World Aids Day 2022 : ਕੀ ਹੈ ਏਡਜ਼, ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਸਹੀ ਉਪਾਅ
Thursday, Dec 01, 2022 - 03:21 PM (IST)
 
            
            ਨਵੀਂ ਦਿੱਲੀ- HIV/AIDS ਇੱਕ ਜਾਨਲੇਵਾ ਬੀਮਾਰੀ ਹੈ ਜਿਸਦਾ ਕੋਈ ਇਲਾਜ ਨਹੀਂ ਹੈ। ਐੱਚ. ਆਈ. ਵੀ. ਤੋਂ ਇਨਫੈਕਟਿਡ ਵਿਅਕਤੀ ਆਪਣੀ ਬਾਕੀ ਦੀ ਜ਼ਿੰਦਗੀ 'ਚ ਇਸ ਵਾਇਰਸ ਨਾਲ ਪੀੜਤ ਰਹਿੰਦਾ ਹੈ। । ਏਡਜ਼ ਬਾਰੇ ਬਹੁਤ ਸਾਰੀਆਂ ਮਿੱਥਾਂ ਅਤੇ ਗਲਤ ਜਾਣਕਾਰੀਆਂ ਹਨ ਜਿਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਸ ਦੌਰਾਨ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਏਡਜ਼ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਏਡਜ਼ ਅਤੇ ਇਸ ਤੋਂ ਬਚਾਅ ਬਾਰੇ ਦੱਸਾਂਗੇ।
ਏਡਜ਼ ਕੀ ਹੈ?
ਏਡਜ਼ ਹਿਊਮਨ ਇਮਿਊਨੋ ਵਾਇਰਸ ਦੇ ਸੰਕ੍ਰਮਣ ਦੀ ਵਜ੍ਹਾ ਨਾਲ ਹੋਣ ਵਾਲੀ ਇੱਕ ਛੂਤ ਦੀ ਤੇ ਜਿਨਸੀ ਤੌਰ 'ਤੇ ਫੈਲਣ ਵਾਲੀ ਬੀਮਾਰੀ ਹੈ ਜੋ ਵ੍ਹਾਈਟ ਬਲੱਡ ਸੈੱਲਸ ਨੂੰ ਕਿਰਿਆਹੀਨ ਕਰਨ ਦੇ ਬਾਅਦ ਵਿਅਕਤੀ ਦੀ ਵਾਇਰਸ ਤੇ ਰੋਗਾਂ ਨਾਲ ਲੜਨ ਵਾਲੀ ਤਾਕਤ ਨੂੰ ਖ਼ਤਮ ਕਰ ਦਿੰਦੀ ਹੈ। ਇਹ ਵਾਇਰਸ ਸੰਕਰਮਿਤ ਖੂਨ, ਵੀਰਜ ਅਤੇ ਯੋਨੀ ਦੇ ਤਰਲ ਪਦਾਰਥਾਂ ਆਦਿ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ।

HIV ਦੀ ਲਾਗ ਦੇ ਲੱਛਣ
ਐੱਚ. ਆਈ. ਵੀ. ਦੀ ਲਾਗ ਤੋਂ ਪੀੜਤ ਵਿਅਕਤੀ ਵਿੱਚ ਵਾਇਰਸ ਦੇ ਸੰਪਰਕ ਵਿੱਚ ਆਉਣ ਦੇ ਦੋ ਤੋਂ ਚਾਰ ਹਫ਼ਤਿਆਂ ਦੇ ਅੰਦਰ ਲੱਛਣ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਹਨ। ਸ਼ੁਰੂਆਤੀ ਪੜਾਅ ਵਿੱਚ, ਸੰਕਰਮਿਤ ਨੂੰ ਬੁਖਾਰ, ਸਿਰ ਦਰਦ, ਧੱਫੜ ਜਾਂ ਗਲੇ ਵਿੱਚ ਖਰਾਸ਼ ਸਮੇਤ ਇਨਫਲੂਏਂਜ਼ਾ ਵਰਗੇ ਲੱਛਣਾਂ ਦਾ ਅਨੁਭਵ ਹੋ ਸਕਦਾ ਹੈ। ਲਾਗ ਦੇ ਵਧਣ ਤੋਂ ਬਾਅਦ ਹੋਰ ਗੰਭੀਰ ਲੱਛਣ ਦਿਖਾਈ ਦਿੰਦੇ ਹਨ। ਜਿਵੇਂ-
1. ਲਿੰਫ ਨੋਡਸ 'ਚ ਸੋਜ
2. ਤੇਜ਼ੀ ਨਾਲ ਭਾਰ ਘੱਟਣਾ.
3. ਦਸਤ ਅਤੇ ਖੰਘ
4. ਬੁਖਾਰ
5. ਗੰਭੀਰ ਬੈਕਟੀਰੀਆ ਦੀ ਲਾਗ
6. ਕੈਂਸਰ ਦੀਆਂ ਕੁਝ ਕਿਸਮਾਂ ਦਾ ਵਿਕਸਿਤ ਹੋਣਾ
ਇਹ ਵੀ ਪੜ੍ਹੋ : 'ਯੂਰਿਕ ਐਸਿਡ' ਨੂੰ ਕੰਟੋਰਲ 'ਚ ਕਰਨ ਲਈ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰੋ ਚੈਰੀ ਸਣੇ ਇਹ ਚੀਜ਼ਾਂ

HIV ਦੀ ਪਛਾਣ
ਜੇਕਰ ਕਿਸੇ ਵਿਅਕਤੀ ਵਿੱਚ ਐੱਚਆਈਵੀ ਦੇ ਲੱਛਣ ਦਿਖਾਈ ਦੇਣ ਤਾਂ ਇਸ ਦੀ ਯਕੀਨੀ ਤੌਰ 'ਤੇ ਪੁਸ਼ਟੀ ਕਰਨ ਲਈ ਐੱਚਆਈਵੀ ਜਾਂਚ ਲਈ ਟੈਸਟ ਕਰਵਾਉਣਾ ਚਾਹੀਦਾ ਹੈ। ਐੱਚਆਈਵੀ ਟੈਸਟਿੰਗ ਵਿੱਚ, ਪੀੜਤ ਤੋਂ ਖੂਨ ਦਾ ਨਮੂਨਾ ਲਿਆ ਜਾਂਦਾ ਹੈ। ਤੁਸੀਂ ਇਸ ਨੂੰ ਐੱਚਆਈਵੀ ਕਿੱਟ ਰਾਹੀਂ ਖੁਦ ਚੈੱਕ ਕਰ ਸਕਦੇ ਹੋ। ਤੁਸੀਂ ਕਿਸੇ ਵੀ ਫਾਰਮੇਸੀ ਜਾਂ ਆਨਲਾਈਨ ਤੋਂ ਐੱਚਆਈਵੀ ਸਵੈ-ਟੈਸਟ ਕਿੱਟ ਖਰੀਦ ਸਕਦੇ ਹੋ।

ਏਡਜ਼ ਤੋਂ ਬਚਾਅ
ਮਾਹਰਾਂ ਨੇ ਇਸ ਬੀਮਾਰੀ ਤੋਂ ਬਚਣ ਲਈ ਕੁਝ ਟਿਪਸ ਦਿੱਤੇ ਹਨ, ਜੋ ਹੇਠਾਂ ਅਨੁਸਾਰ ਹਨ-
1. ਅਸੁਰੱਖਿਅਤ ਜਿਨਸੀ ਸੰਬੰਧ ਜਿਵੇਂ ਕਿ ਸਮਲਿੰਗੀ ਸੰਭੋਗ ਅਤੇ ਵੇਸਵਾਵਾਂ ਨਾਲ ਜਿਨਸੀ ਸੰਬੰਧਾਂ ਤੋਂ ਬਚੋ। ਆਪਣੇ ਸਾਥੀ ਨਾਲ ਸਬੰਧ ਬਣਾਓ।
2. ਸਰੀਰਕ ਸਬੰਧ ਬਣਾਉਣ ਤੋਂ ਬਾਅਦ ਪਿਸ਼ਾਬ ਕਰਕੇ ਆਪਣੇ ਗੁਪਤ ਅੰਗਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ।
3. ਬੁੱਲ੍ਹਾਂ 'ਤੇ ਜ਼ਖ਼ਮ ਜਾਂ ਖੂਨ ਦਾ ਰਿਸਾਵ ਹੋਵੇ ਤਾਂ ਚੁੰਮਣ ਤੋਂ ਬਚੋ। ਇਸ ਬੀਮਾਰੀ ਦਾ ਵਾਇਰਸ ਲਾਰ ਰਾਹੀਂ ਤੁਹਾਡੇ ਖੂਨ ਵਿੱਚ ਦਾਖਲ ਹੋ ਸਕਦਾ ਹੈ ਅਤੇ ਤੁਹਾਨੂੰ ਇਸ ਬੀਮਾਰੀ ਦਾ ਸ਼ਿਕਾਰ ਬਣਾ ਸਕਦਾ ਹੈ।
4. ਸੈਲੂਨ ਵਿੱਚ ਸ਼ੇਵ ਕਰਾਉਂਦੇ ਸਮੇਂ ਨਵਾਂ ਬਲੇਡ ਵਰਤਣ ਲਈ ਕਹੋ।
5. ਏਡਜ਼ ਤੋਂ ਪੀੜਤ ਔਰਤਾਂ ਨੂੰ ਗਰਭਵਤੀ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਬੀਮਾਰੀ ਉਨ੍ਹਾਂ ਦੇ ਬੱਚਿਆਂ ਨੂੰ ਵੀ ਸੰਕਰਮਿਤ ਕਰਦੀ ਹੈ।
ਇਸ ਦੇ ਨਾਲ ਹੀ ਏਡਜ਼ ਦੇ ਮਰੀਜ਼ਾਂ ਲਈ ਕੁਝ ਦਵਾਈਆਂ ਅਜਿਹੀਆਂ ਹਨ ਜਿਨ੍ਹਾਂ ਰਾਹੀਂ ਉਨ੍ਹਾਂ ਦੀਆਂ ਰੋਗ ਨਾਲ ਸਬੰਧਤ ਪੇਚੀਦਗੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            