਟ ਇਨਫੈਕਸ਼ਨ ਅਤੇ ਜਲਨ ਵਰਗੀ ਸਮੱਸਿਆ ਨੂੰ ਗੰਨੇ ਦਾ ਰਸ ਪੀ ਕੇ ਦੂਰ ਕੀਤਾ ਜਾ ਸਕਦਾ ਹੈ। 

ਕੈਲਸ਼ੀਅਮ ਦੀ ਕਮੀ
ਕੈਲਸ਼ੀਅਮ ਦੀ ਕਮੀ ਨਾਲ ਸਿਰਫ਼ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ, ਸਗੋਂ ਹੱਥਾਂ-ਪੈਰਾਂ ਦੇ ਨਹੁੰ ਵੀ ਛੇਤੀ ਟੁੱਟ ਜਾਂਦੇ ਹਨ। ਇਸ ਨਾਲ ਪੈਰਾਂ ਦੀ ਖ਼ੂਬਸੂਰਤੀ ਖ਼ਰਾਬ ਹੋਣ ਲਗਦੀ ਹੈ। ਇਸ ਤੋਂ ਛੁਟਕਾਰੇ ਲਈ ਕੁੱਝ ਦਿਨ ਗੰਨੇ ਦਾ ਰਸ ਪੀਉ ਅਤੇ ਫ਼ਰਕ ਦੇਖੋ।

 


rajwinder kaur

Content Editor

Related News