ਬਿਨ੍ਹਾਂ ਡਿਓ-ਪਰਫਿਊਮ ਗਾਇਬ ਕਰੋ ਪਸੀਨੇ ਦੀ ਬਦਬੂ

Monday, Sep 05, 2016 - 05:07 PM (IST)

 ਬਿਨ੍ਹਾਂ ਡਿਓ-ਪਰਫਿਊਮ ਗਾਇਬ ਕਰੋ ਪਸੀਨੇ ਦੀ ਬਦਬੂ

ਨਵੀਂ ਦਿੱਲੀ—ਅੰਡਰਆਰਮਜ਼ ਦੀ ਬਦਬੂ ਗੰਦਗੀ ਵੀ ਹੈ ਅਤੇ ਸ਼ਰਮਿੰਦਗੀ ਵੀ। ਇਸ ਨਾਲ ਵਿਅਕਤੀਤੱਵ ਪ੍ਰਭਾਵਿਤ ਹੁੰਦਾ ਹੈ। ਪਸੀਨੇ ਦੀ ਬਦਬੂ ਤੋਂ ਬਚਾਅ ਲਈ ਲੋਕ ਡਿਓ ਜਾਂ ਪਰਫਿਊਮ ਦੀ ਵਰਤੋਂ ਕਰਦੇ ਹਨ ਜਿਸ ਦੇ ਕਈ ਮਾੜੇ ਅਸਰ ਹੁੰਦੇ ਹਨ। ਇਸ ਸਮੱਸਿਆ ਤੋਂ ਛੁੱਟਕਾਰੇ ਦੇ ਕਈ ਘਰੇਲੂ ਉਪਾਅ ਹਨ ਅਤੇ ਇਨ੍ਹਾਂ ਦੀ ਵਰਤੋਂ ਕਾਰਗਰ ਉਪਾਅ ਹੈ ਸੇਬ ਦਾ ਸਿਰਕਾ। ਸੇਬ ਦਾ ਸਿਰਕਾ ਪੀ.ਐਚ ਪੱਧਰ ਘੱਟ ਕਰਦਾ ਹੈ ਅਤੇ ਚਮੜੀ ਦੇ ਪੋਰ ਵੀ ਖੋਲ੍ਹਦਾ ਹੈ। ਪਸੀਨੇ ਦੀ ਬਦਬੂ ਤੋਂ ਬਚਣ ਲਈ ਰੂੰ ''ਚ ਸੇਬ ਦਾ ਸਿਰਕਾ ਲਗਾ ਕੇ ਅੰਡਰਆਰਮ ''ਤੇ ਲਗਾਓ। ਦਿਨ ''ਚ 2 ਵਾਰ ਅਜਿਹਾ ਕਰਨ ਨਾਲ ਤੁਸੀਂ ਪਸੀਨੇ ਦੀ ਬਦਬੂ ਨੂੰ ਬਾਏ-ਬਾਏ ਕਹਿ ਸਕਦੇ ਹੋ। ਇਸ ਤੋਂ ਇਲਾਵਾ ਨਿੰਬੂ ਦਾ ਛਿਲਕਾ ਇਸ ਸਮੱਸਿਆ ਤੋਂ ਛੁੱਟਕਾਰਾ ਪਾਉਣ ਦਾ ਇਕ ਹੋਰ ਆਸਾਨ ਤਰੀਕਾ ਹੈ। ਨਹਾਉਣ ਤੋਂ ਪਹਿਲਾਂ ਨਿੰਬੂ ਦਾ ਛਿਲਕਾ 5-10 ਮਿੰਟ ਤੱਕ ਅੰਡਰਆਰਮਜ਼ ''ਚੋਂ ਰਗੜੋ। ਇਸ ਨਾਲ ਜਿਥੇ ਪਸੀਨੇ ਦੀ ਬਦਬੂ ਤੋਂ ਛੁੱਟਕਾਰਾ ਮਿਲੇਗਾ ਉਧਰ ਅੰਡਰਆਰਮਜ਼ ਦਾ ਕਾਲਾਪਣ ਵੀ ਦੂਰ ਹੋਵੇਗਾ।


Related News