ਯੋਗ ਦੀ ਪੜ੍ਹਾਈ ਕਰਕੇ ਤੁਸੀਂ ਵੀ ਪਾ ਸਕਦੇ ਹੋ ਰੁਜ਼ਗਾਰ, ਜਾਣੋ ਕਿਵੇਂ

06/19/2020 2:36:03 PM

ਲੈਕਚਰਾਰ ਸੁਰਿੰਦਰ ਮੋਹਣ
ਸ.ਕੰ. ਸਮਾਰਟ ਸੀ. ਸੈਕੰਡਰੀ ਸਕੂਲ ਨਹਿਰੂ ਗਾਰਡਨ (ਜਲੰਧਰ)
97797-66362

ਭਾਰਤ ਇੱਕ ਤਵਾਰੀਖ਼ੀ ਮੁਲਕ ਹੈ। ਇਸ ਦੀ ਤਵਾਰੀਖ਼ ਅਤੇ ਤਹਜ਼ੀਬ ਸਦੀਓ ਪੁਰਾਣੀ ਹੈ। ਇਸ ਤਵਾਰੀਖ਼ ਵਿੱਚੋਂ ਅਵਾਮ ਦੇ ਸਰੀਰ ਨੂੰ ਨਿਰੋਗ ਰੱਖਣ ਅਤੇ ਆਤਮਿਕ ਸ਼ਾਂਤੀ ਲਈ ਯੋਗ ਸਦੀਆਂ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਯੋਗ ਅਵਾਮ ਦੇ ਸਰੀਰ ਵਿੱਚ ਲੱਚਕਤਾ ਲਿਆਉਣ, ਮਾਸਪੇਸ਼ੀਆਂ ਨੂੰ ਮਜਬੂਤ ਬਣਾਉਣ, ਸਿਹਤਮੰਦ ਜੀਵਨ ਸ਼ੈਲੀ ਜਿਊਣ, ਆਤਮਿਕ ਸ਼ਾਂਤੀ, ਇਕਾਗਰਤਾ ਵਧਾਉਣ, ਮਨ ਨੂੰ ਸਕੂਨ ਦੇਣ, ਤਣਾਓ ਤੋਂ ਮੁਕਤੀ ਅਤੇ ਭਾਵਨਾਵਾਂ ਨੂੰ ਕਾਬੂ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਸ ਤੋਂ ਇਲਾਵਾ ਇਹ ਸਰੀਰ ਵਿਚਲੇ ਵਿਕਾਰ (ਕਾਮ, ਕ੍ਰੌਧ, ਲੋਭ, ਮੋਹ ਅਤੇ ਹੰਕਾਰ) ਨੂੰ ਕਾਬੂ ਵਿੱਚ ਰੱਖ ਕੇ ਸਰੀਰ ਵਿੱਚ ਧਨਾਤਮਿਕ ਊਰਜਾ ਦਾ ਸੰਚਾਰ ਕਰਨ ਲਈ ਇੱਕ ਵਧੀਆ ਸਾਧਨ ਹੈ।

ਜਦ ਤੋਂ ਸੰਯੁਕਤ ਰਾਸ਼ਟਰ ਸੰਗਠਨ ਵਲੋਂ 21 ਜੂਨ ਦਾ ਦਿਨ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਇਆ ਜਾਣ ਲੱਗਾ ਹੈ ਉਦੋਂ ਤੋਂ ਯੋਗ ਦੀ ਅੰਤਰਰਾਸ਼ਟਰੀ ਪੱਧਰ 'ਤੇ ਮਹੱਤਤਾ ਵਿੱਚ ਅਥਾਹ ਵਾਧਾ ਹੋਇਆ ਹੈ। ਜਿੱਥੇ ਯੋਗ ਅੰਤਰਰਾਸ਼ਟਰੀ ਪੱਧਰ 'ਤੇ ਅਵਾਮ ਵਿੱਚ ਹਰਮਨ ਪਿਆਰਾ ਹੋ ਰਿਹਾ ਹੈ, ਉਥੇ ਯੋਗ ਵਿੱਚ ਕਰੀਅਰ ਅਤੇ ਰੋਜ਼ਗਾਰ ਦੇ ਮੌਕਿਆਂ ਵਿੱਚ ਹਰ ਸਾਲ ਅੰਤਰਰਾਸ਼ਟਰੀ ਪੱਧਰ 'ਤੇ 30 ਤੋਂ 35 ਫੀਸਦੀ ਦਾ ਵਾਧਾ ਹੋ ਰਿਹਾ ਹੈ।

ਯੋਗ ਨਾਲ ਸਬੰਧਿਤ ਇੰਸੀਚਿਊਟ :
ਸਾਡੇ ਦੇਸ਼ ਵਿੱਚ ਵੱਖ-ਵੱਖ ਕਾਲਜ, ਯੂਨੀਵਰਸਿਟੀਆਂ ਅਤੇ ਇੰਸੀਚਿਊਟ ਯੋਗ ਨਾਲ ਸਬੰਧਿਤ ਡੇਢ ਤੋਂ ਛੇ ਮਹੀਨੇ ਦੇ ਸਰਟੀਫਿਕੇਟ ਕੋਰਸ, ਇਕ ਸਾਲਾ ਡਿਪਲੋਮਾ ਕੋਰਸ, ਬੈਚੂਲਰ, ਮਾਸਟਰ ਅਤੇ ਡਾਕਟਰੇਟ ਡਿਗਰੀ ਕਰਵਾ ਰਹੇ ਹਨ। ਇਹ ਕਾਲਜ, ਯੂਨੀਵਰਸਿਟੀਆਂ ਅਤੇ ਇੰਸੀਚਿਊਟ, ਜੋ ਰਾਸ਼ਟਰੀ ਪੱਧਰ 'ਤੇ ਆਪਣੀ ਖਾਸ ਪਹਿਚਾਨ ਰੱਖਦੇ ਹਨ, ਵਿੱਚ ਦਾਖਲਾ ਲੈ ਕੇ ਭਵਿੱਖ ਵਿੱਚ ਯੋਗ ਨੂੰ ਕਰੀਅਰ ਵਜੋਂ ਅਪਣਾਇਆ ਜਾ ਸਕਦਾ ਹੈ।

PunjabKesari

ਸਰਟੀਫਿਕੇਟ ਕੋਰਸ
ਸਰਟੀਫਿਕੇਟ ਕੋਰਸ ਲਈ ਐੱਨ.ਆਈ. ਐੱਸ ਪਟਿਆਲਾ, ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਅਤੇ ਇਗਨੂੰ ਯੂਨਵਿਰਸਿਟੀ ਵਿੱਚ ਦਾਖਲਾ ਲੈ ਸਕਦੇ ਹੋ। ਇਸ ਲਈ 45 ਤੋਂ 50 ਫੀਸਦੀ ਅੰਕ ਹੋਣੇ ਜ਼ਰੂਰੀ ਹੁੰਦੇ ਹਨ।

ਡਿਪਲੋਮਾ ਅਤੇ ਡਿਗਰੀ
ਡਿਪਲੋਮਾ ਅਤੇ ਤਿੰਨ ਸਾਲਾ ਡਿਗਰੀ ਕੋਰਸ ਲਈ ਵਿਦਿਆਰਥੀ ਐੱਲ.ਪੀ.ਯੂ ਜਲੰਧਰ, ਡੀ.ਏ.ਵੀ ਯੂਨੀਵਰਸਿਟੀ ਜਲੰਧਰ, ਇਗਨੂੰ ਯੂਨਵਿਰਸਿਟੀ, ਸਕੂਲ ਆਫ ਆਯੂਰਵੇਦਾ ਡੀ. ਵਾਈ ਪਾਟਿਲ ਯੂਨੀਵਰਸਿਟੀ ਮੁੰਬਈ, ਦੀਨ ਦਿਆਲ ਉਪਾਧਿਆਏ ਗੋਰਖਪੁਰ ਯੂਨਵਿਰਸਿਟੀ ਗੋਰਖਪੁਰ, ਦੇਵੀ ਅਹੱਲਿਆ ਵਿਸ਼ਵਵਿਦਿਆਲਾ ਇੰਦੋਰ, ਚੌਧਰੀ ਚਰਨ ਸਿੰਘ ਯੂਨਵਿਰਸਿਟੀ ਮੇਰਠ, ਸਰਕਾਰੀ ਨੈਚਰੋਪੈਥੀ ਅਤੇ ਯੋਗਾ ਮੈਡੀਕਲ ਕਾਲਜ ਅੰਨਾ ਨਗਰ ਚਨੇਈ ਵਿੱਚ ਦਾਖਲਾ ਲੈ ਸਕਦੇ ਹੋ।

ਮਾਸਟਰ ਅਤੇ ਡਾਕਟਰੇਟ
ਮਾਸਟਰ ਅਤੇ ਡਾਕਟਰੇਟ ਡਿਗਰੀ ਲਈ ਹਿਮਾਲੀਅਨ ਗੜਵਾਲ ਯੂਨਵਿਰਸਿਟੀ ਗੜਵਾਲ, ਉੱਤਰਾਖੰਡ ਸੰਸਕ੍ਰਿਤ ਯੂਨਵਿਰਸਿਟੀ ਹਰੀਦਵਾਰ, ਤਾਮਿਲਨਾਡੂ ਫਿਜਿਕਲ ਐਜੂਕੇਸ਼ਨ ਅਤੇ ਸਪੋਰਟਸ ਯੂਨਵਿਰਸਿਟੀ ਚਨੇਈ ਅਤੇ ਰਾਣੀ ਦੁਰਗਾਵਤੀ ਯੂਨਵਿਰਸਿਟੀ ਜੱਬਲਪੁਰ ਵਿਖੇ ਦਾਖਲਾ ਲਿਆ ਜਾ ਸਕਦਾ ਹੈ।

PunjabKesari

ਯੋਗ ਨਾਲ ਸਬੰਧਿਤ ਕਰੀਅਰ:

ਯੋਗਾ ਇੰਸਟਕਟਰ
ਯੋਗ ਇੱਕ ਪ੍ਰਯੋਗੀ ਵਿਸ਼ਾ ਹੈ, ਜਿਸ ਵਿੱਚ ਮੁਹਾਰਤ ਤੁਹਾਡੀ ਮਿਹਨਤ ਅਤੇ ਲਗਨ ਤੇ ਨਿਰਭਰ ਕਰਦੀ ਹੈ। ਯੋਗ ਵਿੱਚ ਤੁਹਾਡੀ ਮੁਹਾਰਤ ਹੀ ਤੁਹਾਡੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਦੀ ਹੈ। ਯੋਗ ਸਾਡੇ ਦੇਸ਼ ਵਿੱਚ ਹੀ ਨਹੀਂ ਸਗੋਂ ਅਮਰੀਕਾ, ਜਪਾਨ, ਚੀਨ, ਵੀਅਤਨਾਮ, ਸਿੰਗਾਪੁਰ, ਹਾਗਕਾਂਗ ਅਤੇ ਕਈ ਯੂਰਪ ਦੇ ਦੇਸ਼ਾ ਵਿੱਚ ਹਰਮਨ ਪਿਆਰਾ ਹੋ ਰਿਹਾ ਹੈ। ਜਿੱਥੇ ਜਾ ਕੇ ਤੁਸੀਂ ਬਤੌਰ ਯੋਗਾ ਉਸਤਾਦ ਦੇ ਕਿੱਤੇ ਵਜੋਂ ਆਪਣੀਆਂ ਸੇਵਾਵਾਂ ਦੇ ਕੇ ਚੰਗੀ ਕਮਾਈ ਕਰ ਸਕਦੇ ਹੋ।

ਜਿਮ ਅਤੇ ਪ੍ਰਾਈਵੇਟ ਸੈਕਟਰ
ਪ੍ਰਾਈਵੇਟ ਅਕੈਡਮੀਆਂ, ਹੈਲਥ ਕਲੱਬਾਂ, ਡਾਂਸ ਅਕੈਡਮੀਆਂ ਅਤੇ ਜਿੰਮ ਵਾਲਿਆਂ ਨੇ ਆਪਣੀਆਂ ਅਕੈਡਮੀਆਂ ਵਿੱਚ ਯੋਗਾ ਉਸਤਾਦ ਰੱਖੇ ਹੋਏ ਹਨ, ਜੋ ਹੈਲਥ ਸਰਵਿਸਿਜ ਲੈਣ ਵਾਲਿਆ ਬੱਚਿਆਂ, ਔਰਤਾਂ ਅਤੇ ਨੋਜਵਾਨਾਂ ਨੂੰ ਯੋਗ ਦੀ ਟਰੇਨਿੰਗ ਦੇ ਕੇ ਪੰਦਰਾਂ ਤੋਂ ਵੀਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਰਹੇ ਹਨ।

PunjabKesari

ਯੋਗਾ ਟੀਚਰ
ਪ੍ਰਾਈਵੇਟ ਅਤੇ ਮਾਡਲ ਸਕੂਲਾਂ ਵਿੱਚ ਯੋਗਾ ਟੀਚਰ ਰੱਖਣ ਦੀ ਰਿਵਾਇਤ ਹੈ। ਜਿੱਥੇ ਤੁਸੀਂ ਆਪਣੀਆਂ ਸੇਵਾਵਾਂ ਬਤੌਰ ਯੋਗਾ ਟੀਚਰ ਦੇ ਤੌਰ ਤੇ ਦੇ ਕੇ ਪੰਦਰਾਂ ਤੋਂ ਵੀਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਸਕਦੇ ਹੋ। ਸਾਡੇ ਦੇਸ਼ ਵਿੱਚ ਦਿੱਲੀ ਹੀ ਅਜਿਹਾ ਸੂਬਾ ਹੈ, ਜਿੱਥੇ ਸਰਕਾਰੀ ਸਕੂਲਾਂ ਵੀ ਵਿੱਚ ਯੋਗਾ ਟੀਚਰ ਆਪਣੀਆ ਸੇਵਾਵਾ ਦੇ ਰਹੇ ਹਨ। ਜਦ ਕਿ ਪੰਜਾਬ ਵਿੱਚ ਵੀ ਡੀ.ਪੀ.ਐੱਡ. ਇਨ ਯੋਗਾ ਕਰ ਕੇ ਕਈ ਅਧਿਆਪਕ ਬਤੌਰ ਡੀ.ਪੀ.ਈ. ਦੀਆਂ ਸੇਵਾਵਾ ਪੰਜਾਬ ਐਜੂਕੇਸ਼ਨ ਵਿਭਾਗ ਵਿੱਚ ਦੇ ਰਹੇ ਹਨ।

ਰਿਸਰਚ ਫੈਲੋ
ਯੋਗਾ ਨਾਲ ਸਬੰਧਿਤ ਕਾਲਜ, ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਵੀ ਤੁਸੀਂ ਬਤੌਰ ਯੋਗਾ ਉਸਤਾਦ, ਰਿਸਰਚ ਫੈਲੋ ਅਤੇ ਅਸਿਸਟੈਂਟ ਪ੍ਰੋਫੈਸਰ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕਰ ਸਕਦੇ ਹੋ।

ਬਹੁਤ ਸਾਰੇ ਯੋਗ ਕਰਮੀ ਸਪੈਸ਼ਲ ਨੀਡ ਵਾਲੇ ਲੋਕਾਂ, ਵੀ.ਆਈ.ਪੀ. ਲੋਕਾਂ ਦੇ ਘਰਾਂ ਵਿੱਚ ਜਾ ਕੇ ਯੋਗ ਦੀਆ ਸੇਵਾਵਾ ਦੇ ਰਹੇ ਹਨ ਅਤੇ ਪੰਜ ਤੋਂ ਦਸ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕਮਾਈ ਕਰ ਰਹੇ ਹਨ।

ਉਪਰੋਕਤ ਤੋਂ ਇਲਾਵਾ ਯੋਗ ਵਿੱਚ ਨਿਪੁੰਨ ਬੰਦਾ ਸਵੈ ਰੋਜ਼ਗਾਰ ਤਹਿਤ ਯੋਗਾ ਥੈਰੇਪਿਸਟ, ਯੋਗਾ ਅਡਵਾਈਜ਼ਰ, ਯੋਗਾ ਪ੍ਰੈਕਟੀਸ਼ਨਰ, ਰਿਸਰਚ ਆਫ਼ੀਸਰ, ਅਸਿਸਟੈਂਟ ਆਯੁਰਵੈਦਿਕ ਡਾਕਟਰ, ਯੋਗਾ ਕੰਨਸਲਟੈਂਟ ਅਤੇ ਯੋਗਾ ਮੈਨੇਜਰ ਵਰਗੇ ਕਿੱਤਿਆਂ ਨੂੰ ਅਪਣਾ ਕੇ ਆਪਣੀ ਰੋਜੀ ਰੋਟੀ ਕਮਾ ਸਕਦਾ ਹੈ।

PunjabKesari


rajwinder kaur

Content Editor

Related News