ਇਸ 1 ਨੁਸਖੇ ਨਾਲ ਹੋਵੇਗੀ ਪੁਰਾਣੀ ਤੋਂ ਪੁਰਾਣੀ ਬਵਾਸੀਰ ਠੀਕ

07/16/2017 11:27:14 AM

ਜਲੰਧਰ— ਬਵਾਸੀਰ ਕਾਫੀ ਤਕਲੀਫ ਦੇਣ ਵਾਲੀ ਬੀਮਾਰੀ ਹੈ। ਲੋਕ ਅਕਸਰ ਝਿਝਕ ਦੇ ਮਾਰੇ ਇਸ ਬੀਮਾਰੀ ਨੂੰ ਦੂਸਰਿਆਂ ਨੂੰ ਦੱਸਦੇ। ਜੇਕਰ ਇਸ ਬੀਮਾਰੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਤਾਂ ਇਹ ਵੱਧਣ ਲੱਗਦੀ ਹੈ ਜੋ ਕਿਸੇ ਗੰਭੀਰ ਬੀਮਾਰੀ ਦਾ ਕਾਰਨ ਬਣਦੀ ਹੈ। ਪਾਈਲਸ ਦੀ ਸਮੱਸਿਆ ਜ਼ਿਆਦਾਤਰ 50 ਸਾਲੀ ਦੇ ਉਮਰ ਦੇ ਲੋਕਾਂ ਨੂੰ ਹੁੰਦੀ ਹੈ। ਪਾਈਲਸ ਹੋਣ 'ਤੇ ਪਹਿਲਾ ਤਾਂ ਜਲਨ ਅਤੇ ਦਰਦ ਰਹਿੰਦੀ ਹੈ ਪਰ ਜੇਕਰ ਇਹ ਸਮੱਸਿਆ ਜ਼ਿਆਦਾ ਗੰਭੀਰ ਹੋ ਜਾਵੇ ਤਾਂ ਬਲੀਡਿੰਗ ਹੋਣ ਲੱਗਦੀ ਹੈ। ਜ਼ਿਆਦਾਤਰ ਲੋਕ ਇਸ ਨੂੰ ਸ਼ਰਮਿੰਦਗੀ ਦਾ ਕਾਰਨ ਡਾਕਟਰ ਨੂੰ ਦੱਸਣ ਤੋਂ ਡਰਦੇ ਹਨ। ਜੇਕਰ ਤੁਸੀਂ ਵੀ ਇਸ ਪ੍ਰੇਸ਼ਾਨੀ ਤੋਂ ਗ੍ਰਸਤ ਹੋ ਤਾਂ ਇਸ ਨੂੰ ਲੁਕਾਉਣ ਦੀ ਜਗ੍ਹਾ ਕਿਸੇ ਡਾਕਟਰ ਦੀ ਸਲਾਹ ਲਓ ਅਤੇ ਘਰ 'ਚ ਹੀ ਇਸ ਦਾ ਛੋਟਾ-ਮੋਟਾ ਇਲਾਜ ਕਰਨ ਦੀ ਕੋਸ਼ਿਸ਼ ਕਰੋ।
- ਨਾਰੀਅਲ ਦੇ ਦੁਆਰਾ ਕਰੋ ਬਵਾਸੀਰ ਦਾ ਇਲਾਜ
ਨਾਰੀਅਲ ਦੀਆਂ ਜਟਾ ਲੈ ਕੇ ਸਾੜ ਲਓ। ਜਦੋਂ ਇਹ ਸੜ ਕੇ ਸੁਆ ਬਣ ਜਾਵੇ ਤਾਂ ਇਸ ਨੂੰ ਕਿਸੇ ਸ਼ੀਸ਼ੀ 'ਚ ਪਾ ਲਓ। ਇਸ ਪਾਊਡਰ ਨੂੰ ਕਿਸੇ ਦੁੱਧ ਜਾ ਪਾਣੀ ਦੇ ਨਾਲ ਲਓ। ਧਿਆਨ ਰੱਖੋ ਕਿ ਤਿੰਨ ਗ੍ਰਾਮ ਭਸਮ ਨੂੰ ਖਾਲੀ ਪੇਟ ਦਿਨ 'ਚ 3 ਬਾਰ ਇਸਤੇਮਾਲ ਕਰੋ। ਕਿੰਨੀ ਵੀ ਪੁਰਾਣੀ ਪਾਈਲਸ ਕਿਉਂ ਨਾ ਹੋਵੇ, ਤੁਹਾਨੂੰ ਅਸਰ ਦਿਖਾਈ ਦੇਵੇਗਾ।
- ਧਿਆਨ ਦੇਣ ਵਾਲੀ ਗੱਲ
ਜੇਕਰ ਇਸ ਨੁਸਖੇ ਦਾ ਇਸਤੇਮਾਲ ਕਰਨ ਜਾ ਰਹੇ ਹੋ ਤਾਂ ਪਹਿਲੇ ਕਿਸੇ ਚੰਗੇ ਡਾਕਟਰ ਕੋਲੋ ਸਲਾਹ ਜ਼ਰੂਰ ਲੈ ਲਓ। ਤਾਂ ਹੀ ਇਸ ਨੂੰ ਟ੍ਰਾਈ ਕਰੋ।


Related News