ਜੇਕਰ ਤੁਸੀਂ ਵੀ ਹੋ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾਓ ਨਿਜ਼ਾਤ

06/03/2021 6:42:35 PM

ਨਵੀਂ ਦਿੱਲੀ- ਹਰ ਇਕ ਵਿਅਕਤੀ ਅੱਜਕਲ ਕਬਜ਼ ਤੋਂ ਬਹੁਤ ਪਰੇਸ਼ਾਨ ਹੈ ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਕਈ ਵਾਰ ਕਬਜ਼ ਤੋਂ ਛੁਟਕਾਰਾ ਨਹੀਂ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਘਰੇਲੂ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਕਬਜ਼ ਦੇ ਨਾਲ-ਨਾਲ ਢਿੱਡ ਸਬੰਧੀ ਕਈ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ। 
ਰੋਜ਼ਾਨਾ ਸੇਵਰੇ ਪੀਓ ਗੁਨਗੁਣਾ ਪਾਣੀ
ਸਭ ਤੋਂ ਪਹਿਲਾਂ ਤਾਂ ਰੋਜ਼ਾਨਾ ਸਵੇਰੇ ਦਾਤਣ ਬਰੱਸ਼ ਕਰਕੇ 2 ਗਿਲਾਸ ਗੁਨਗੁਨਾ ਪਾਣੀ ਪੀਓ। ਇਸ ਤੋਂ ਇਲਾਵਾ ਹਰ ਰੋਜ਼ ਰਾਤ ਨੂੰ ਸੌਣ ਤੋਂ 1 ਘੰਟਾ ਪਹਿਲਾਂ ਦੋ ਗਿਲਾਸ ਪਾਣੀ ਪੀਓ। ਸ਼ੁੱਧ ਘਿਉ ਦੀ ਵਰਤੋਂ ਕਰੋ ਕਿਉਂਕਿ ਇਹ ਤੁਹਾਡੀਆਂ ਅੰਤੜੀਆਂ ਦੀ ਚਿਕਨਾਹਟ ਲਈ ਬੇਹਦ ਜ਼ਰੂਰੀ ਹੈ ਅਤੇ ਰਿਫਾਇੰਡ ਤੇਲ ਤੋਂ ਬਚੋ। ਮਿਰਚ ਮਸਾਲੇ ਵਾਲੀਆਂ ਚੀਜਾਂ ਜਿਵੇਂ-ਮੈਦਾ ਅਤੇ ਮੈਦੇ ਤੋਂ ਬਣੀਆਂ ਚੀਜ਼ਾਂ, ਆਲੂ, ਮਟਰ ,ਫਾਸਟ-ਫੂਡ ,ਭਾਰੀ ਭੋਜਨ, ਜੰਕ-ਫੂਡ ਦੀ ਵਰਤੋਂ ਕਦੇ ਵੀ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡਾ ਪਾਚਨ-ਤੰਤਰ ਸੁਧਰੇਗਾ ਅਤੇ ਕਬਜ਼ ਦੇ ਨਾਲ ਢਿੱਡ ਦੇ ਕਈ ਰੋਗਾਂ ਤੋਂ ਹਮੇਸ਼ਾਂ ਲਈ ਛੁਟਕਾਰਾ ਮਿਲੇਗਾ। 

PunjabKesari
ਅਰੰਡੀ ਦੇ ਤੇਲ 'ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਬਣਾਓ ਮਿਸ਼ਰਣ 
1) ਅਰੰਡੀ ਦਾ ਤੇਲ ਲੋੜ ਮੁਤਾਬਕ 
2) ਹਰੜ-250 ਗ੍ਰਾਮ। ਇਥੇ ਦੱਸ ਦੇਈਏ ਕਿ ਹਰੜ ਇਕ ਆਯੁਰਵੈਦਿਕ ਦਵਾਈ ਹੈ। ਇਹ ਤ੍ਰਿਫਲਾ 'ਚ ਪਾਏ ਜਾਣ ਵਾਲੇ ਤਿੰਨ ਫਲਾਂ 'ਚੋਂ ਇਕ ਹੈ। ਹਰੜ ਖਾਣ ਨਾਲ ਸਰੀਰ ਦੇ ਕਈ ਅੰਗਾਂ ਦੀ ਬਲੋਕੇਜ (ਰੁਕਾਵਟ) ਦੂਰ ਹੁੰਦੀ ਹੈ ਅਤੇ ਢਿੱਡ ਦੀ ਸਫਾਈ ਕਰਕੇ ਇਹ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਇਹ ਦਵਾਈ ਭਾਰਤ ਦੇ ਤਿੰਨ ਖੇਤਰਾਂ- ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ ਅਤੇ ਅਸਮ 'ਚ ਪਾਈ ਜਾਂਦੀ ਹੈ। ਇਨ੍ਹਾਂ ਖੇਤਰਾਂ 'ਚ ਹਰੜ ਦੀ ਖੇਤੀ ਕੀਤੀ ਜਾਂਦੀ ਹੈ। ਆਯੁਰਵੈਦਿਕ ਡਾਕਟਰ ਅਤੇ ਹਾਫੀਕੰਸ ਇੰਸਟੀਚਿਊਟ ਫੋਰ ਟਰੇਨਿੰਗ, ਰਿਸਰਚ ਐਂਡ ਪ੍ਰੈਕਟਿਸ ਮੁੰਬਈ ਦੇ ਵਿਜੀਟਿੰਗ ਵਿਗਿਆਨੀ ਡਾਕਟਰ ਐੱਚ. ਐੱਸ. ਪਾਲੇਪ ਕਹਿੰਦੇ ਹਨ ਕਿ ਆਯੁਰਵੈਦ 'ਚ ਹਰੜ ਦੀ ਵਰਤੋਂ ਇਸ ਦੇ ਐਂਟੀ-ਇਨਫਲੇਮੇਟਰੀ, ਐਨਲਜੇਸਿਕ ਅਤੇ ਐਂਟੀ ਬਾਇਓਟਿਕ ਤੱਤਾਂ ਕਾਰਨ ਕੀਤੀ ਜਾਂਦੀ ਹੈ। ਹਰੜ ਨੂੰ ਆਮਲਾ ਕੈਂਡੀ ਨਾਲ ਵੀ ਖਾਧਾ ਜਾ ਸਕਦਾ ਹੈ।
3) ਅਜਵੈਣ ਦਾ ਚੂਰਨ- 20 ਗ੍ਰਾਮ
4) ਮੇਥੀ-ਦਾਣੇ ਦਾ ਚੂਰਨ- 20 ਗ੍ਰਾਮ
5) ਸੁੰਡ ਦਾ ਚੂਰਨ- 20 ਗ੍ਰਾਮ 

PunjabKesari
ਜਾਣੋ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਹਰੜ ਨੂੰ ਅਰੰਡੀ ਦੇ ਤੇਲ 'ਚ ਭੁੰਨ ਲਓ। ਇਸ ਤੋਂ ਬਾਅਦ ਭੁੰਨੀ ਹੋਈ ਹਰੜ ਦਾ ਚੂਰਨ ਬਣਾ ਕੇ ਇਸ 'ਚ 20 ਗ੍ਰਾਮ ਅਜਵੈਣ ਦਾ ਚੂਰਨ, 20 ਗ੍ਰਾਮ ਮੇਥੀ-ਦਾਣੇ ਦਾ ਚੂਰਨ ਅਤੇ 20 ਗ੍ਰਾਮ ਸੁੰਡ ਦਾ ਚੂਰਨ ਪਾ ਕੇ ਮਿਕਸ ਕਰਕੇ ਕਿਸੇ ਕੱਚ ਦੇ ਭਾਂਡੇ 'ਚ ਰੱਖ ਲਓ। 
ਇੰਝ ਕਰੋ ਵਰਤੋਂ
ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਸ਼ਰਣ ਦਾ 1 ਚਮਚਾ ਗੁਨਗੁਨੇ ਪਾਣੀ ਨਾਲ ਵਰਤੋਂ ਕਰਨ ਨਾਲ ਤੁਹਾਨੂੰ 2-3 ਦਿਨਾਂ 'ਚ ਹੀ ਨਤੀਜਾ ਦਿੱਸਣਾ ਸ਼ੁਰੂ ਹੋ ਜਾਵੇਗਾ। ਜੇਕਰ ਤੁਸੀਂ 3-4 ਮਹੀਨਿਆਂ ਤੱਕ ਇਸ ਦੀ ਵਰਤੋਂ ਕਰੋਗੇ ਤਾਂ ਤੁਹਾਡੀ ਪਾਚਣ-ਤੰਤਰ ਬਿਲਕੁਲ ਸੁਧਰ ਜਾਵੇਗੀ ਅਤੇ ਤੁਹਾਡੀਆਂ ਅੰਤੜੀਆਂ 'ਚ ਜੰਮਿਆ ਹੋਇਆ ਮਲ ਪੂਰੀ ਤਰਾਂ ਸਾਫ ਹੋ ਕੇ ਤੁਹਾਨੂੰ ਕਈ ਰੋਗਾਂ ਤੋਂ ਬਚਾਏਗਾ।


Aarti dhillon

Content Editor

Related News