ਲੋਅ ਬਲੱਡ ਪ੍ਰੈਸ਼ਰ ਨੂੰ ਘਰ ''ਚ ਇਨ੍ਹਾਂ ਦੇਸੀ ਨੁਸਖ਼ਿਆਂ ਨਾਲ ਤੁਰੰਤ ਕਰੋ ਨਾਰਮਲ

Thursday, Sep 08, 2022 - 04:53 PM (IST)

ਜਲੰਧਰ (ਬਿਊਰੋ) : ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ। ਇਸ ਵਿਚ ਜ਼ਿਆਦਾਤਰ ਲੋਕ ਬਲੱਡ ਪ੍ਰੈਸ਼ਰ ਘੱਟਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ਦੇ ਦੇਸੀ ਤਰੀਕੇ ਵੀ ਹਨ, ਜਿੰਨ੍ਹਾ ਨੂੰ ਅਜ਼ਮਾ ਕੇ ਲੋਅ ਬਲੱਡ ਪ੍ਰੈਸ਼ਰ ਨੂੰ ਮੌਕੇ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ।

ਨਮਕ ਵਾਲਾ ਪੀਓ ਪਾਣੀ
ਨਮਕ ਵਾਲਾ ਪਾਣੀ ਪੀਣ ਨਾਲ ਬੱਲਡ ਪ੍ਰੈਸ਼ਰ ਸਾਧਾਰਨ ਹੋ ਜਾਂਦਾ ਹੈ। ਅਸਲ ਵਿਚ ਨਮਕ ਵਿਚ ਸੋਡੀਅਮ ਮੌਜੂਦ ਹੋਣ ਕਾਰਨ ਬਲੱਡ ਪ੍ਰੈਸ਼ਰ ਵਧਦਾ ਹੈ। ਧਿਆਨ ਰਹੇ ਕਿ ਨਮਕ ਦੀ ਮਾਤਰਾ ਇੰਨੀ ਜ਼ਿਆਦਾ ਵੀ ਨਾ ਹੋਵੇ ਕਿ ਸਰੀਰ ਵਿਚ ਗੜਬੜ ਪੈਦਾ ਹੋ ਜਾਵੇ। ਵਧੇਰੇ ਮਾਤਰਾ ਵਿਚ ਨਮਕ ਨੂੰ ਸਿਹਤ ਲਈ ਠੀਕ ਨਹੀਂ ਮੰਨਿਆ ਜਾਂਦਾ। ਬਲੱਡ ਪ੍ਰੈਸ਼ਰ  ਘੱਟ ਹੋਣ 'ਤੇ ਮਰੀਜ਼ ਨੂੰ ਇਕ ਗਲਾਸ ਪਾਣੀ 'ਚ ਡੇਢ ਚਮਚ ਨਮਕ ਮਿਲਾ ਕੇ ਪਿਲਾ ਦਿਓ।

PunjabKesari

ਨਿੰਬੂ ਪਾਣੀ
ਉਂਝ ਤਾਂ ਨਿੰਬੂ ਪਾਣੀ ਹਾਈ ਬਲੱਡ ਪ੍ਰੈਸ਼ਰ ਵਿਚ ਕਾਫ਼ੀ ਕਾਰਗਰ ਸਿੱਧ ਹੁੰਦਾ ਹੈ ਪਰ ਇਹ ਲੋਅ ਬਲੱਡ ਪ੍ਰੈਸ਼ਰ ਵਿਚ ਵੀ ਫਾਇਦੇਮੰਦ ਸਿੱਧ ਹੁੰਦਾ ਹੈ। ਖ਼ਾਸ ਤੌਰ 'ਤੇ ਜਦੋਂ ਡੀਹਾਈਡ੍ਰੇਸ਼ਨ ਹੋ ਗਿਆ ਹੋਵੇ। ਕਈ ਵਾਰ ਲੈਮਨ ਜੂਸ ਵਿਚ ਹਲਕਾ ਜਿਹਾ ਨਮਕ ਅਤੇ ਖੰਡ ਮਿਲਾ ਕੇ ਪੀਤੀ ਜਾ ਸਕਦੀ ਹੈ। ਇਸ ਨਾਲ ਸਰੀਰ ਨੂੰ ਊਰਜਾ  ਮਿਲੇਗੀ। ਨਾਲ ਹੀ ਲਿਵਰ ਵੀ ਠੀਕ ਕੰਮ ਕਰਦਾ ਹੈ।

ਕੌਫੀ
ਸਟ੍ਰਾਂਗ ਕੌਫੀ, ਹੌਟੀ ਚਾਕਲੇਟ, ਕੋਲਾ ਅਤੇ ਕੈਫੀਨ ਵਾਲੇ ਖਾਧ ਪਦਾਰਥ ਲੋਅ ਬਲੱਡ ਪ੍ਰੈਸ਼ਰ ਨੂੰ ਤੁਰੰਤ ਸਾਧਾਰਨ ਬਣਾਉਂਦੇ ਹਨ। ਜੇਕਰ ਤੁਹਾਨੂੰ ਅਕਸਰ ਲੋਅ ਬਲੱਡ ਪ੍ਰੈਸ਼ਰ ਰਹਿੰਦਾ ਹੈ ਤਾਂ ਤੁਹਾਨੂੰ ਰੋਜ਼ ਸਵੇਰੇ ਇਕ ਕੱਪ ਕੌਫੀ ਪੀਣੀ ਚਾਹੀਦੀ ਹੈ ਪਰ ਨਾਲ ਹੀ ਕੁਝ ਖਾਓ ਵੀ। ਹੋ ਸਕੇ ਤਾਂ ਇਸ ਨੂੰ ਆਪਣੀ ਆਦਤ ਵਿਚ ਸ਼ਾਮਲ ਨਾ ਕਰੋ ਕਿਉਂਕਿ ਲੋੜ ਤੋਂ ਵਧੇਰੇ ਕੈਫੀਨ ਵੀ ਸਿਹਤ ਲਈ ਨੁਕਸਾਨਦਾਇਕ ਹੈ।

PunjabKesari

ਕਿਸ਼ਮਿਸ਼ ਦਾ ਸੇਵਨ
ਕਿਸ਼ਮਿਸ਼ ਰਵਾਇਤੀ ਆਯੁਰਵੇਦਿਕ ਦਵਾਈ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਬਲੱਡ ਪ੍ਰੈਸ਼ਰ ਘੱਟ ਹੁੰਦਿਆਂ ਹੀ ਕਿਸ਼ਮਿਸ਼ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ 40 ਕਿਸ਼ਮਿਸ਼ ਭਿਓਂ ਦਿਓ ਅਤੇ ਸਵੇਰੇ ਖਾਲੀ ਪੇਟ ਖਾ ਲਓ, ਜਿਸ ਪਾਣੀ ਵਿਚ ਇਸ ਨੂੰ ਭਿਓਂ ਕੇ ਰੱਖਿਆ ਹੋਵੇ, ਉਸ ਨੂੰ ਤੁਸੀਂ ਚਾਹੋ ਤਾਂ ਪੀ ਵੀ ਸਕਦੇ ਹੋ। ਮਹੀਨੇ ਵਿਚ ਇਕ ਵਾਰ ਇੰਝ ਕਰ ਸਕਦੇ ਹੋ ਜਾਂ ਫਿਰ ਚਾਹੋ ਤਾਂ ਇਕ ਗਲਾਸ ਦੁੱਧ ਵਿਚ 4-5 ਗਿਰੀਆਂ ਬਦਾਮ, 15-20 ਮੂੰਗਫਲੀਆਂ ਅਤੇ 10 ਤੋਂ 15 ਕਿਸ਼ਮਿਸ਼ ਵੀ ਮਿਲਾ ਕੇ ਖਾ ਸਕਦੇ ਹੋ।

ਤੁਲਸੀ
ਘਟੇ ਹੋਏ ਬਲੱਡ ਪ੍ਰੈਸ਼ਰ ਨੂੰ ਤੁਲਸੀ ਸਾਧਾਰਨ ਰੱਖਣ ਵਿਚ ਕਾਫ਼ੀ ਕਾਰਗਰ ਹੈ। ਇਸ ਵਿਚ ਵਿਟਾਮਿਨ-ਸੀ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਕਈ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਨੂੰ ਸੰਤੁਲਿਤ ਰੱਖਦੇ ਹਨ ਅਤੇ ਤਣਾਅ ਵੀ ਦੂਰ ਕਰਦੇ ਹਨ। ਪਾਣੀ ਵਿਚ 10-15 ਪੱਤੀਆਂ ਤੁਲਸੀ ਦੀਆਂ ਅਤੇ ਇਕ ਚੱਮਚ ਸ਼ਹਿਦ ਪਾ ਕੇ ਰੋਜ਼ ਸਵੇਰੇ ਖਾਲੀ ਪੇਟ ਪੀਓ।

PunjabKesari


sunita

Content Editor

Related News