ਲੱਸੀ ’ਚ ਅਜਵੈਣ ਸਣੇ ਇਹ ਚੀਜ਼ਾਂ ਮਿਲਾ ਕੇ ਪੀਣ ਨਾਲ ਹੁੰਦੈ ਮੋਟਾਪਾ ਦੂਰ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

05/11/2021 6:29:58 PM

ਨਵੀਂ ਦਿੱਲੀ-ਗਰਮੀਆਂ ਦੇ ਮੌਸਮ ਵਿੱਚ ਲੱਸੀ ਪੀਣ ਨਾਲ ਸਰੀਰ ਠੰਡਾ ਰਹਿੰਦਾ ਹੈ ਅਤੇ ਲੱਸੀ ਪੀਣ ਨਾਲ ਸਰੀਰ ਨੂੰ ਐਨਰਜੀ ਵੀ ਮਿਲਦੀ ਹੈ। ਇਸ ਲਈ ਗਰਮੀਆਂ ਦੇ ਮੌਸਮ ਵਿੱਚ ਲੱਸੀ ਪੀਣਾ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਲੱਸੀ ਪੀਣ ਨਾਲ ਬਹੁਤ ਸਾਰੇ ਰੋਗ ਵੀ ਦੂਰ ਹੁੰਦੇ ਹਨ। ਲੱਸੀ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਸਾਡੇ ਸਰੀਰ ਲਈ ਜ਼ਰੂਰੀ ਹੁੰਦੇ ਹਨ। ਜੇਕਰ ਲੱਸੀ ਵਿੱਚ ਕੁਝ ਹੋਰ ਚੀਜ਼ਾਂ ਮਿਲਾ ਕੇ ਪੀਤਾ ਜਾਵੇ ਤਾਂ ਇਸ ਦੇ ਗੁਣ ਹੋਰ ਜ਼ਿਆਦਾ ਵਧ ਜਾਂਦੇ ਹਨ। ਜਿਸ ਨਾਲ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਾਂ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਕਿਹੜੀਆਂ ਚੀਜ਼ਾਂ ਹਨ। ਜਿਨ੍ਹਾਂ ਨੂੰ ਲੱਸੀ ਵਿਚ ਮਿਲਾ ਕੇ ਪੀਣ ਨਾਲ ਅਸੀਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਾਂ।

PunjabKesari
ਕਬਜ਼ ਅਤੇ ਬਵਾਸੀਰ ਦੀ ਸਮੱਸਿਆ
ਕਬਜ਼ ਅਤੇ ਬਵਾਸੀਰ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਲੱਸੀ ਵਿੱਚ ਅਜਵੈਣ ਮਿਲਾ ਕੇ ਪੀਣ ਨਾਲ ਇਹ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ।
ਐਸੀਡਿਟੀ ਦੀ ਸਮੱਸਿਆ
ਐਸੀਡਿਟੀ ਦੀ ਸਮੱਸਿਆ ਹੋਣ ਤੇ ਲੱਸੀ ਵਿੱਚ ਮਿਸ਼ਰੀ, ਕਾਲੀ ਮਿਰਚ ਅਤੇ ਸੇਂਧਾ ਨਮਕ ਮਿਲਾ ਕੇ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਠੀਕ ਹੋ ਜਾਵੇਗੀ।

PunjabKesari
ਪਾਚਣ ਕਿਰਿਆ
ਜੇਕਰ ਤੁਹਾਡੀ ਪਾਚਣ ਕਿਰਿਆ ਖਰਾਬ ਰਹਿੰਦੀ ਹੈ ਤਾਂ ਰੋਜ਼ਾਨਾ ਲੱਸੀ ਵਿੱਚ ਭੁੰਨਿਆ ਜੀਰਾ, ਕਾਲੀ ਮਿਰਚ ਅਤੇ ਸੇਂਧਾ ਨਮਕ ਮਿਲਾ ਕੇ ਪੀਣ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ ਅਤੇ ਜੇਕਰ ਤੁਹਾਨੂੰ ਢਿੱਡ ਦੀ ਕੋਈ ਸਮੱਸਿਆ ਹੈ। ਜਿਵੇਂ – ਬਦਹਜ਼ਮੀ, ਢਿੱਡ ਦਰਦ, ਢਿੱਡ ਦਾ ਫੁੱਲਣਾ ਇਹ ਸਮੱਸਿਆਵਾਂ ਵੀ ਇਸ ਲੱਸੀ ਨਾਲ ਠੀਕ ਹੋ ਜਾਣਗੀਆ।

PunjabKesari
ਮੋਟਾਪਾ
ਲੱਸੀ ਦੇ ਵਿੱਚ ਕੇਲੇ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਤਰ੍ਹਾਂ ਕੇਲੇ ਵਾਲੀ ਲੱਸੀ ਰੋਜ਼ਾਨਾ ਖਾਲੀ ਢਿੱਡ ਪੀਣ ਨਾਲ ਮੋਟਾਪਾ ਜਲਦੀ ਘੱਟ ਹੋ ਜਾਂਦਾ ਹੈ।
ਗਲੇ ਦੀ ਖਰਾਸ਼
ਜੇਕਰ ਤੁਹਾਡੇ ਗਲੇ ਵਿੱਚ ਖਰਾਸ਼ ਦੀ ਸਮੱਸਿਆ ਰਹਿੰਦੀ ਹੈ ਤਾਂ ਲੱਸੀ ਦੇ ਗਲਾਸ ਵਿੱਚ ਸੇਂਧਾ ਨਮਕ ਅਤੇ ਚੁਟਕੀ ਭਰ ਲਾਲ ਮਿਰਚ ਪੀਣ ਨਾਲ ਇਹ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ।

PunjabKesari
ਹੱਡੀਆਂ ਮਜ਼ਬੂਤ ਕਰੇ
ਜੇਕਰ ਤੁਸੀਂ ਰੋਜ਼ਾਨਾ ਇਕ ਗਿਲਾਸ ਲੱਸੀ ਪੀਂਦੇ ਹੋ ਤਾਂ ਤੁਹਾਡੀਆਂ ਹੱਡੀਆਂ ਹਮੇਸ਼ਾ ਮਜਬੂਤ ਰਹਿਣਗੀਆਂ। ਕਿਉਂਕਿ ਲੱਸੀ ਵਿੱਚ ਕੈਲਸ਼ੀਅਮ ਕਾਫ਼ੀ ਮਾਤਰਾ ਵਿਚ ਮੌਜੂਦ ਹੁੰਦਾ ਹੈ।

PunjabKesari
ਪੀਲੀਏ ਦੀ ਸਮੱਸਿਆ
ਪੀਲੀਏ ਦੇ ਰੋਗੀ ਨੂੰ ਰੋਜ਼ਾਨਾ 3-4 ਕੱਪ ਲੱਸੀ ਦੇ ਪੀਣ ਨਾਲ ਇਹ ਰੋਗ ਕੁਝ ਦਿਨਾਂ 'ਚ ਹੀ ਠੀਕ ਹੋ ਜਾਂਦਾ ਹੈ।ਰੋਜ਼ਾਨਾ ਇਕ ਗਿਲਾਸ ਲੱਸੀ ਪੀਣ ਨਾਲ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ। ਜਿਵੇਂ ਚਮੜੀ ਦੇ ਰੋਗ, ਬਵਾਸੀਰ, ਢਿੱਡ ਦੀ ਸਮੱਸਿਆ, ਪਿਸ਼ਾਬ ਸਬੰਧੀ ਸਮੱਸਿਆ, ਪਿਆਸ ਲੱਗਣਾ, ਗਰਮੀਆਂ ਵਿੱਚ ਲੂ ਲੱਗਣਾ। ਇਹ ਸਭ ਸਮੱਸਿਆਵਾਂ ਲੱਸੀ ਪੀਣ ਨਾਲ ਠੀਕ ਹੋ ਜਾਂਦੀਆਂ ਹਨ।


Aarti dhillon

Content Editor

Related News