Health Tips: ਕੀ ਤੁਹਾਨੂੰ ਵੀ ਦੁਪਹਿਰ ਦੇ ਸਮੇਂ ਹੈ ‘ਸੌਣ ਦੀ ਆਦਤ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

03/14/2023 11:46:02 AM

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰੇ ਉੱਠਣ ਤੋਂ ਬਾਅਦ ਰਾਤ ਨੂੰ ਹੀ ਸੌਂਦੇ ਹਨ। ਇਸ ਦੇ ਬਾਵਜੂਦ ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਘਰ ਦਾ ਕੰਮ ਕਰਨ ਤੋਂ ਬਾਅਦ ਦੁਪਹਿਰ ਦੇ ਸਮੇਂ ਥਕਾਵਟ ਮਹਿਸੂਸ ਹੋਣ ਲੱਗਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਦਿਨ 'ਚ ਸੌਣ ਨੂੰ ਲੈ ਕੇ ਹਰ ਕਿਸੇ ਦੇ ਮਨ 'ਚ ਇਹੀ ਸਵਾਲ ਆਉਂਦਾ ਹੈ ਕਿ ਕੀ ਦੁਪਹਿਰ ਦੇ ਸੌਣਾ ਚੰਗੀ ਗੱਲ ਹੈ ਜਾਂ ਨਹੀਂ। ਜੇਕਰ ਤੁਸੀਂ ਵੀ ਦੁਪਹਿਰ ਦੇ ਸਮੇਂ ਸੌਣ ਦੀ ਆਦਤ ਤੋਂ ਪ੍ਰੇਸ਼ਾਨ ਹੋ ਤਾਂ ਜਾਣ ਲਓ ਕਿ ਇਹ ਮਾੜੀ ਨਹੀਂ ਸਗੋਂ ਬਹੁਤ ਹੀ ਚੰਗੀ ਆਦਤ ਹੈ। ਦੁਪਹਿਰ ਦੇ ਸਮੇਂ ਸੋਣਾ ਵੀ ਜ਼ਰੂਰੀ ਹੈ। ਇਸ ਨਾਲ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ....

1. ਦੁਪਹਿਰ ਦੀ ਨੀਂਦ ਨਾਲ ਦੂਰ ਹੁੰਦੈ ਆਲਸ - ਦੁਪਹਿਰ ਦੀ ਨੀਂਦ 'ਤੇ ਹੋਏ ਸ਼ੋਧ 'ਚ ਯੂਨੀਵਰਸਿਟੀ ਆਫ ਪੇਨਸਿਲਵੇਨੀਆ 'ਚ ਸਾਈਕੋਲਾਜੀ ਦੇ ਅਸਿਸਟੈਂਟ ਪ੍ਰੋਫੈਸਰ ਫਿਲਿਪ ਦਾ ਕਹਿਣਾ ਹੈ ਕਿ ਇਸ ਨਾਲ ਆਲਸ ਦੂਰ ਹੁੰਦਾ ਹੈ। ਇਸ ਤੋਂ ਇਲਾਵਾ ਓਵਰਆਲ ਪਰਫਾਰਮਸ ਅਤੇ ਪ੍ਰਤੀਰੋਧ ਸਮਰੱਥਾ ਮਜ਼ਬੂਤ ਬਣਾਉਣ 'ਚ ਵੀ ਦੁਪਹਿਰ ਦੀ ਨੀਂਦ ਫ਼ਾਇਦੇਮੰਦ ਹੈ। ਜਿਹੜੇ ਲੋਕ ਦਿਨ ਦੇ ਸਮੇਂ ਸੌਂਦੇ ਹਨ, ਉਨ੍ਹਾਂ 'ਚ ਦਿਲ ਦੀ ਬੀਮਾਰੀ ਦਾ ਖਤਰਾ ਬਾਕੀ ਲੋਕਾਂ ਦੇ ਮੁਕਾਬਲੇ ਘੱਟ ਹੁੰਦਾ ਹੈ। 

2. ਮਾਨਸਿਕ ਥਕਾਵਟ ਹੁੰਦੀ ਹੈ ਦੂਰ - ਜਿਹੜੇ ਲੋਕ ਦੁਪਹਿਰ ਦੇ ਸਮੇਂ 15-30 ਮਿੰਟ ਦੀ ਝਪਕੀ ਲੈਂਦੇ ਹਨ, ਉਨ੍ਹਾਂ ਦਾ ਆਲਸ ਦੂਰ ਹੋ ਜਾਂਦਾ ਹੈ। ਇਸੇ ਲਈ ਜਿਹੜੇ ਲੋਕ ਤਣਾਅ ਜਾਂ ਮਾਨਸਿਕ ਥਕਾਵਟ ਨੂੰ ਦੂਰ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ 90 ਮਿੰਟ ਦੀ ਨੀਂਦ ਲੈਣੀ ਚਾਹੀਦੀ ਹੈ। 

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਵੀ ਇਹ ਚੀਜ਼ਾਂ ਆਪਣੇ ਸਿਰਹਾਣੇ ਕੋਲ ਰੱਖ ਕੇ ਤਾਂ ਨਹੀਂ ਸੌਂਦੇ? ਹੋ ਸਕਦੈ ਬੁਰਾ ਅਸਰ

3. ਵਰਕਆਊਟ ਦੇ ਤੁਰੰਤ ਬਾਅਦ ਕਦੇ ਨਾ ਸੌਵੋ - ਦਿਨ 'ਚ ਨੀਂਦ 'ਤੇ ਸੋਧ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਰਕਆਊਟ ਦੇ ਤੁਰੰਤ ਬਾਅਦ ਸੌਣਾ ਚੰਗੀ ਗੱਲ ਨਹੀਂ ਹੈ ਕਿਉਂਕਿ ਇਸ ਦੇ ਬਾਅਦ ਦਿਮਾਗ ਤੇਜ਼ੀ ਨਾਲ ਕੰਮ ਕਰਨ ਲੱਗਦਾ ਹੈ, ਜਿਸ ਕਾਰਨ ਨੀਂਦ ਦਾ ਅਹਿਸਾਸ ਹੁੰਦਾ ਹੈ ਪਰ ਇਸ ਦੇ ਘੱਟ ਤੋਂ ਘੱਟ 2 ਘੰਟੇ ਬਾਅਦ ਸੌਣਾ ਚਾਹੀਦਾ ਹੈ। 

4. ਨੀਂਦ ਮਹਿਸੂਸ ਹੋਣ 'ਤੇ ਸੌਵੋ - ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਦੁਪਹਿਰ ਦੇ ਸਮੇਂ ਨੀਂਦ ਮਹਿਸੂਸ ਨਹੀਂ ਹੋ ਰਹੀ ਤਾਂ ਸੌਣਾ ਨਹੀਂ ਚਾਹੀਦਾ। ਇਸ ਨਾਲ ਕੋਈ ਫ਼ਾਇਦਾ ਨਹੀਂ ਮਿਲਦਾ।

5. ਹਰੇਸ਼ ਉਮਰ ਦੇ ਵਿਅਕਤੀ ਨੂੰ ਦਿਨ 'ਚ ਕਿੰਨੀ ਨੀਂਦ ਦੀ ਹੈ ਲੋੜ - ਪੂਰੇ ਦਿਨ 'ਚ ਹਰ ਕਿਸੇ ਨੂੰ 7-8 ਘੰਟੇ ਦੀ ਨੀਂਦ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਲਈ ਕੋਈ ਆਮ ਸਮਾਂ ਨਹੀਂ ਹੈ। 

ਛੋਟੇ ਬੱਚਿਆਂ ਦੀ ਨੀਂਦ ਦਾ ਵੇਰਵਾ

ਨਵਜੰਮੇ (0-3 ਮਹੀਨੇ)
ਛੋਟੇ ਬੱਚੇ ਦੇ ਸਰੀਰਕ ਵਿਕਾਸ ਲਈ ਦਿਨ 'ਚ 14 ਤੋਂ 17 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਕੁਝ ਬੱਚੇ ਤਾਂ 19 ਘੰਟੇ ਵੀ ਸੌਂਦੇ ਹਨ। 

ਬੱਚੇ (4-11 ਮਹੀਨੇ)
ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਜਾਂਦੇ ਹਨ ਉਨ੍ਹਾਂ ਦੀ ਨੀਂਦ ਵੀ ਘੱਟ ਹੋਣ ਲੱਗਦੀ ਹੈ। 4 ਤੋਂ 11 ਮਹੀਨਿਆਂ ਦੇ ਬੱਚੇ ਨੂੰ 12 ਤੋਂ 15 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।

ਬੱਚਾ (1-3 ਸਾਲ)
1 ਤੋਂ 2 ਸਾਲ ਦੇ ਬੱਚੇ ਨੂੰ 9 ਤੋਂ 16 ਘੰਟਿਆਂ ਤਕ ਦੀ ਨੀਂਦ ਲੈਣ ਨਾਲ ਫ਼ਾਇਦਾ ਮਿਲਦਾ ਹੈ।

ਪੜ੍ਹੋ ਇਹ ਵੀ ਖਬਰ - ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਤੁਹਾਡੀਆਂ ਇਹ ਆਦਤਾਂ, ਲਿਆਓ ਇਨ੍ਹਾਂ ’ਚ ਸੁਧਾਰ

4 ਤੋਂ 6 ਸਾਲ ਦਾ ਬੱਚਾ 
ਮਾਹਿਰਾਂ ਮੁਤਾਬਕ ਇਸ ਉਮਰ ਦੇ ਬੱਚੇ ਨੂੰ 10 ਤੋਂ 13 ਘੰਟਿਆਂ ਦੀ ਨੀਂਦ ਲੈਣੀ ਚਾਹੀਦੀ ਹੈ। 8 ਘੰਟਿਆਂ ਤੋਂ ਘੱਟ ਸੌਣਾ ਇਸ ਉਮਰ ਦੇ ਬੱਚੇ ਲਈ ਠੀਕ ਨਹੀਂ ਹੈ। 

7 ਤੋਂ 13 ਸਾਲ ਦੀ ਉਮਰ 
ਇਸ ਉਮਰ ਦੇ ਬੱਚੇ ਨੂੰ ਪੂਰੇ ਦਿਨ 'ਚ 9 ਤੋਂ 11 ਘੰਟਿਆਂ ਦੀ ਨੀਂਦ ਲੈਣੀ ਚਾਹੀਦੀ ਹੈ।

14 ਤੋਂ 17 ਸਾਲ 
ਜਵਾਨੀ 'ਚ ਘੱਟ ਤੋਂ ਘੱਟ 8 ਅਤੇ ਜ਼ਿਆਦਾ ਤੋਂ ਜ਼ਿਆਦਾ 10 ਘੰਟੇ ਦੀ ਨੀਂਦ ਦੀ ਜ਼ਰੂਰਤ ਹੁੰਦੀ ਹੈ। 

18 ਤੋਂ 26 ਸਾਲ ਉਮਰ 
ਇਸ ਉਮਰ 'ਚ 7 ਤੋਂ 9 ਘੰਟਿਆਂ ਦੀ ਨੀਂਦ ਲੈਣਾ ਬੈਸਟ ਹੈ ਪਰ 6 ਘੰਟਿਆਂ ਤੋਂ ਘੱਟ ਸੌਣ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ।

30 ਤੋਂ ਵੱਡੀ ਉਮਰ ਦੇ ਲੋਕ 
ਇਸ ਉਮਰ ਦੇ ਲੋਕਾਂ ਲਈ 7-8 ਘੰਟਿਆਂ ਦੀ ਨੀਂਦ ਦੀ ਸਲਾਹ ਦਿੱਤੀ ਗਈ ਹੈ। 

60 ਤੋਂ ਜ਼ਿਆਦਾ ਉਮਰ 
ਵਧਦੀ ਉਮਰ 'ਚ ਲੋਕਾਂ ਨੂੰ ਨਾਰਮਲ ਤੋਂ ਜ਼ਿਆਦਾ ਘੰਟੇ ਸੌਣ ਦੀ ਜ਼ਰੂਰਤ ਹੁੰਦੀ ਹੈ। ਇਸ ਉਮਰ 'ਚ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆ ਜਾਂਦੀਆਂ ਹਨ। ਥਕਾਵਟ ਜਾਂ ਮਾਨਸਿਕ ਤਣਾਅ ਨੂੰ ਦੂਰ ਕਰਨ ਲਈ 10 ਤੋਂ 12 ਘੰਟੇ ਜਾਂ ਇਸ ਤੋਂ ਜ਼ਿਆਦਾ ਨੀਂਦ ਵੀ ਲਈ ਜਾ ਸਕਦੀ ਹੈ।
 


sunita

Content Editor

Related News