ਰੋਜ਼ਾਨਾ ਖਾਓ ਇਲਾਇਚੀ, ਨਹੀ ਹੋਵੇਗੀ ਕੋਈ ਬਿਮਾਰੀ

Sunday, Dec 18, 2016 - 05:28 PM (IST)

 ਰੋਜ਼ਾਨਾ ਖਾਓ ਇਲਾਇਚੀ, ਨਹੀ ਹੋਵੇਗੀ ਕੋਈ ਬਿਮਾਰੀ

ਜਲੰਧਰ— ਭਾਰਤ ਦਾ ਭੋਜਨ ਮਸਾਲੇਦਾਰ ਹੋਣ ਕਰਕੇ ਦੁਨਿਆਂ ਭਰ ''ਚ ਮਸ਼ਹੂਰ ਹੈ, ਭਾਰਤ ਦੇ ਭੋਜਨ ''ਚ ਕਈ ਮਸਾਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਮਸਾਲਿਆਂ ''ਚ ਇਲਾਇਚੀ ਵੀ ਹੈ ਜੋ ਸਵਾਦ ਲਈ ਹੀ ਨਹੀ ਬਲਕਿ ਆਪਣੇ ਕਈ ਗੁਣਾਂ ਦੇ ਕਾਰਨ ਪ੍ਰਚਲਿਤ ਵੀ ਹੈ। ਆਓ ਜਾਣੀਏ ਇਲਾਇਚੀ ਨਾਲ ਜੁੜੇ ਗੁਣਾਂ ਦੇ ਬਾਰੇ 
1. ਇਲਾਇਚੀ ਦਾ ਜ਼ਿਆਦਾਤਰ ਇਸਤੇਮਾਲ ਸਾਹ ਦੀ ਬਦਬੂ ਅਤੇ ਹਾਜ਼ਮਾ ਠੀਕ ਕਰਨ ਲਈ ਕੀਤਾ ਜਾਂਦਾ ਹੈ। ਇਸ ''ਤੋਂ ਇਲਾਵਾ ਜੇਕਰ ਤੁਸੀਂ ਇਲਾਇਚੀ ਨੂੰ ਉਬਾਲ ਕੇ ਸਵੇਰੇ ਚਾਹ ਨਾਲ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਸਾਹ ਦੀ ਬਦਬੂ ਦੀ ਸਮੱਸਿਆ ਦੂਰ ਹੋ ਜਾਂਦੀ ਹੈ
2. ਰੋਜ਼ਾਨਾ ਇਲਾਇਚੀ ਖਾਣ ਨਾਲ ਖੂਨ ਦਾ ਸਰਕੂਲੇਸ਼ਨ ਠੀਕ ਰਹਿੰਦਾ ਹੈ, ਜਿਸ ਨਾਲ ਤੁਸੀਂ ਦਮਾ ਅਤੇ ਸਾਹ ਸੰਬੰਧੀ ਰੋਗਾਂ ਤੋ ਛੁਟਕਾਰਾ ਪਾ ਕਰਦੇ ਹੋ। 
3. ਪੇਟ ਦੀ ਜਲਣ, ਪੇਟ ਦਾ ਫੁਲਣਾ ਅਤੇ ਗੈਸ ਵਰਗੀਆਂ ਸਮੱਸਿਆਵਾ ਨੂੰ ਦੂਰ ਕਰਨ ਲਈ ਇਲਾਇਚੀ ਦੀ ਵਰਤੋਂ ਕਰੋ।
4. ਇਲਾਇਚੀ ਦੀ ਤਸੀਰ ਗਰਮ ਹੁੰਦੀ ਹੈ ਇਸ ਲਈ ਇਸ ਨੂੰ ਖਾਣ ਨਾਲ ਸਰਦੀ ਜੁਕਾਮ ਵੀ ਘੱਟ ਹੁੰਦਾ ਹੈ। ਇਲਾਇਚੀ ਜੰਮੇ ਰੇਸ਼ੇ ਨੂੰ ਵੀ ਬਾਹਰ ਕੱਢਣ ''ਚ ਮਦਦ ਕਰਦੀ ਹੈ।
5. ਇਲਾਇਚੀ ''ਚ ਭਰਪੂਰ ਮਾਤਰਾ ''ਚ ਜਿੰਕ ਅਤੇ ਆਇਰਨ ਹੁੰਦਾ ਹੈ  ਜੋ ਸਰੀਰ ''ਚ ਵਿਟਾਮਿਨ ਸੀ ਅਤੇ ਖੂਨ ਨਾਲ ਜੁੜੀਆਂ ਕਈ ਸਮੱਸਿਆਵਾ ਨੂੰ ਦੂਰ ਕਰਦੀ ਹੈ।
6. ਇਲਾਇਚੀਚ  ਮੌਜ਼ੂਦ ਮੈਗਨੀਜ ਸਰੀਰ ਚੋਂ ਟੋਕਸਿਨ ਨੂੰ ਬਾਹਰ ਕੱਢ ਦਾ ਹੈ, ਜਿਸ ਨਾਲ ਸਰੀਰ ਨੂੰ ਕੈਂਸਰ ਵਰਗੀਆ ਵੱਡੀਆਂ ਬਿਮਾਰੀਆ ਨਾਲ ਲੜਨ ਦੀ ਸ਼ਮਤਾ ਮਿਲਦੀ ਹੈ।
7. ਇਲਾਇਚੀ ''ਚ ਪੋਟਾਸ਼ੀਅਮ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਖਣਿਜ ਪਦਾਰਥ ਮੌਜੂਦ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰੰਟਰੋਲ ਕਰਦੇ ਹਨ।
8. ਇਲਾਇਚੀ ਨੂੰ ਉਬਾਲ ਕੇ ਇਸ ਦੀ ਚਾਹ ਪੀਣ ਨਾਲ ਡਿਪਰੇਸ਼ਨ ਦੂਰ ਹੁੰਦਾ ਹੈ।


Related News