ਦਿਲ ਤੇ ਸ਼ੂਗਰ ਦੇ ਰੋਗੀਆਂ ਲਈ ਵਰਦਾਨ ਹੈ ‘ਅਰਬੀ’,ਖਾਣ ਨਾਲ ਇਨ੍ਹਾਂ ਬੀਮਾਰੀਆਂ ਤੋਂ ਵੀ ਮਿਲੇਗੀ ਨਿਜ਼ਾਤ

Wednesday, Mar 17, 2021 - 05:23 PM (IST)

ਦਿਲ ਤੇ ਸ਼ੂਗਰ ਦੇ ਰੋਗੀਆਂ ਲਈ ਵਰਦਾਨ ਹੈ ‘ਅਰਬੀ’,ਖਾਣ ਨਾਲ ਇਨ੍ਹਾਂ ਬੀਮਾਰੀਆਂ ਤੋਂ ਵੀ ਮਿਲੇਗੀ ਨਿਜ਼ਾਤ

ਜਲੰਧਰ (ਬਿਊਰੋ) - ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਅਰਬੀ ਨੂੰ ਵੱਖ-ਵੱਖ ਨਾਂ ਨਾਲ ਜਾਣਿਆ ਜਾਂਦਾ ਹੈ। ਲੋਕ ਇਸ ਨੂੰ ਬੜੇ ਸੁਆਦ ਨਾਲ ਖਾਂਦੇ ਹਨ। ਕੁੱਝ ਲੋਕ ਇਸ ਦੇ ਪੱਤਿਆਂ ਦੇ ਪਕੌੜੇ ਬਣਾ ਕੇ ਵੀ ਖਾਣਾ ਪਸੰਦ ਕਰਦੇ ਹਨ ਅਤੇ ਕੁਝ ਇਸ ਦੀ ਸਬਜ਼ੀ। ਅਰਬੀ ਖਾਣ ਨਾਲ ਸਰੀਰ ਨੂੰ ਹੈਰਾਨ ਕਰਨ ਵਾਲੇ ਫ਼ਾਇਦੇ ਹੁੰਦੇ ਹਨ। ਇਹ ਫ਼ਾਈਬਰ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ-ਏ, ਵਿਟਾਮਿਨ-ਸੀ, ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਭਰਪੂਰ ਮਾਤਰਾ ’ਚ ਐਂਟੀ-ਆਕਸੀਡੈਂਟਜ਼ ਮੌਜੂਦ ਹੁੰਦੇ ਹਨ। ਅਰਬੀ ਵਿਚ ਸੋਡੀਅਮ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਇਸ ਤੋਂ ਇਲਾਵਾ ਇਹ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੇ ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ

ਬਲੱਡ ਪ੍ਰੈਸ਼ਰ
ਅਰਬੀ ‘ਚ ਸੋਡੀਅਮ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਇਸ ਤੋਂ ਇਲਾਵਾ ਇਹ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੇ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਕਾਬੂ ‘ਚ ਰਹਿੰਦਾ ਹੈ। 

ਕੈਂਸਰ ਤੋਂ ਬਚਾਅ
ਅਰਬੀ ‘ਚ ਵਿਟਾਮਿਨ-ਏ, ਵਿਟਾਮਿਨ-ਸੀ ਅਤੇ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਕੈਂਸਰ ਕੋਸ਼ਕਾਵਾਂ ਨੂੰ ਵਿਕਸਿਤ ਹੋਣ ਤੋਂ ਰੋਕਦੇ ਹਨ।

PunjabKesari

ਸ਼ੂਗਰ ਰੋਗੀਆਂ ਲਈ ਫ਼ਾਇਦੇਮੰਦ
ਅਰਬੀ ‘ਚ ਭਰਪੂਰ ਮਾਤਰਾ ‘ਚ ਫਾਈਬਰ ਮੌਜੂਦ ਹੁੰਦਾ ਹੈ। ਅਰਬੀ ਖਾਣ ਨਾਲ ਇੰਸੁਲਿਨ ਅਤੇ ਗਲੂਕੋਜ਼ ਦੀ ਮਾਤਰਾ ਦਾ ਸੰਤੁਲਨ ਬਣਿਆ ਰਹਿੰਦਾ ਹੈ।

ਭਾਰ ਘੱਟ ਕਰਨ ‘ਚ ਸਹਾਈ
ਅਰਬੀ ਭੁੱਖ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ। ਨਾਲ ਹੀ ਇਸ ‘ਚ ਮੌਜੂਦ ਫਾਈਬਰ ਮੈਟਾਬੌਲੀਜ਼ਮ ਨੂੰ ਸਕ੍ਰਿਅ ਬਣਾਉਂਦੇ ਹਨ, ਜਿਸ ਨਾਲ ਭਾਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।

ਪਾਚਨ ਕਿਰਿਆ ਬਿਹਤਰ
ਅਰਬੀ ‘ਚ ਭਰਪੂਰ ਮਾਤਰਾ ‘ਚ ਫਾਈਬਰ ਮੌਜੂਦ ਹੁੰਦੇ ਹਨ, ਜਿਸ ਨਾਲ ਪਾਚਨ ਕਿਰਿਆ ਬਿਹਤਰ ਬਣੀ ਰਹਿੰਦੀ ਹੈ।

PunjabKesari

ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਾਅ
ਜੇਕਰ ਤੁਸੀਂ ਦਿਲ ਨਾਲ ਸਬੰਧਿਤ ਬੀਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਅਰਬੀ ਦਾ ਸੇਵਨ ਕਰਨਾ ਚਾਹੀਦਾ ਹੈ। ਤੁਹਾਡੇ ਲਈ ਅਰਬੀ ਦੀ ਸਬਜ਼ੀ ਬਹੁਤ ਫ਼ਾਇਦੇਮੰਦ ਹੋਵੇਗੀ। 

ਤਣਾਅ ਨੂੰ ਦੂਰ ਰੱਖਣ ‘ਚ ਮਦਦਗਾਰ
ਅਰਬੀ ’ਚ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਤਣਾਅ ਤੋਂ ਦੂਰ ਰੱਖਣ ‘ਚ ਮਦਦਗਾਰ ਹਨ।

PunjabKesari


author

rajwinder kaur

Content Editor

Related News