World Water Day: ਘੱਟ ਪਾਣੀ ਪੀਣ ਨਾਲ ਹੋ ਸਕਦੀਆਂ ਨੇ ਇਹ ਸਮੱਸਿਆਵਾਂ, ਹੋ ਜਾਓ ਸਾਵਧਾਨ
Wednesday, Mar 22, 2023 - 07:10 PM (IST)
ਨਵੀਂ ਦਿੱਲੀ- ਸਵਸਥ ਜੀਵਨ ਲਈ ਪਾਣੀ ਬਹੁਤ ਜ਼ਰੂਰੀ ਹੈ। ਸਮੇਂ ਅਤੇ ਲੋੜ ਅਨੁਸਾਰ ਪਾਣੀ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ। ਦੂਜੇ ਪਾਸੇ ਗਰਮੀਆਂ ਵਿੱਚ ਪਾਣੀ ਦੀ ਕਮੀ ਕਾਰਨ ਸਰੀਰ ਵਿੱਚ ਓਵਰਹੀਟਿੰਗ, ਉਲਟੀਆਂ, ਦਸਤ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਇਸ ਦੀ ਕਮੀ ਨਾਲ ਕਬਜ਼, ਕਿਡਨੀ ਸਟੋਨ ਵੀ ਹੋ ਸਕਦਾ ਹੈ। ਪਾਣੀ ਦੀ ਮਹੱਤਤਾ ਦੱਸਣ ਅਤੇ ਭਵਿੱਖ ਵਿੱਚ ਇਸ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਮਨਾਇਆ ਜਾਂਦਾ ਹੈ। ਪਾਣੀ ਸਿਰਫ਼ ਸਾਫ਼-ਸਫ਼ਾਈ, ਜਾਨਵਰਾਂ ਅਤੇ ਪੌਦਿਆਂ ਲਈ ਹੀ ਨਹੀਂ ਸਗੋਂ ਮਨੁੱਖ ਦੀ ਚੰਗੀ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ। ਸਰੀਰ 'ਚ ਪਾਣੀ ਦੀ ਕਮੀ ਨਾਲ ਕਈ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸਰੀਰ ਵਿੱਚ ਪਾਣੀ ਦੀ ਕਮੀ ਨਾਲ ਕਿਹੜੀਆਂ ਬੀਮਾਰੀਆਂ ਦਾ ਖਤਰਾ ਹੁੰਦਾ ਹੈ…
ਜੋੜਾਂ ਦਾ ਦਰਦ
ਇਕ ਰਿਸਰਚ ਮੁਤਾਬਕ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਲਈ ਢੁਕਵੀਂ ਮਾਤਰਾ 'ਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਹਾਈਡ੍ਰੇਸ਼ਨ ਕਾਰਨ ਸਰੀਰ 'ਚ ਸੋਜ ਨਹੀਂ ਹੁੰਦੀ। ਇਸ ਤੋਂ ਇਲਾਵਾ ਪਾਣੀ ਵਿਚ ਸਾਈਨੋਵੀਅਲ ਫਲੂਇਡ ਨਾਂ ਦਾ ਤੱਤ ਪਾਇਆ ਜਾਂਦਾ ਹੈ ਜੋ ਜੋੜਾਂ ਨੂੰ ਚਿਕਨਾਈ (ਲੁਬਰੀਕੇਂਟਸ) ਕਰਦਾ ਹੈ। ਪਾਣੀ ਦੀ ਕਮੀ ਨਾਲ ਜੋੜਾਂ ਵਿੱਚ ਸਮੱਸਿਆ ਹੋ ਸਕਦੀ ਹੈ ਜਿਸ ਕਾਰਨ ਦਰਦ ਹੋ ਸਕਦਾ ਹੈ।
ਮੋਟਾਪਾ
ਘੱਟ ਪਾਣੀ ਪੀਣ ਨਾਲ ਸਰੀਰ ਵਿੱਚ ਮੋਟਾਪਾ ਵੀ ਵੱਧ ਸਕਦਾ ਹੈ ਕਿਉਂਕਿ ਜਦੋਂ ਅਸੀਂ ਸਹੀ ਮਾਤਰਾ ਵਿੱਚ ਕੁਝ ਖਾਂਦੇ ਹਾਂ ਅਤੇ ਪਾਣੀ ਨਹੀਂ ਪੀਂਦੇ ਹਾਂ ਤਾਂ ਇਸ ਨਾਲ ਸਾਨੂੰ ਹਰ ਸਮੇਂ ਭੁੱਖ ਲੱਗਦੀ ਹੈ। ਜਿਸ ਕਾਰਨ ਕਈ ਵਾਰ ਅਸੀਂ ਜ਼ਿਆਦਾ ਖਾਣਾ ਖਾਂਦੇ ਹਾਂ। ਜ਼ਿਆਦਾ ਖਾਣ ਨਾਲ ਸਰੀਰ ਵਿੱਚ ਮੋਟਾਪਾ ਵੀ ਵੱਧ ਸਕਦਾ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ ਅੰਬ ਸਿਹਤ ਲਈ ਹੁੰਦੈ ਬੇਹੱਦ ਗੁਣਕਾਰੀ, ਕਈ ਗੰਭੀਰ ਬੀਮਾਰੀਆਂ ਤੋਂ ਕਰਦੈ ਬਚਾਅ
ਮੁੰਹ ਤੋਂ ਬਦਬੂ ਆਉਣਾ
ਘੱਟ ਪਾਣੀ ਪੀਣ ਨਾਲ ਜਾਂ ਪਾਣੀ ਦੀ ਕਮੀ ਕਾਰਨ ਮੂੰਹ ਤੋਂ ਬਦਬੂ ਆ ਸਕਦੀ ਹੈ। ਕਿਉਂਕਿ ਘੱਟ ਪਾਣੀ ਪੀਣ ਨਾਲ ਮੂੰਹ ਖੁਸ਼ਕ ਹੋ ਜਾਂਦਾ ਹੈ, ਜਿਸ ਕਾਰਨ ਮੂੰਹ ਵਿੱਚ ਗੰਦੇ ਬੈਕਟੀਰੀਆ ਪੈਦਾ ਹੋਣ ਲੱਗਦੇ ਹਨ ਅਤੇ ਮੂੰਹ ਵਿੱਚ ਬਦਬੂ ਆਉਣ ਲੱਗਦੀ ਹੈ। ਅਜਿਹੀ ਸਥਿਤੀ 'ਚ ਇਸ ਸਮੱਸਿਆ ਤੋਂ ਬਚਣ ਲਈ ਖੂਬ ਪਾਣੀ ਪੀਓ।
UTI ਸਮੱਸਿਆ
ਇਸ ਤੋਂ ਇਲਾਵਾ ਪਾਣੀ ਦੀ ਕਮੀ ਕਾਰਨ UTI ( ਪਿਸ਼ਾਬ ਨਲੀ ਦੇ ਇਨਫੈਕਸ਼ਨ) ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਕਿਉਂਕਿ ਘੱਟ ਪਾਣੀ ਪੀਣ ਨਾਲ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦੇ ਜਿਸ ਕਾਰਨ ਸਰੀਰ 'ਚ ਮੌਜੂਦ ਬੈਕਟੀਰੀਆ ਅਤੇ ਟਾਕਸਿਨ ਬਾਹਰ ਨਹੀਂ ਨਿਕਲ ਪਾਉਂਦੇ, ਜਿਸ ਕਾਰਨ ਕਿਡਨੀ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦੀ। ਗੁਰਦੇ ਦੇ ਠੀਕ ਤਰ੍ਹਾਂ ਕੰਮ ਨਾ ਕਰ ਸਕਣ ਕਾਰਨ ਯੂਰਿਨ ਇਨਫੈਕਸ਼ਨ ਦਾ ਖਤਰਾ ਵੀ ਵਧ ਜਾਂਦਾ ਹੈ।
ਚਿਹਰੇ 'ਤੇ ਫਿਣਸੀਆਂ
ਘੱਟ ਪਾਣੀ ਪੀਣ ਨਾਲ ਚਮੜੀ ਦੀ ਚਮਕ ਵੀ ਚਲੀ ਜਾਂਦੀ ਹੈ। ਡੀਹਾਈਡ੍ਰੇਸ਼ਨ ਕਾਰਨ ਚਿਹਰੇ 'ਤੇ ਮੁਹਾਂਸਿਆਂ ਦੀ ਸਮੱਸਿਆ ਵਧ ਸਕਦੀ ਹੈ। ਇਸ ਲਈ ਚਿਹਰੇ ਦੀ ਚਮਕ ਬਰਕਰਾਰ ਰੱਖਣ ਲਈ ਪਾਣੀ ਦੀ ਸਹੀ ਮਾਤਰਾ ਪੀਣਾ ਜ਼ਰੂਰੀ ਹੈ। ਪਾਣੀ ਘੱਟ ਪੀਣ ਨਾਲ ਚਿਹਰਾ ਵੀ ਥੱਕਿਆ ਹੋਇਆ ਨਜ਼ਰ ਆਉਂਦਾ ਹੈ। ਪਾਣੀ ਚਮੜੀ ਨੂੰ ਹਾਈਡਰੇਟ ਰੱਖਦਾ ਹੈ ਅਤੇ ਚਮੜੀ ਦੀ ਚਮਕ ਵੀ ਬਣੀ ਰਹਿੰਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।