ਮੋਟਾਪੇ ਨੂੰ ਕੰਟਰੋਲ ਅਤੇ ਬਲੱਡ ਸ਼ੂਗਰ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ ਕੌਫ਼ੀ, ਜਾਣੋ ਹੋਰ ਵੀ ਫ਼ਾਇਦੇ

Wednesday, Oct 05, 2022 - 06:13 PM (IST)

ਮੋਟਾਪੇ ਨੂੰ ਕੰਟਰੋਲ ਅਤੇ ਬਲੱਡ ਸ਼ੂਗਰ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ ਕੌਫ਼ੀ, ਜਾਣੋ ਹੋਰ ਵੀ ਫ਼ਾਇਦੇ

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਕੌਫ਼ੀ ਦਾ ਸੇਵਨ ਕਰਨਾ ਬਹੁਤ ਚੰਗਾ ਲੱਗਦਾ ਹੈ। ਕਈ ਲੋਕ ਸਵੇਰ ਦੀ ਸ਼ੁਰੂਆਤ ਇਕ ਕੱਪ ਕੌਫ਼ੀ ਪੀਣ ਨਾਲ ਕਰਦੇ ਹਨ। ਕੌਫ਼ੀ ਸਾਡੇ ਸਰੀਰ ਲਈ ਫ਼ਾਇਦੇਮੰਦ ਹੈ, ਕਿਉਂਕਿ ਇਹ ਸਰੀਰ ਨੂੰ ਉਰਜਾ ਦੇਣ ਦਾ ਕੰਮ ਕਰਦੀ ਹੈ ਅਤੇ ਸਾਨੂੰ ਤਣਾਅ ਤੋਂ ਦੂਰ ਰੱਖਦੀ ਹੈ। ਇਸੇ ਲਈ ਤਣਾਅ ਤੋਂ ਪਰੇਸ਼ਾਨ ਲੋਕ ਇਸ ਦੀ ਵੱਧ ਵਰਤੋਂ ਕਰਦੇ ਹਨ। ਦਿਨ ’ਚ ਇਕ ਵਾਰ ਕੌਫ਼ੀ ਦਾ ਸੇਵਨ ਕਰਨਾ ਜ਼ਰੂਰੀ ਹੁੰਦਾ ਹੈ। ਕੌਫ਼ੀ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....

1. ਲਿਵਰ ਨੂੰ ਰੱਖਦੀ ਹੈ ਫਿੱਟ 
ਕੌਫ਼ੀ ਲਿਵਰ ਨੂੰ ਫਿੱਟ ਰੱਖਦੀ ਹੈ। ਹੈਲਥ ਐਕਸਪਰਟ ਦਾ ਕਹਿਣਾ ਹੈ ਕਿ 2 ਤੋਂ 3 ਕੱਪ ਕੌਫ਼ੀ ਬਿਨਾਂ ਦੁੱਧ ਜਾਂ ਚੀਨੀ ਮਿਲਾਏ ਪੀਣ ਨਾਲ ਲੀਵਰ ਨਾਲ ਜੁੜੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਕੌਫ਼ੀ ਪੀਣ ਨਾਲ ਲਿਵਰ ਦਾ ਕੈਂਸਰ ਹੋਣ ਦਾ ਖਦਸ਼ਾ ਘੱਟਦਾ ਹੈ। ਜੇਕਰ ਕਿਸੇ ਨੂੰ ਪਹਿਲਾਂ ਤੋਂ ਲੀਵਰ ਨਾਲ ਸੰਬੰਧਿਤ ਕੋਈ ਬੀਮਾਰੀ ਹੈ ਤਾਂ ਉਸ ਲਈ ਬਲੈਕ ਕੌਫ਼ੀ ਬੇਹੱਦ ਲਾਭਦਾਇਕ ਹੈ।

2. ਮੋਟਾਪੇ ਨੂੰ ਕੰਟਰੋਲ
ਕੌਫ਼ੀ 'ਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਮੋਟਾਪੇ ਨੂੰ ਕੰਟਰੋਲ ਕਰਨ ਦਾ ਕੰਮ ਕਰਦੀਆਂ ਹਨ।

3. ਦਿਲ ਦੇ ਮਰੀਜ਼ਾਂ ਲਈ ਲਾਭਦਾਇਕ
ਕੌਫ਼ੀ ਦਾ ਸੇਵਨ ਦਿਲ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ। ਕੌਫ਼ੀ ਹਾਰਟ ਸਟ੍ਰੋਕ ਦੇ ਖ਼ਤਰੇ ਨੂੰ ਘੱਟ ਕਰਦੀ ਹੈ, ਜਿਸ ਕਰਕੇ ਦਿਲ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। 

4. ਬਲੱਡ ਸ਼ੂਗਰ ਨੂੰ ਘੱਟ ਕਰਦੀ ਹੈ
ਸ਼ੂਗਰ ਅੱਜ ਦੇ ਦਿਨਾਂ 'ਚ ਇਕ ਆਮ ਸਮੱਸਿਆ ਹੋ ਗਈ ਹੈ। ਕੌਫ਼ੀ 'ਚ ਪਾਇਆ ਜਾਣ ਵਾਲਾ ਕੈਫੀਨ ਬਲੱਡ ਸ਼ੂਗਰ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਇਸੇ ਲਈ ਸ਼ੂਗਰ ਦੇ ਮਰੀਜ਼ ਇਸ ਦਾ ਸੇਵਨ ਜ਼ਰੂਰ ਕਰਨ।

5. ਐਲਰਜੀ ਅਤੇ ਕਾਲੇ ਧੱਬੇ
ਕੈਫੀਨ ਅੱਖਾਂ ਦੀ ਐਲਰਜੀ ਅਤੇ ਕਾਲੇ ਧੱਬੇ ਨੂੰ ਵੀ ਦੂਰ ਕਰਨ ਦਾ ਕੰਮ ਕਰਦੀ ਹੈ। ਇਸ ਲਈ ਕੌਫ਼ੀ ਪੀਣ ਨਾਲ ਚਮੜੀ ਵਧੀਆ ਹੋ ਜਾਂਦੀ ਹੈ। 

6. ਚਮੜੀ 'ਚ ਨਿਖ਼ਾਰ
ਕੌਫ਼ੀ ਪੀਣ ਨਾਲ ਹੀ ਨਹੀਂ ਸਗੋਂ ਕੌਫ਼ੀ ਦਾ ਫੇਸਪੈਕ ਲਗਾਉਣ ਨਾਲ ਵੀ ਚਮੜੀ 'ਚ ਨਿਖ਼ਾਰ ਆਉਂਦਾ ਹੈ।


author

rajwinder kaur

Content Editor

Related News