ਅੱਖਾਂ ਦੀ ਰੌਸ਼ਨੀ ਅਤੇ ਵਾਲਾਂ ਲਈ ਬੇਹੱਦ ਲਾਹੇਵੰਦ ਹੁੰਦੈ ‘ਔਲਾ’, ਜਾਣੋ ਹੋਰ ਵੀ ਹੈਰਾਨੀਜਨਕ ਫ਼ਾਇਦੇ
Monday, Feb 22, 2021 - 06:02 PM (IST)
ਜਲੰਧਰ (ਬਿਊਰੋ) - ਅਮਰਫਲ ਦੇ ਨਾਂ ਨਾਲ ਜਾਣਿਆ ਜਾਂਦਾ ਔਲਾ ਕੁਦਰਤ ਦਾ ਉਹ ਵਰਦਾਨ ਹੈ, ਜਿਸ ਦਾ ਸੇਵਨ ਕਰਕੇ ਹਰ ਆਦਮੀ, ਹਰ ਰੁੱਤ 'ਚ ਤਰੋਤਾਜ਼ਾ ਅਤੇ ਤੰਦਰੁਸਤ ਰਹਿ ਸਕਦਾ ਹੈ। ਆਯੁਰਵੇਦ ਅਤੇ ਹੋਰਨਾਂ ਖੋਜਾਂ ਵਿਚ ਆਂਵਲੇ ਨੂੰ ਐਂਟੀ-ਔਕਸੀਡੈਂਟਲ ਫ਼ਲ ਮੰਨਿਆ ਗਿਆ ਹੈ। ਔਲੇ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਦਿਲ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਇਹ ਸਰੀਰ 'ਚੋ ਗੰਦੇ ਕੋਲੈਸਟਰੌਲ ਨੂੰ ਅੱਗੇ ਵੱਧਣ ਤੋਂ ਰੋਕਦਾ ਹੈ ਤੇ ਉਸ ਨੂੰ ਕਾਬੂ ਕਰਦਾ ਹੈ। ਔਲੇ 'ਚ ਪ੍ਰੋਟੀਨ, ਚਰਬੀ, ਲੋਹਾ, ਕੈਲਸ਼ੀਅਮ, ਕਾਰਬੋਜ਼, ਖਣਿਜ ਲਵਣ, ਫਾਸਫੋਰਸ ਤੋਂ ਇਲਾਵਾ ਵਿਟਾਮਿਨ 'ਸੀ' ਲੋੜੀਂਦੀ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਸਵਾਦ 'ਚ ਕਸੈਲਾ, ਮਧੁਰ, ਚਟਪਟਾ, ਅਮਲਯੁਕਤ ਅਤੇ ਠੰਢਾ ਹੁੰਦਾ ਹੈ। ਔਲਾ ਖੂਨ ਨੂੰ ਸ਼ੁੱਧ ਕਰਨ, ਅੱਖਾਂ ਦੀ ਰੌਸ਼ਨੀ, ਦਿਲ, ਵਾਲਾਂ ਦੀ ਸੁਰੱਖਿਆ, ਮੋਟਾਪੇ, ਪੱਥਰੀ, ਪੀਲੀਆ, ਪਤਲੇ ਦਸਤ, ਪਿੱਤ ਦੋਸ਼, ਉਲਟੀ, ਹਿਚਕੀ, ਨਕਸੀਰ, ਧਾਤੂ-ਰੋਗ, ਸਾਹ, ਖੰਘ, ਮੁਹਾਸੇ, ਐਸਿਡਿਟੀ ਦੀ ਸਮੱਸਿਆ ਆਦਿ ਲਈ ਬਹੁਤ ਲਾਭਦਾਇਕ ਹੈ।
ਮੋਟਾਪੇ ਤੋਂ ਛੁਟਕਾਰਾ
ਔਲੇ ਦੀ ਵਰਤੋਂ ਲੋਕ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਕਰ ਸਕਦੇ ਹਨ। ਔਲੇ 'ਚ ਵਿਟਾਮਿਨ-ਸੀ ਦੀ ਮਾਤਰਾ ਪਾਈ ਜਾਂਦੀ ਹੈ। ਇਸ ਨੂੰ ਖਾਣ ਨਾਲ ਇਮਿਊਨ ਸਿਸਟਮ ਮਜਬੂਤ ਹੁੰਦਾ ਹੈ, ਜਿਸ ਨਾਲ ਸਰਦੀ-ਜ਼ੁਕਾਮ ਵਰਗੇ ਹੋਣ ਵਾਲੇ ਰੋਗ ਕਾਫ਼ੀ ਹੱਦ ਤੱਕ ਠੀਕ ਹੋ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਹਾਨੂੰ ਵੀ ਵਾਰ-ਵਾਰ ਆਉਂਦੇ ਹਨ ‘ਚੱਕਰ’ ਤਾਂ ਕਦੇ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀਆਂ ਨੇ ਗੰਭੀਰ ਬੀਮਾਰੀਆਂ
ਪੱਥਰੀ ਦੀ ਸਮੱਸਿਆ
ਪੱਥਰੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਔਲੇ ਦਾ ਸੇਵਨ ਕਰਨਾ ਚਾਹੀਦਾ ਹੈ। ਲਗਾਤਾਰ 40 ਦਿਨ ਤੱਕ ਔਲੇ ਦੇ ਪਾਊਡਰ ਨੂੰ ਮੂਲੀ ਦੇ ਰਸ ਵਿੱਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਤੁਹਾਡੀ ਪੱਥਰੀ ਦੀ ਸਮੱਸਿਆ ਠੀਕ ਹੋ ਜਾਵੇਗੀ।
ਚਮੜੀ ਲਈ ਫ਼ਾਇਦੇਮੰਦ
ਔਲਾ ਸਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਸ 'ਚ ਐਂਟੀ-ਫੰਗਲ ਗੁਣ ਹੁੰਦੇ ਹਨ। ਜਿਹੜੇ ਲੋਕ ਔਲਾ ਖਾਂਦੇ ਹਨ, ਉਨ੍ਹਾਂ ਨੂੰ ਚਮੜੀ ਨਾਲ ਸਬੰਧਤ ਫੰਗਲ ਤੇ ਬੈਕਟੀਰੀਆ ਦੀ ਸਮੱਸਿਆਵਾਂ ਨਹੀਂ ਹੁੰਦੀ। ਔਲੇ 'ਚ ਅਜਿਹੇ ਐਂਟੀ-ਆਕਸੀਡੈਂਟਸ ਹੁੰਦੇ ਹਨ, ਜੋ ਖੂਨ ਨੂੰ ਸਾਫ਼ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਦੇ ਸਮੇਂ ਪਤੀ-ਪਤਨੀ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਵਧੇਗਾ ਪਿਆਰ
ਦਿਲ ਲਈ ਫ਼ਾਇਦੇਮੰਦ
ਔਲੇ 'ਚ ਅਮੀਨੋ ਐਸਿਡ ਅਤੇ ਐਂਟੀਆਕਸਾਈਡੈਂਟਸ ਤੱਤ ਹੁੰਦੇ ਹਨ, ਜਿਨ੍ਹਾਂ ਕਰਕੇ ਦਿਲ ਦੀ ਰਫ਼ਤਾਰ ਸਹੀ ਰਹਿੰਦੀ ਹੈ। ਔਲੇ ਦੀ ਵਰਤੋਂ ਨਾਲ ਦਿਲ ਸਹੀ ਤਰੀਕੇ ਨਾਲ ਧੜਕਦਾ ਹੈ ਤੇ ਤੰਦਰੁਸਤ ਰਹਿੰਦਾ ਹੈ।
ਵਾਲ਼ਾ ਲਈ ਫ਼ਾਇਦੇਮੰਦ
ਵੱਡੇ ਬਜ਼ੁਰਗ ਆਪਣੇ ਵਾਲ਼ਾ ਨੂੰ ਕਾਲੇ ਰੱਖਣ ਲਈ ਹਮੇਸ਼ਾ ਔਲਾ ਖਾਣ ਦੀ ਸਲਾਅ ਦਿੰਦੇ ਹਨ, ਜੋ ਬਿਲਕੁਲ ਸਹੀ ਹੈ। ਔਲੇ 'ਚ ਬਹੁਤ ਜ਼ਿਆਦਾ ਮਾਤਰਾ 'ਚ ਐਂਟੀ-ਆਕਸੀਡੇਂਟ, ਆਇਰਨ ਤੇ ਵਿਟਾਮਿਨ-ਸੀ ਹੁੰਦੇ ਹਨ, ਜੋ ਸਾਡੇ ਵਾਲਾਂ ਨੂੰ ਡਿੱਗਣ ਤੋਂ ਰੋਕਦਾ ਹੈ। ਇਸਦੇ ਐਂਟੀਬੈਕਟੀਰੀਅਲ ਤੱਤ ਵਾਲ਼ਾ ਨੂੰ ਸਿਕਰੀ ਤੋਂ ਬਚਾਉਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਸਾਉਣ ਦੇ ਮਹੀਨੇ ਇੰਝ ਕਰੋ ਭਗਵਾਨ ਸ਼ਿਵ ਜੀ ਦੀ ਖ਼ਾਸ ਪੂਜਾ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ
ਅੱਖਾਂ ਦੀ ਰੋਸ਼ਨੀ ਲਈ ਫ਼ਾਇਦੇਮੰਦ
ਔਲਾ ਸਾਡੀਆਂ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ। ਇਸ ਨੂੰ ਖਾਣ ਨਾਲ ਸਾਡੀਆਂ ਅੱਖਾਂ ਦੀ ਰੋਸ਼ਨੀ ਸਾਰੀ ਜ਼ਿੰਦਗੀ ਠੀਕ ਰਹਿੰਦੀ ਹੈ। ਇਸ ਨਾਲ ਅੱਖਾਂ ਨਾਲ ਸਬੰਧਤ ਰੋਗ, ਅੱਖਾਂ ਦਾ ਸੁਜਣਾ ਤੇ ਖੁਜਲੀ ਹੋਣਾ ਆਦਿ ਦੂਰ ਹੁੰਦੇ ਹਨ। ਔਲੇ 'ਚ ਵਿਟਾਮਿਨ-ਸੀ, ਐਂਟੀਆਕਸਾਈਡੈਂਟਸ ਤੇ ਓਮੇਗਾ 3 ਫ਼ੈਟ ਐਸਿਡ ਹੁੰਦੇ ਹਨ, ਜੋ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਜੋੜਾਂ ਦੇ ਦਰਦ ਨੂੰ ਦੂਰ ਕਰੇਗੀ ‘ਇਮਲੀ’, ਸ਼ੂਗਰ ਦੇ ਮਰੀਜ਼ਾਂ ਦੇ ਨਾਲ-ਨਾਲ ਇਨ੍ਹਾਂ ਲਈ ਵੀ ਹੈ ਫ਼ਾਇਦੇਮੰਦ
ਹੱਡੀਆਂ ਮਜ਼ਬੂਤ ਹੁੰਦੀਆਂ ਹਨ
ਔਲੇ 'ਚ ਮੌਜੂਦ ਕੈਲਸ਼ੀਅਮ ਦੀ ਮਾਤਰਾ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ, ਜਿਸ ਨਾਲ ਜੋੜਾ ਦੇ ਦਰਦ ਤੋਂ ਛੁਟਕਾਰਾ ਦਿਵਾਉਂਦੀ ਹੈ। ਔਲੇ ਦਾ ਸੇਵਨ ਅਥਰਾਇ੍ਰਸ ਦੇ ਮਰੀਜ਼ਾਂ ਲਈ ਰਾਮਬਾਣ ਦਾ ਕੰਮ ਕਰਦਾ ਹੈ।
ਐਸਿਡਿਟੀ ਦੀ ਸਮੱਸਿਆ
ਜੇਕਰ ਤੁਸੀ ਰੋਜ਼ਾਨਾ ਸਵੇਰੇ ਖਾਲੀ ਢਿੱਡ ਔਲੇ ਦੇ ਪਾਊਡਰ ਨੂੰ ਚੀਨੀ ਨਾਲ ਮਿਲਾਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਐਸਿਡਿਟੀ ਦੀ ਸਮੱਸਿਆ ਤੋਂ ਆਰਾਮ ਮਿਲੇਗਾ।
ਪੜ੍ਹੋ ਇਹ ਵੀ ਖ਼ਬਰ - Health Tips: ਜੇਕਰ ਤੁਸੀਂ ਹੋ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਤਾਂ ਕਦੇ ਨਾ ਖਾਓ ‘ਬਾਦਾਮ’, ਹੋ ਸਕਦੈ ਨੁਕਸਾਨ
ਪਾਚਨ-ਪ੍ਰਣਾਲੀ ਨੂੰ ਠੀਕ ਰੱਖਣ
ਮਨੁੱਖੀ ਸਰੀਰ ਦੀ ਪਾਚਨ-ਪ੍ਰਣਾਲੀ ਨੂੰ ਠੀਕ ਰੱਖਣ ਲਈ ਅਤੇ ਆਂਤੜੀਆਂ ਵਿਚੋਂ ਫੋਕਟ ਪਦਾਰਥ ਬਾਹਰ ਕੱਢਣ ਲਈ ਔਲ਼ੇ ਦਾ ਸੇਵਨ ਬਹੁਤ ਲਾਭਕਾਰੀ ਹੁੰਦਾ ਹੈ।