ਖੂਨ ਦੀ ਘਾਟ ਹੋਣ ''ਤੇ ਖਾਓ ਸੁੱਕਾ ਨਾਰੀਅਲ, ਜਾਣੋ ਹੋਰ ਵੀ ਗੁਣ

07/24/2022 6:37:41 PM

ਨਵੀਂ ਦਿੱਲੀ- ਸੁੱਕੇ ਨਾਰੀਅਲ ਦਾ ਇਸਤੇਮਾਲ ਵੀ ਕਈ ਪਕਵਾਨਾਂ ਨੂੰ ਬਣਾਉਣ ਲਈ ਕੀਤਾ ਜਾਂਦਾ ਹੈ। ਖਾਣੇ 'ਚ ਇਸ ਦਾ ਇਸਤੇਮਾਲ ਕਰਨ ਨਾਲ ਸਵਾਦ ਹੋਰ ਵੀ ਜ਼ਿਆਦਾ ਵਧ ਜਾਂਦਾ ਹੈ। ਸੁੱਕਾ ਨਾਰੀਅਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਕਈ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ। ਸੁੱਕੇ ਨਾਰੀਅਲ 'ਚ ਪ੍ਰੋਟੀਨ, ਵਿਟਾਮਿਨ, ਆਇਰਨ, ਮੈਗਨੀਜ਼, ਸੇਲੀਨਿਯਮ, ਕਾਪਰ, ਫਾਸਫੋਰਸ, ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ 'ਚ ਐਂਟੀ-ਆਕਸੀਡੈਂਟ ਗੁਣ ਵੀ ਮੌਜੂਦ ਹੁੰਦੇ ਹਨ। ਸੁੱਕੇ ਨਾਰੀਅਲ ਦੇ ਕਈ ਫ਼ਾਇਦੇ ਹੋਣ ਦੇ ਨਾਲ-ਨਾਲ ਨੁਕਸਾਨ ਵੀ ਹੁੰਦੇ ਹਨ ਤਾਂ ਆਓ ਜਾਣਦੇ ਹਨ ਉਨ੍ਹਾਂ ਦੇ ਬਾਰੇ 'ਚ...
ਸੁੱਕਾ ਨਾਰੀਅਲ ਖਾਣ ਦੇ ਫ਼ਾਇਦੇ
ਖੂਨ ਦੀ ਘਾਟ ਹੋਵੇਗੀ ਦੂਰ 

ਸੁੱਕੇ ਨਾਰੀਅਲ ਦਾ ਸੇਵਨ ਕਰਨ ਨਾਲ ਖੂਨ ਦੀ ਘਾਟ ਵਰਗੀ ਸਮੱਸਿਆ ਦੂਰ ਹੁੰਦੀ ਹੈ ਕਿਉਂਕਿ ਇਸ 'ਚ ਆਇਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ 'ਚ ਖੂਨ ਦਾ ਪੱਧਰ ਵਧਦਾ ਹੈ ਅਤੇ ਤੁਹਾਡੇ ਸਰੀਰ 'ਚ ਖੂਨ ਦੀ ਘਾਟ ਦੂਰ ਹੁੰਦੀ ਹੈ। 

PunjabKesari
ਇਮਿਊਨਿਟੀ ਕਰੇ ਮਜ਼ਬੂਤ 
ਇਸ ਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਇਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਗੁਣ ਇਸ ਦੀ ਇਮਿਊਨਿਟੀ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ ਤਾਂ ਤੁਹਾਡੀ ਰੋਗ ਪ੍ਰਤੀਰੋਧਕ ਸਮੱਰਥਾ ਭਾਵ ਕੀ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਤੁਸੀਂ ਮੌਸਮੀ ਬਦਲਾਅ ਕਾਰਨ ਕਿਸੇ ਵੀ ਤਰ੍ਹਾਂ ਦੇ ਇੰਫੈਕਸ਼ਨ ਤੋਂ ਬਚ ਪਾਓਗੇ। 

PunjabKesari

ਕੈਂਸਰ ਦਾ ਖਤਰਾ ਕਰੇ ਘੱਟ
ਸੁੱਕਾ ਨਾਰੀਅਰ ਖਾਣ ਨਾਲ ਕੈਂਸਰ ਵਰਗੀ ਖਤਰਨਾਕ ਬੀਮਾਰੀ ਨੂੰ ਵੀ ਰੋਕਿਆ ਜਾ ਸਕਦਾ ਹੈ। ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਕ ਕੈਂਸਰ ਰੋਧੀ ਕਾਰਕਾਂ ਨਾਲ ਲੜਣ 'ਚ ਮਦਦ ਕਰਦੇ ਹਨ। ਬ੍ਰੈਸਟ ਕੈਂਸਰ, ਪ੍ਰੋਸਟੇਟ ਕੈਂਸਰ ਦੇ ਸੈਲਸ ਬਣਨ ਤੋਂ ਰੋਕਣ 'ਚ ਵੀ ਸੁੱਕਾ ਨਾਰੀਅਲ ਸਹਾਇਤਾ ਕਰਦਾ ਹੈ। 

ਪਾਚਨ ਤੰਤਰ ਕਰੇ ਮਜ਼ਬੂਤ 
ਸੁੱਕੇ ਨਾਰੀਅਲ ਦਾ ਸੇਵਨ ਕਰਨ ਨਾਲ ਤੁਹਾਡਾ ਢਿੱਡ ਵੀ ਸਿਹਤਮੰਦ ਰਹਿੰਦਾ ਹੈ ਕਿਉਂਕਿ ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਜੇਕਰ ਤੁਸੀਂ ਸੁੱਕੇ ਨਾਰੀਅਲ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਪਾਚਨ ਤੰਤਰ ਸਹੀ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ। 
ਕੋਲੈਸਟਰੋਲ ਕਰੇ ਕੰਟਰੋਲ
ਸੁੱਕੇ ਨਾਰੀਅਲ ਦਾ ਸੇਵਨ ਤੁਹਾਡੇ ਦਿਲ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਸੁੱਕੇ ਨਾਰੀਅਲ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਦਿਲ ਸਿਹਤਮੰਦ ਰਹੇਗਾ ਅਤੇ ਸਰੀਰ 'ਚ ਕੋਲੈਸਟਰੋਲ ਦੇ ਲੈਵਲ ਨੂੰ ਵੀ ਬਿਹਤਰ ਕਰਨ 'ਚ ਸਹਾਇਤਾ ਕਰਦਾ ਹੈ। ਇਸ 'ਚ ਪਾਣੇ ਜਾਣ ਵਾਲੇ ਹੈਲਦੀ ਫੈਟਸ ਕੋਲੈਸਟਰੋਲ ਕੰਟਰੋਲ ਕਰਨ 'ਚ ਸਹਾਇਤਾ ਕਰਦੇ ਹਨ। 

PunjabKesari
ਸੁੱਕਾ ਨਾਰੀਅਲ ਖਾਣ ਦੇ ਨੁਕਸਾਨ 
ਭਾਰ ਵਧਾਏ

ਜੇਕਰ ਤੁਸੀਂ ਸੁੱਕੇ ਨਾਰੀਅਲ ਦਾ ਸੇਵਨ ਜ਼ਿਆਦਾ ਮਾਤਰਾ 'ਚ ਕਰਦੇ ਹੋ ਤਾਂ ਤੁਹਾਡਾ ਭਾਰ ਵਧ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜ਼ਿਆਦਾ ਮਾਤਰਾ 'ਚ ਨਾਰੀਅਲ ਦਾ ਸੇਵਨ ਨਾ ਕਰੋ। 

PunjabKesari
ਉਲਟੀ ਅਤੇ ਢਿੱਡ ਦਰਦ 
ਸੁੱਕੇ ਨਾਰੀਅਲ ਦੀ ਜ਼ਿਆਦਾ ਮਾਤਰਾ 'ਚ ਵਰਤੋਂ ਕਰਨ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜੇਕਰ ਤੁਸੀਂ ਬਹੁਤ ਹੀ ਜ਼ਿਆਦਾ ਮਾਤਰਾ 'ਚ ਇਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਉਲਟੀ ਅਤੇ ਢਿੱਡ 'ਚ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 
ਸ਼ੂਗਰ ਲੈਵਲ ਵਧ ਸਕਦਾ ਹੈ
ਸੁੱਕੇ ਨਾਰੀਅਲ ਦਾ ਜ਼ਿਆਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ 'ਚ ਸ਼ੂਗਰ ਪਾਈ ਜਾਂਦੀ ਹੈ। 

PunjabKesari


Aarti dhillon

Content Editor

Related News