World Diabetes Day 2017:ਡਾਇਬੀਟੀਜ਼ ਤੋਂ ਬਚਣ ਲਈ ਅਪਣਾਓ ਇਹ ਤਰੀਕੇ

11/14/2017 6:22:39 PM

ਨਵੀਂ ਦਿੱਲੀ— ਹਰ ਸਾਲ 14 ਨਵੰਬਰ ਨੂੰ ਵਰਲਡ ਡਾਇਬਿਟੀਜ਼ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਹੈ ਲੋਕਾਂ ਨੂੰ ਇਸ ਬੀਮਾਰੀ ਦੇ ਬਾਰੇ ਜਾਗਰੂਕ ਕਰਨਾ। ਡਾਇਬਿਟੀਜ਼ ਨੂੰ ਸ਼ੂਗਰ ਵਰਗੇ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ। ਜੋ ਇਕ ਵਾਰ ਕਿਸੇ ਵਿਅਕਤੀ ਨੂੰ ਹੋ ਜਾਵੇ ਤਾਂ ਉਸ ਦਾ ਠੀਕ ਹੋਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਰ ਜੇ ਕੁਝ ਸਾਵਧਾਨੀਆਂ ਵਰਤੀਆਂ ਜਾਣ ਤਾਂ ਇਸ 'ਤੇ ਕਾਬੂ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...
ਬਚਣ ਲਈ ਕੀ ਕੀਤਾ ਜਾਵੇ
1. ਮਿੱਠੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ।
2. ਜੰਕਫੂਡ ਅਤੇ ਫਾਸਟਫੂਡ ਖਾਣ ਤੋਂ ਪਰਹੇਜ਼ ਕਰੋ। 
3. ਆਲੂ, ਅਰਬੀ, ਸ਼ੱਕਰਕੰਦ,ਚਾਵਲ ਆਦਿ ਖਾਣ ਤੋਂ ਬਚੋ। 
4. ਨਿਯਮਿਤ ਰੂਪ ਵਿਚ ਕਸਰਤ ਕਰੋ। 
5. ਤਣਾਅ ਨਾ ਲਓ ਅਤੇ ਇਸ ਤੋਂ ਬਚਣ ਲਈ ਮੈਡਿਟੇਸ਼ਨ ਦਾ ਸਹਾਰਾ ਲਓ। 
ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਹੀ ਖਾਣ-ਪੀਣ ਨਾਲ ਸਾਨੂੰ ਭਾਰ ਨੂੰ ਬਰਕਰਾਰ ਰੱਖਣ ਅਤੇ ਕੁਝ ਹੋਰ ਸਿਹਤ ਸਬੰੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ। 
ਅਲਜ਼ਾਈਮਰ ਦੀ ਬੀਮਾਰੀ ਅਤੇ ਸਾਇਕਓਜੋਫਰੀਆ ਵਰਗੇ ਮਾਨਸਿਕ ਰੋਗ ,ਨੌਜਵਾਨਾਂ ਵਿਚ ਵੱਧ ਰਹੇ ਆਤਮ ਹੱਤਿਆ ਖਤਰੇ ਵਿਚ ਗਲਤ ਖਾਣ-ਪਾਣ ਵੀ ਅਹਿਮ ਰੋਲ ਨਿਭਾ ਰਿਹਾ ਹੈ। 
ਸਵੇਰੇ ਨਾਸ਼ਤਾ ਕਰੋ ਅਤੇ ਸਾਰਾ ਦਿਨ ਥੋੜ੍ਹਾ ਘੱਟ ਹੀ ਖਾਣਾ ਖਾਓ।
ਰਾਤ ਨੂੰ ਦੇਰ ਨਾਲ ਖਾਣਾ ਖਾਣ ਤੋਂ ਬਚੋ
ਚੀਨੀ ਦੀ ਮਾਤਰਾ ਘੱਟ ਲਓ। 
ਸਿਹਤਮੰਦ ਮਹਿਸੂਸ ਕਰਨਾ ਚੰਗੀ ਖੁਰਾਕ ਦੀ ਨਿਸ਼ਾਨੀ ਹੈ।
ਸਾਨੂੰ ਸਰੀਰ ਨੂੰ ਸਿਹਤਮੰਦ ਰੱਖਣ ਲਈ ਪ੍ਰੋਟੀਨ, ਚਰਬੀ ਵਾਲੇ ਭੋਜਨ, ਫਾਈਬਰ, ਕਾਰਬੋਹਾਈਡ੍ਰੇਟ ਅਤੇ ਵਿਟਾਮਿਨ ਦੀ ਭਰਪੂਰ ਮਾਤਰਾ ਵਿਚ ਵਰਤੋਂ ਕਰਨੀ ਚਾਹੀਦੀ ਹੈ।


Related News