Health Tips:ਸਿਹਤ ਲਈ ਬੇਹੱਦ ਗੁਣਕਾਰੀ ਹੈ ਬੇਲ ਦਾ ਫਲ, ਸਿਰ ਦਰਦ ਸਣੇ ਸਰੀਰ ਦੇ ਕਈ ਰੋਗਾਂ ਨੂੰ ਕਰਦੈ ਦੂਰ

03/24/2023 12:49:20 PM

ਨਵੀਂ ਦਿੱਲੀ- ਉਂਝ ਤਾਂ ਸਾਰੇ ਫਲ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ ਪਰ ਬੇਲ ਇਕ ਅਜਿਹਾ ਫਲ ਹੈ, ਜਿਸ ਨੂੰ ਖਾਣ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਇਸ ਫਲ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਤੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਖ਼ਾਸ ਤੌਰ 'ਤੇ ਇਹ ਫਲ ਗਰਮੀਆਂ 'ਚ ਬਾਜ਼ਾਰ 'ਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ।
ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਪੂਰੇ ਸੀਜ਼ਨ 'ਚ ਬੇਲ ਦਾ ਸ਼ਰਬਤ ਪੀਂਦੇ ਹੋ ਤਾਂ ਕਦੇ ਵੀ ਢਿੱਡ ਨਾਲ ਜੁੜੀ ਕੋਈ ਬੀਮਾਰੀ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਬੇਲ ਦਾ ਸ਼ਰਬਤ ਸਾਡੇ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ। ਅੱਜ ਅਸੀਂ ਤੁਹਾਨੂੰ ਇਸ ਬੇਲ ਦੇ ਫਲ ਬਾਰੇ ਦੱਸਾਂਗੇ। ਇਸ ਦੇ ਕੀ ਫ਼ਾਇਦੇ ਹਨ, ਉਨ੍ਹਾਂ ਬਾਰੇ ਦੱਸਾਂਗੇ। ਬੇਲ ਫਲ ਅਜਿਹੇ ਬਹੁਤ ਸਾਰੇ ਲਾਭਕਾਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਪੂਰੇ ਸਰੀਰ ਲਈ ਫ਼ਾਇਦੇਮੰਦ ਸਾਬਤ ਹੁੰਦਾ ਹੈ।

PunjabKesari
ਦਿਲ ਨੂੰ ​​ਕਰਦਾ ਹੈ ਮਜ਼ਬੂਤ 
ਦਿਲ ਨਾਲ ਸਬੰਧਤ ਰੋਗੀਆਂ ਨੂੰ ਬੇਲ ਦੇ ਫਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਤੁਹਾਡੇ ਦਿਲ ਨੂੰ ਬਹੁਤ ਫ਼ਾਇਦਾ ਪਹੁੰਚਾਉਂਦਾ ਹੈ। ਇਸ ਫਲ 'ਚ ਬਹੁਤ ਸਾਰੇ ਫ਼ਾਇਦੇਮੰਦ ਪੋਸ਼ਕ ਤੱਤ ਹੁੰਦੇ ਹਨ ਜੋ ਦਿਲ ਲਈ ਬਹੁਤ ਫ਼ਾਇਦੇਮੰਦ ਸਾਬਤ ਹੁੰਦੇ ਹਨ।
ਅਨੀਮੀਆ ਦੀ ਸਮੱਸਿਆ ਹੁੰਦੀ ਹੈ ਦੂਰ 
ਜਿਨ੍ਹਾਂ ਲੋਕਾਂ ਨੂੰ ਅਨੀਮੀਆ ਦੀ ਸਮੱਸਿਆ ਹੈ ਜਾਂ ਲਾਲ ਖੂਨ ਦੇ ਸੈੱਲਾਂ ਦੀ ਕਮੀ ਹੈ ਜਾਂ ਉਨ੍ਹਾਂ ਦੇ ਸਰੀਰ 'ਚ ਆਇਰਨ ਦੀ ਕਮੀ ਹੈ, ਉਨ੍ਹਾਂ ਨੂੰ ਬੇਲ ਦੇ ਫਲ ਦਾ ਸੇਵਨ ਕਰਨਾ ਚਾਹੀਦਾ ਹੈ। ਬੇਲ ਆਇਰਨ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ 'ਚ ਅਨੀਮੀਆ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਕਰ ਦਿੰਦਾ ਹੈ।

ਇਹ ਵੀ ਪੜ੍ਹੋ-ਦੁਬਈ ਤੋਂ ਮੁੰਬਈ ਆ ਰਹੇ ਜਹਾਜ਼ 'ਚ ਸ਼ਰਾਬ ਪੀਣ ਮਗਰੋਂ ਹੰਗਾਮਾ ਕਰਨ 'ਤੇ 2 ਯਾਤਰੀ ਗ੍ਰਿਫ਼ਤਾਰ
ਬਵਾਸੀਰ ਦੇ ਰੋਗੀਆਂ ਲਈ ਹੈ ਲਾਭਕਾਰੀ
ਜਿਨ੍ਹਾਂ ਲੋਕਾਂ ਨੂੰ ਬਵਾਸੀਰ ਦੀ ਸ਼ਿਕਾਇਤ ਹੈ। ਬੇਲ ਦਾ ਫਲ ਉਨ੍ਹਾਂ ਲੋਕਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਬੇਲ ਦੇ ਫਲ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਬਵਾਸੀਰ 'ਚ ਬਹੁਤ ਲਾਭਦਾਇਕ ਹੈ। ਜੇਕਰ ਪੂਰੇ ਸੀਜ਼ਨ 'ਚ ਇਸ ਦਾ ਸੇਵਨ ਕੀਤਾ ਜਾਵੇ ਤਾਂ ਬਵਾਸੀਰ ਦੀ ਸਮੱਸਿਆ ਖਤਮ ਹੋ ਜਾਵੇਗੀ।

PunjabKesari
ਅੱਖਾਂ ਲਈ ਹੁੰਦਾ ਹੈ ਫ਼ਾਇਦੇਮੰਦ 
ਅੱਖਾਂ ਨੂੰ ਸਿਹਤਮੰਦ ਰੱਖਣ ਲਈ ਬੇਲ ਦਾ ਫਲ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਫਲ 'ਚ ਵਿਟਾਮਿਨ ਪਾਏ ਜਾਂਦੇ ਹਨ ਜੋ ਅੱਖਾਂ ਦੀ ਰੋਸ਼ਨੀ ਵਧਾਉਂਦੇ ਹਨ।

ਇਹ ਵੀ ਪੜ੍ਹੋ-Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
ਪੀਲੀਆ 'ਚ ਪਹੁੰਚਾਉਂਦਾ ਹੈ ਲਾਭ
ਪੀਲੀਆ ਹੋਣ ਕਾਰਨ ਲੋਕਾਂ ਦੇ ਲੀਵਰ 'ਚ ਸੋਜ ਆ ਜਾਂਦੀ ਹੈ। ਅਜਿਹੀ ਸਥਿਤੀ 'ਚ ਬੇਲ ਦਾ ਸੇਵਨ ਕਰਨ ਨਾਲ ਲੀਵਰ ਦੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ, ਕਿਉਂਕਿ ਬੇਲ ਦੇ ਫਲ 'ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਪੀਲੀਆ ਨੂੰ ਆਸਾਨੀ ਨਾਲ ਖਤਮ ਕਰ ਸਕਦੇ ਹਨ।

PunjabKesari
ਸਿਰ ਦਰਦ ਲਈ ਹੈ ਰਾਮਬਾਣ
ਜੇਕਰ ਕਿਸੇ ਦੇ ਸਿਰ 'ਚ ਹਮੇਸ਼ਾ ਦਰਦ ਰਹਿੰਦਾ ਹੈ ਤਾਂ ਉਸ ਨੂੰ ਬੇਲ ਦੇ ਫਲ ਦਾ ਸੇਵਨ ਕਰਨਾ ਚਾਹੀਦਾ ਹੈ। ਬੇਲ ਦੇ ਫਲ 'ਚ ਵਿਟਾਮਿਨ ਸੀ ਹੁੰਦਾ ਹੈ ਅਤੇ ਵਿਟਾਮਿਨ ਸੀ ਦਾ ਸੇਵਨ ਕਰਨ ਨਾਲ ਮਾਈਗ੍ਰੇਨ ਦੇ ਮਰੀਜ਼ਾਂ ਨੂੰ ਕਾਫ਼ੀ ਆਰਾਮ ਮਿਲਦਾ ਹੈ।

ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News