ਸਾਵਧਾਨ! ਕਿਤੇ ਤੁਹਾਡੇ ਸੈਨੇਟਾਈਜ਼ਰ ''ਚ ਤਾਂ ਨਹੀਂ ਹੈ ‘ਜ਼ਹਿਰੀਲਾ ਪਦਾਰਥ’

09/06/2020 6:28:38 PM

ਜਲੰਧਰ : ਪਿਛਲੇ ਸਾਲ ਦਸੰਬਰ ਦੇ ਮਹੀਨੇ ਚੀਨ ਦੇ ਵੁਹਾਨ ਸ਼ਹਿਰ 'ਚੋਂ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਸ਼ੁਰੂ ਹੋਈ ਹੈ। ਇਸ ਰਹੱਸਮਈ ਵਾਇਰਸ ਨੇ ਦੇਸ਼ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਕੋਰੋਨਾ ਨੂੰ ਆਏ ਕਈ ਮਹੀਨੇ ਬੀਤ ਚੁੱਕੇ ਹਨ। ਦੁਨੀਆ ਭਰ ਦੇ ਵਿਗਿਆਨੀ ਅੱਜ ਵੀ ਤੇਜ਼ੀ ਨਾਲ ਫੈਲਣ ਵਾਲੀ ਇਸ ਖ਼ਤਰਨਾਕ ਬੀਮਾਰੀ ਦੀ ਵੈਕਸੀਨ ਅਤੇ ਇਸ ਦਾ ਇਲਾਜ ਲੱਭਣ 'ਚ ਦਿਨ-ਰਾਤ ਇਕ ਕਰ ਰਹੇ ਹਨ।

ਕੋਰੋਨਾ ਵਾਇਰਸ ਤੋਂ ਬਚਾਅ
ਇਸ ਬੀਮਾਰੀ ਦੀ ਨਾ ਤਾਂ ਵੈਕਸੀਨ ਹੈ ਤੇ ਨਾ ਹੀ ਇਲਾਜ। ਇਸ ਲਈ ਕੋਵਿਡ-19 ਕਈ ਮਾਮਲਿਆਂ 'ਚ ਜਾਨਲੇਵਾ ਸਾਬਿਤ ਹੋ ਰਿਹਾ ਹੈ। ਲੋਕਾਂ ਕੋਲ ਇਸ ਤੋਂ ਬਚਣ ਲਈ ਇਹਤਿਆਤ ਵਰਤਣ ਤੋਂ ਇਲਾਵਾ ਕੋਈ ਉਪਾਅ ਨਹੀਂ। WHO ਨੇ ਵੀ ਇਸ ਤੋਂ ਬਚਾਅ ਲਈ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜਿਸ ਅਨੁਸਾਰ ਦਿਨ ਵੇਲੇ ਕਈ ਵਾਰ ਹੱਥ ਧੋਣਾ, ਬਾਹਰ ਜਾਣ 'ਤੇ ਫੇਸ ਮਾਸਕ, ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰਨਾ, ਲੋਕਾਂ ਤੋਂ ਸਰੀਰਕ ਦੂਰੀ ਬਰਕਰਾਰ ਰੱਖਣਾ ਤੇ ਜਿੰਨਾ ਹੋ ਸਕੇ ਘਰ ਅੰਦਰ ਰਹਿਣਾ।

ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ

PunjabKesari

ਹੈਂਡ ਸੈਨੇਟਾਈਜ਼ਰ ਦੇ ਨਾਲ ਜਾਨਲੇਵਾ ਐਕਸਪੈਰੀਮੈਂਟ
ਬੀਤੇ ਦਿਨੀਂ ਆਈ ਇਕ ਰਿਪੋਰਟ ਅਨੁਸਾਰ ਅਮਰੀਕਾ ਤੇ ਮੈਕਸੀਕੋ 'ਚ ਹੈਂਡ ਸੈਨੇਟਾਈਜ਼ਰ ਨੂੰ ਪੀ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਤੇ ਇਕ ਇਨਸਾਨ ਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ। ਸਿਹਤ ਅਧਿਕਾਰੀਆਂ ਮੁਤਾਬਿਕ 3 ਲੋਕਾਂ ਦੀ ਮੌਤ ਜ਼ਹਿਰੀਲੇ ਮੀਥਾਨਾਲ ਦੀ ਵਜ੍ਹਾ ਨਾਲ ਹੋਈ ਸੀ। ਮੈਕਸੀਕੋ ਦੇ ਸਿਹਤ ਵਿਭਾਗ ਅਨੁਸਾਰ, ਤਿੰਨਾਂ ਲੋਕਾਂ ਨੇ ਹੈਂਡ ਸੈਨੇਟਾਈਜ਼ਰ ਪੀ ਲਿਆ ਸੀ, ਜਿਸ ਵਿਚ ਮੀਥਾਨਾਲ ਸ਼ਾਮਲ ਸੀ।

ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਲਈ ਖ਼ਾਸ ਖ਼ਬਰ

ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ

PunjabKesari

ਕੀ ਕਰਨਾ ਹੈ ਸਹੀ
ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਹੈਂਡ ਸੈਨੇਟਾਈਜ਼ਰ ਤੋਂ ਬਿਹਤਰ ਹੈ ਕਿ ਦਿਨ ਵਿਚ ਕਈ ਵਾਰ ਹੱਥਾਂ ਨੂੰ ਪਾਣੀ ਤੇ ਸਾਬਣ ਨਾਲ ਘੱਟੋ-ਘੱਟ 20 ਸੈਕੰਡ ਲਈ ਧੋਈਏ। ਇਸ ਤੋਂ ਇਲਾਵਾ ਹੈਂਡ ਸੈਨੇਟਾਈਜ਼ਰ ਖਰੀਦਣ ਵੇਲੇ ਉਸ ਦੀ ਐਕਸਪਾਇਰੀ ਡੇਟ ਤੇ ਉਸ ਵਿਚ ਮੌਜੂਦ ਅਲਕੋਹਲ ਦਾ ਪੱਧਰ (ਘੱਟੋ-ਘੱਟ 60 ਫ਼ੀਸਦੀ) ਜ਼ਰੂਰ ਚੈੱਕ ਕਰੋ।

ਕੀ ਤੁਸੀਂ ਐਲੂਮੀਨੀਅਮ ਦੇ ਭਾਂਡੇ ’ਚ ਖਾਣਾ ਪਕਾ ਰਹੇ ਹੋ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਜਾਣੋ ਆਖਰ ਕਦੋਂ ਰਿਲੀਜ਼ ਹੋਵੇਗੀ ‘ਭਾਰਤੀ ਵੀਡੀਓ ਗੇਮ FAU-G (ਵੀਡੀਓ)

PunjabKesari


rajwinder kaur

Content Editor

Related News