ਜਾਣੋ ਕਿਉਂ ਹੁੰਦੀ ਹੈ ਬੱਚਿਆਂ ਦੀ ''ਯਾਦਦਾਸ਼ਤ ਕਮਜ਼ੋਰ'', ਤੇਜ਼ ਕਰਨ ਲਈ ਖਵਾਓ ਸੇਬ ਸਣੇ ਇਹ ਚੀਜ਼ਾਂ

Friday, Feb 23, 2024 - 05:37 PM (IST)

ਨਵੀਂ ਦਿੱਲੀ- ਉਮਰ ਵਧਣ ਦੇ ਨਾਲ ਹੀ ਲੋਕਾਂ 'ਚ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਦੀ ਯਾਦ ਰੱਖਣ ਦੀ ਤਾਕਤ ਘੱਟ ਹੋਣ ਲੱਗਦੀ ਹੈ। ਅੱਜ ਕੱਲ੍ਹ ਦੇ ਬੱਚਿਆਂ 'ਚ ਵੀ ਇਹ ਸਮੱਸਿਆ ਬਹੁਤ ਆਮ ਹੋ ਗਈ ਹੈ। ਛੋਟੀਆਂ-ਛੋਟੀਆਂ ਗੱਲਾਂ ਵੀ ਉਹ ਭੁੱਲਣ ਲੱਗਦੇ ਹਨ। ਸਕੂਲ ਦਾ ਦਿੱਤਾ ਹੋਇਆ ਕੰਮ ਉਨ੍ਹਾਂ ਨੂੰ ਯਾਦ ਨਹੀ ਰਹਿੰਦਾ। ਅਜਿਹੀਆਂ ਪਰੇਸ਼ਾਨੀਆਂ ਨੌਜਵਾਨਾਂ 'ਚ ਵੀ ਹਨ ਭਾਵ ਕਿਸੇ ਵੀ ਉਮਰ ਦੇ ਲੋਕ ਅਜਿਹੇ ਨਹੀਂ ਹਨ ਜੋ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰ ਰਹੇ ਹੋਣ ਪਰ ਕੀ ਕਦੇ ਤੁਹਾਡਾ ਧਿਆਨ ਇਸ ਗੱਲ 'ਤੇ ਗਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ। ਇਸ ਖ਼ਬਰ 'ਚ ਅੱਜ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ। 

PunjabKesari
ਯਾਦਦਾਸ਼ਤ ਕਿਉਂ ਹੋ ਰਹੀ ਹੈ ਕਮਜ਼ੋਰ?
ਸਰੀਰ 'ਚ ਪੋਸ਼ਣ ਦੀ ਘਾਟ ਨੂੰ ਇਸ ਦਾ ਮੁੱਖ ਕਾਰਨ ਮੰਨਿਆ ਗਿਆ ਹੈ। ਕਦੇ-ਕਦੇ ਸਿਰ 'ਚ ਸੱਟ ਲੱਗਣ ਨਾਲ ਵੀ ਚੀਜ਼ਾਂ ਯਾਦ ਰੱਖਣ ਦੀ ਸਮੱਸਿਆ ਆਉਂਦੀ ਹੈ। ਅਜਿਹੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨਾ ਸਹੀ ਨਹੀਂ ਹੈ। ਇਸ ਦੇ ਲੱਛਣ ਪਕੜ 'ਚ ਆਉਣ ਤੋਂ ਬਾਅਦ ਤੁਰੰਤ ਇਸ ਤੋਂ ਬਾਹਰ ਆਉਣ ਦੀ ਦਿਸ਼ਾ 'ਚ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ। ਅਸੀਂ ਤੁਹਾਨੂੰ ਇਸ ਆਰਟੀਕਲ 'ਚ ਬੱਚਿਆਂ ਦੀ ਯਾਦਸ਼ਕਤੀ ਤੇਜ਼ ਕਰਨ ਲਈ ਕੁਝ ਖੁਰਾਕ ਦੱਸਣ ਜਾ ਰਹੇ ਹਨ। 
1. ਆਂਡੇ ਖਵਾਓ
ਆਂਡਿਆਂ 'ਚ ਵਿਟਾਮਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਦਾ ਸੇਵਨ ਕਰਨ ਨਾਲ ਦਿਮਾਗ 'ਚ ਸੈੱਲਾਂ ਦਾ ਵਿਕਾਸ ਹੁੰਦਾ ਹੈ। ਦਿਮਾਗ 'ਚ ਜਿੰਨੇ ਜ਼ਿਆਦਾ ਸੈੱਲ ਹੋਣਗੇ, ਉਨ੍ਹਾਂ ਦੀ ਯਾਦਦਾਸ਼ਤ ਵੀ ਉਨ੍ਹੀਂ ਹੀ ਤੇਜ਼ ਹੋਵੇਗੀ। ਇਸ ਤੋਂ ਇਲਾਵਾ ਇਸ ਵਿਚ ਪ੍ਰੋਟੀਨ ਦੀ ਮਾਤਰਾ ਵੀ ਜ਼ਰੂਰਤ ਮੁਤਾਬਕ ਹੁੰਦੀ ਹੈ, ਜਿਸ ਦੇ ਨਾਲ ਬੱਚਾ ਸਰੀਰਕ ਰੂਪ ਤੋਂ ਫਿੱਟ ਰਹਿੰਦਾ ਹੈ।

PunjabKesari
2. ਦਹੀਂ ਦਾ ਸੇਵਨ
ਫੁਲ ਫੈਟ ਦਹੀਂ ਬਰੇਨ ਸੈੱਲਸ ਨੂੰ ਲਚਕੀਲਾ ਬਣਾਉਣ ਵਿਚ ਮਦਦ ਕਰਦਾ ਹੈ, ਜਿਸ ਦੇ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ। ਇਸ ਨਾਲ ਦਿਮਾਗ ਤੁਰੰਤ ਕਿਸੇ ਵੀ ਪ੍ਰਤੀਕਿਰਿਆ ਨੂੰ ਕਰਨ ਦੀ ਸਮਰੱਥਾ ਵਧਾਉਂਦਾ ਹੈ। ਇਸ ਲਈ ਆਪਣੇ ਬੱਚੇ ਨੂੰ ਰੋਜ਼ਾਨਾ ਦਿਨ 'ਚ ਦਹੀਂ ਦਾ ਸੇਵਨ ਕਰਨ ਨੂੰ ਬੋਲੋ।
3. ਸ‍ਟ੍ਰਾਬੇਰੀ ਅਤੇ ਬ‍ਲੂਬੇਰੀ
ਸ‍ਟ੍ਰਾਬੇਰੀ ਅਤੇ ਬ‍ਲੂਬੇਰੀ ਵਰਗੇ ਫ਼ਲਾਂ 'ਚ ਐਂਟੀ-ਆਕ‍ਸੀਡੈਂਟ ਹੁੰਦੇ ਹਨ, ਜੋ ਦਿਮਾਗ ਤੇਜ਼ ਕਰਨ 'ਚ ਮਦਦ ਕਰਦੇ ਹਨ। ਆਪਣੇ ਬੱਚਿਆਂ ਨੂੰ ਬਾਕੀ ਫ਼ਲਾਂ ਦੀ ਜਗ੍ਹਾ ਇਨ੍ਹਾਂ ਦੋ ਫਲਾਂ ਦਾ ਸੇਵਨ ਕਰਵਾਓ, ਉਨ੍ਹਾਂ ਦਾ ਦਿਮਾਗੀ ਵਿਕਾਸ ਤੇਜ਼ੀ ਨਾਲ ਹੋਵੇਗਾ।
4. ਸੇਬ ਦਾ ਸੇਵਨ
ਸੇਬ ਵਿਚ ਐਂਟੀ-ਆਕ‍ਸੀਡੈਂਟ ਹੁੰਦੇ ਹੈ ਜੋ ਭੁੱਲਣ ਦੀ ਬੀਮਾਰੀ ਤੋਂ ਹਮੇਸ਼ਾ ਬਚਾਏ ਰੱਖਦੇ ਹਨ। ਸੇਬ ਬੱਚਿਆਂ ਅਤੇ ਵੱਡਿਆਂ ਦੋਵਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਲਈ ਖੁਦ ਅਤੇ ਬੱਚਿਆਂ ਨੂੰ ਵੀ ਰੋਜ਼ਾਨਾ ਸਵੇਰੇ ਖਾਲੀ ਢਿੱਡ ਸੇਬ ਦਾ ਸੇਵਨ ਕਰਵਾਓ।

PunjabKesari
5. ਡਰਾਈ ਫਰੂਟਸ ਖਿਲਾਓ
ਬੱਚਿਆਂ ਨੂੰ ਮੇਵੇ ਖਾਣ ਦੀ ਆਦਤ ਜ਼ਰੂਰ ਪਾਓ। ਤੁਸੀਂ ਚਾਹੋ ਤਾਂ ਬੱਚਿਆਂ ਨੂੰ ਦੁੱਧ 'ਚ ਡਰਾਈ ਫਰੂਟਸ ਪਾ ਕੇ ਦੇ ਸਕਦੇ ਹੋ। ਇਸ ਨਾਲ ਬੱਚਿਆਂ ਦਾ ਸਰੀਰਕ ਅਤੇ ਦਿਮਾਗੀ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਰਾਤ ਦੇ ਸਮੇਂ ਬਾਦਾਮ ਭਿਉਂ ਕੇ ਅਤੇ ਸਵੇਰੇ ਉਨ੍ਹਾਂ ਦਾ ਸੇਵਨ ਕਰਨ ਨਾਲ ਵੀ ਫਾਇਦਾ ਹੁੰਦਾ ਹੈ।


sunita

Content Editor

Related News