ਜੇਕਰ ਤੁਸੀਂ ਤੇ ਤੁਹਾਡੇ ਬੱਚੇ ਵੀ ਦੇਰ ਰਾਤ ਤੱਕ ਕਰਦੇ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Sunday, Jan 31, 2021 - 12:50 PM (IST)

ਜਲੰਧਰ (ਬਿਊਰੋ) - ਦਿਨ ਭਰ ਕੰਮ ਕਰਨ ਨਾਲ ਅੱਖਾਂ ਨੂੰ ਆਰਾਮ ਨਹੀਂ ਮਿਲਦਾ। ਉਸ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਰਾਤ ਨੂੰ ਸਾਉਣ ਤੋਂ ਪਹਿਲਾਂ ਮੋਬਾਇਲ ਫੋਨ ਦਾ ਇਸਤੇਮਾਲ ਜ਼ਰੂਰ ਕਰਦੇ ਹਨ। ਅਜਿਹਾ ਕਰਨ ਨਾਲ ਤੁਹਾਡੀਆਂ ਅੱਖਾਂ ਖੁਸ਼ਕ ਹੋ ਜਾਂਦੀਆਂ ਹਨ ਤੇ ਸੋਜ ਦੀ ਸ਼ਿਕਾਇਤ ਵੀ ਰਹਿੰਦੀ ਹੈ। ਜਦੋਂ ਤੋਂ ਇੰਟਰਨੈੱਟ ਅਤੇ ਮੋਬਾਇਲ ਫੋਨ ਆਏ ਹਨ, ਉਦੋਂ ਤੋਂ ਇਨ੍ਹਾਂ ਦੀ ਵਰਤੋਂ ਕਾਫੀ ਜ਼ਿਆਦਾ ਹੋਣ ਲੱਗੀ ਹੈ। ਲੋਕ ਆਪਣਾ ਜ਼ਿਆਦਾ ਸਮਾਂ ਸਮਾਰਟਫੋਨ ਨਾਲ ਬਤੀਤ ਕਰਦੇ ਹਨ ਚਾਹੇ ਉਹ ਕੰਮ ਦੀ ਵਜ੍ਹਾ ਨਾਲ ਹੋਵੇ ਜਾਂ ਟਾਇਮ ਪਾਸ ਕਰਨ ਨਾਲ। ਲੋੜ ਤੋਂ ਵੱਧ ਫੋਨ ਦੀ ਵਰਤੋਂ ਤੁਹਾਡੀ ਸਿਹਤ ਅਤੇ ਅੱਖਾਂ ‘ਤੇ ਬੁਰਾ ਅਸਰ ਪਾਉਂਦੀ ਹੈ। ਇਸੇ ਲਈ ਜੋ ਲੋਕ ਸੌਣ ਤੋਂ ਪਹਿਲਾਂ ਮੋਬਾਇਲ ਫੋਨ ਦੀ ਵਰਤੋਂ ਕਰਦੇ ਹਨ, ਨੂੰ ਅੱਜ ਅਸੀਂ ਉਸ ਤੋਂ ਹੋਣ ਵਾਲੇ ਨੁਕਸਾਨ ਦੇ ਬਾਰੇ ਦੱਸਣ ਜਾ ਰਹੇ ਹਾਂ... 

ਸਿਰ ਦਰਦ ਹੋਣ ਲੱਗਦਾ ਹੈ
ਸਮਾਰਟਫੋਨ ਦੀ ਬ੍ਰਾਇਟਨੈਸ ਤੋਂ ਅਤੇ ਲਗਾਤਾਰ ਫੋਨ ਦੇ ਇਸਤੇਮਾਲ ਨਾਲ ਸਾਡੀ ਅੱਖਾਂ ‘ਤੇ ਕਾਫ਼ੀ ਬੁਰਾ ਅਸਰ ਪੈਂਦਾ ਹੈ। ਫੋਨ ਤੋਂ ਨਿੱਕਲਣ ਵਾਲੀ ਰੌਸ਼ਨੀ ਸਿੱਧਾ ਰੈਟਿਨਾ ’ਤੇ ਅਸਰ ਕਰਦੀ ਹੈ, ਜਿਸ ਕਾਰਨ ਅੱਖਾਂ ਜਲਦੀ ਖ਼ਰਾਬ ਹੋਣ ਲੱਗਦੀਆਂ ਹਨ। ਏਨਾ ਹੀ ਨਹੀਂ ਹੌਲੀ-ਹੌਲੀ ਦੇਖਣ ਦੀ ਸਮਰੱਥਾ ਵੀ ਘੱਟ ਹੋਣ ਲੱਗਦੀ ਹੈ ਅਤੇ ਸਿਰ ਦਰਦ ਵਧਣ ਲੱਗਦਾ ਹੈ।

PunjabKesari

ਪੜ੍ਹੋ ਇਹ ਵੀ ਖ਼ਬਰ - Health Tips: ‘ਜੋੜਾਂ ਅਤੇ ਗੋਡਿਆਂ ਦੇ ਦਰਦ’ ਤੋਂ ਇੱਕ ਹਫ਼ਤੇ ’ਚ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ਾ

ਅੱਖਾਂ ’ਚੋਂ ਆਉਣ ਲੱਗ ਪੈਂਦਾ ਹੈ ਪਾਣੀ
ਲਗਾਤਾਰ ਸਮਾਰਟਫੋਨ ਦਾ ਇਸਤੇਮਾਲ ਕਰਦੇ ਰਹਿਣ ਨਾਲ ਤੁਹਾਡੀਆਂ ਅੱਖਾਂ ਤੋਂ ਪਾਣੀ ਆਉਣ ਲੱਗਦਾ ਹੈ। ਮੋਬਾਇਲ ਤੋਂ ਨਿੱਕਲਣ ਵਾਲੀਆਂ ਕਿਰਨਾਂ ਅੱਖਾਂ ਲਈ ਬਹੁਤ ਨੁਕਸਾਨਦੇਹ ਸਾਬਿਤ ਹੁੰਦੀਆਂ ਹਨ। 

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

ਖੁਸ਼ਕ ਹੋਣ ਲੱਗਦੀਆਂ ਅੱਖਾਂ
ਦਿਨਭਰ ਕੰਮ ਕਰਨ ਨਾਲ ਤਹਾਨੂੰ ਅੱਖਾਂ ਨੂੰ ਆਰਾਮ ਨਹੀਂ ਮਿਲਦਾ। ਉਸ ਤੋਂ ਬਾਅਦ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਨ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਖੁਸ਼ਕ ਹੋਣ ਲੱਗਦੀਆਂ ਹਨ।

PunjabKesari

ਅੱਖਾਂ ’ਚ ਸੋਜ ਦੀ ਸ਼ਿਕਾਇਤ
ਲਗਾਤਾਰ ਸਮਾਰਟਫੋਨ ਇਸਤੇਮਾਲ ਕਰਨ ਨਾਲ ਅੱਖਾਂ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਸੋਜ ਦੀ ਸ਼ਿਕਾਇਤ ਹੋ ਜਾਂਦੀ ਹੈ ਅਤੇ ਅੱਖਾਂ ਦੀ ਅੱਥਰੂ ਗ੍ਰੰਥੀ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਸੁੰਗੜਨ ਲੱਗਦੀਆਂ ਹਨ ਅੱਖਾਂ ਦੀਆਂ ਪੁਤਲੀਆਂ
ਲਗਾਤਾਰ ਸਮਾਰਟਫੋਨ ਇਸਤੇਮਾਲ ਕਰਨ ਨਾਲ ਪਲਕ ਝਪਕਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ। ਇਸੇ ਕਾਰਨ ਅੱਖਾਂ ਦੀਆਂ ਪੁਤਲੀਆਂ ਤੇ ਨਾੜਾਂ ਵੀ ਸੁਗੜਨ ਲੱਗਦੀਆਂ ਹਨ, ਜਿਸ ਕਾਰਨ ਸਿਰ ਦਰਦ ਹੋਣ ਲੱਗਦਾ ਹੈ।

ਪੜ੍ਹੋ ਇਹ ਵੀ ਖ਼ਬਰ - Health tips : ‘ਸ਼ੂਗਰ’ ਦੇ ਮਰੀਜ਼ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਲਈ ਬਣਾ ਕੇ ਰੱਖਣ ਦੂਰੀ, ਨਹੀਂ ਤਾਂ ਹੋ ਸਕਦੈ ਨੁਕਸਾਨ

PunjabKesari
 


rajwinder kaur

Content Editor

Related News