ਬਰਫਬਾਰੀ ਤੋਂ ਬਾਅਦ ਜਨਵਰੀ ਦੇ ਪਹਿਲੇ ਹਫਤੇ ''ਚ ਚੰਬਾ ''ਚ ਪੰਜ ਲੋਕਾਂ ਦੀ ਮੌਤ

01/17/2017 3:23:33 AM

ਸ਼ਿਮਲਾ (ਚੰਬਾ)— ਜਨਵਰੀ ਦੇ ਪਹਿਲੇ ਹਫਤੇ ''ਚ ਬਰਫਬਾਰੀ ਕਾਰਨ ਚੰਬਾ ਜ਼ਿਲੇ ''ਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਸੰਪਤੀ ਨੂੰ ਕੁਲ 11.53 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਚੰਬਾ ਡਿਪਟੀ ਕਮਿਸ਼ਨਰ ਸੁਦੇਸ਼ ਮੋਖਤਾ ਨੇ ਦੱਸਿਆ ਕਿ ਸੜਕਾਂ ਨੂੰ ਹੋਏ ਨੁਕਸਾਨ ਦੀ ਸਮੀਖਿਆ ਕਰੀਬ 9.46 ਕਰੋੜ ਰੁਪਏ ਹੈ ਜਦਕਿ ਹਿਮਾਚਲ ਪ੍ਰਦੇਸ਼ ਸੂਬਾ ਬਿਜਲੀ ਬੋਰਡ ਲਿਮਟਿਡ ਨੇ ਵੀ 1.10 ਕਰੋੜ ਰੁਪਏ ਦੇ ਨੁਕਸਾਨ ਦੀ ਜਾਣਕਾਰੀ ਦਿੱਤੀ ਹੈ। ਤਾਜਾ ਬਰਫਬਾਰੀ ਦੇ ਬਾਅਦ ਮੁੱਖ ਸਕੱਤਰ ਵੀਸੀ ਫਾਰਕਾ ਨੇ ਸੜਕ, ਬਿਜਲੀ ਅਤੇ ਪਾਣੀ ਦੀ ਸਪਲਾਈ ਦੀ ਬਹਾਲੀ ਦੀ ਤਰੱਕੀ ਦੀ ਸਮੀਖਿਆ ਕੀਤੀ।


Related News