ਲਾਹੌਲ-ਸਪੀਤੀ ਜ਼ਿਲ੍ਹੇ ਵੱਲ ਜਾਣ ਵਾਲੇ ਸੈਲਾਨੀਆਂ ਨੂੰ ਹੁਣ ਦੇਣਾ ਪਵੇਗਾ ਟੈਕਸ

Friday, Sep 10, 2021 - 05:50 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਲਾਹੌਲ-ਸਪੀਤੀ ਜ਼ਿਲ੍ਹੇ ’ਚ ਪ੍ਰਵੇਸ਼ ਕਰਨ ਲਈ ਸੈਲਾਨੀਆਂ ਨੂੰ ਹੁਣ ਟੈਕਸ ਦੇਣਾ ਹੋਵੇਗਾ। ਲਾਹੌਲ ਦੇ ਪ੍ਰਵੇਸ਼ ਦੁਆਰ ’ਤੇ ਸਥਿਤ ਅਟਲ ਸੁਰੰਗ ਦੇ ਨਾਰਥ ਪੋਰਟਲ ਨੇੜੇ ਵਿਸ਼ੇਸ਼ ਖੇਤਰ ਵਿਕਾਸ ਅਥਾਰਟੀ (ਸਾਡਾ) ਦੇ ਅਧੀਨ ਬੈਰੀਅਰ ਲਗਾਇਆ ਹੈ। ਇਸ ਦੇ ਅਧੀਨ ਇਕੱਠੀ ਕੀਤੀ ਜਾਣ ਵਾਲੀ ਰਾਸ਼ੀ ਸਥਾਨਕ ਖੇਤਰ ਦੇ ਵਿਕਾਸ ਅਤੇ ਸਹੂਲਤਾਂ ’ਤੇ ਖਰਚ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਅਟਲ ਸੁਰੰਗ ਰੋਹਤਾਂਗ ਦੇ ਬਣਨ ਤੋਂ ਬਾਅਦ ਲਾਹੌਰ-ਸਪੀਤੀ ’ਚ ਸੈਲਾਨੀਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ।

ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਪ੍ਰਾਪਤ ਹੋਣ, ਇਸ ਲਈਪ੍ਰਸ਼ਾਸਨ ਨੇ ਨਾਰਥ ਪੋਰਟਲ ਦੇ ਨੇੜੇ ਸਾਡਾ ਦਾ ਬੈਰੀਅਰ ਸਥਾਪਤ ਕੀਤਾ ਹੈ। ਬੈਰੀਅਰ ’ਤੇ ਟੈਕਸ ਲੈਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਮਨਾਲੀ ਤੋਂ ਸਾਊਥ ਪੋਰਟਲ ਹੁੰਦੇ ਹੋਏ ਲਾਹੌਲ ’ਚ ਪ੍ਰਵੇਸ਼ ਕਰਨ ਵਾਲੇ 2 ਪਹੀਆ ਵਾਹਨਾਂ ਤੋਂ 50 ਰੁਪਏ ਟੈਕਸ ਲਿਆ ਜਾਵੇਗਾ। ਕਾਰ ਤੋਂ 200 ਰੁਪਏ, ਐੱਸ.ਯੂ.ਵੀ. ਅਤੇ ਐੱਮ.ਯੂ.ਵੀ. ਵਾਹਨ ਤੋਂ 300 ਅਤੇ ਬੱਸ ਤੇ ਟਰੱਕ ਤੋਂ 500 ਰੁਪਏ ਵਸੂਲੇ ਜਾਣਗੇ। ਐੱਸ.ਡੀ.ਐੱਮ. ਕੇਲਾਂਗ ਪ੍ਰਿਯਾ ਨਾਗਟਾ ਨੇ ਦੱਸਿਆ ਕਿ ਨਾਰਥ ਪੋਰਟਲ ਨੇੜੇ ਵਿਸ਼ੇਸ਼ ਖੇਤਰ ਵਿਕਾਸ ਅਥਾਰਟੀ ਸਾਡਾ ਦੇ ਅਧੀਨ ਬੈਰੀਅਰ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਕੱਠੀ ਹੋਣ ਵਾਲੀ ਰਾਸ਼ੀ ਸਥਾਨਕ ਵਿਕਾਸ ’ਤੇ ਖਰਚ ਕੀਤੀ ਜਾਵੇਗੀ।


DIsha

Content Editor

Related News